Thursday, March 28, 2024

ਦਲਿਤ ਵਿਦਿਆਰਥੀ ਵੱਲੋਂ ਖੁਦਕੁਸ਼ੀ ਦਾ ਮਾਮਲਾ

ਐਕਸਨ ਕਮੇਟੀ ਵੱਲੋਂ ਅਗਲੇ ਸੰਘਰਸ਼ ਦੀ ਰੂਪ ਰੇਖਾ ਲਈ ਬੈਠਕ ਅੱਜ ਬਠਿੰਡਾ ’ਚ

ਬਠਿੰਡਾ, 3 ਅਕਤੂਬਰ (ਅਵਤਾਰ ਸਿੰਘ ਕੈਂਥ)- ਬੀਤੀ ਦਿਨੀ ਕੋਟਫ਼ੱਤਾ ਦਾ ਰਹਿਣ ਵਾਲਾ ਹੋਣਹਾਰ ਦਲਿਤ ਵਿਦਿਆਰਥੀ ਮੱਖਣ ਸਿੰਘ, ਜੋ ਕਾਲਜ਼ ਦੇ ਪਿ੍ਰੰਸ਼ੀਪਲ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਸੀ, ਦੇ ਇਨਸਾਫ਼ ਲਈ ਐਕਸਨ ਕਮੇਟੀ ਵੱਲੋਂ ਅੱਜ 3 ਅਕਤੂਬਰ ਨੂੰ ਬਠਿੰਡਾ ਦੇ ਟੀਚਰਜ਼ ਹੋੋਮ ਵਿਖੇ ਬੈਠਕ ਬਲਾਈ ਗਈ ਹੈ ਤਾਂ ਦੋਸ਼ੀ ਪਿ੍ਰੰਸ਼ੀਪਲ ਨੂੰ ਗਿ੍ਰਫ਼ਤਾਰ ਕਰਵਾਉਣ ਲਈ ਅਗਲੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਸਕੇ। ਮੱਖਣ ਸਿੰਘ ਇਨਸਾਫ਼ ਐਕਸ਼ਨ ਕਮੇਟੀ ਦੇ ਇਕਬਾਲ ਸਿੰਘ ਮੈਂਟ, ਅਮਨ ਕੋੋਟ ਫ਼ੱਤਾ ਤੇ ਮਾਸਟਰ ਗੁਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਨਹਿਰੂ ਮੈਮੋਰੀਅਲ ਕਾਲਜ਼ ਮਾਨਸਾ ਦੇ ਪਿ੍ਰੰ. ਚਰਨਜੀਤ ਸਿੰਘ ਸਿੱਧੂ ਵੱਲੋਂ ਹੋੋਣਹਾਰ ਵਿਦਿਆਰਥੀ ਮੱਖਣ ਸਿੰਘ ਨੂੰ ਲਗਾਤਾਰ ਧਮਕੀਆਂ ਦੇਣ, ਜਲੀਲ ਕਰਨ ਤੇ ਬੇਇੱਜਤ ਕਰਨ ’ਤੇ ਉਸ ਨੇ ਭਾਈ ਬਖਤੌਰ ਨੇੜੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਸੀ ਪਰ ਕਿਉਂਕਿ ਪਿ੍ਰਸ਼ੀਪਲ ਕਾਂਗਰਸ ਤੇ ਬਾਦਲ ਦਲ ਨਾਲ ਰਾਜਸੀ ਸਾਂਝ ਰੱਖਣ ਤੋਂ ਇਲਾਵਾ ਪੂੰਜੀ ਪੱਖੋਂ ਧਨਾਢ ਹੈ ਇਸ ਲਈ ਪੁਲਿਸ ਵੱਲੋਂ ਪਿ੍ਰੰਸ਼ੀਪਲ  ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬੀਤੇ 13 ਸਤੰਬਰ ਨੂੰ ਬਠਿੰਡਾ ਵਿੱਚ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੇਟਸ ਤੇ ਐਕਸਨ ਕਮੇਟੀ ਮਿੰਨੀ ਸਕੱਤਰੇਰ ਅੱਗੇ ਧਰਨਾ ਦਿੱਤਾ ਗਿਆ ਸੀ ਤਾਂ ਉਸ ਧਰਨੇ ਵਿੱਚ ਡੀ.  ਐਸ. ਪੀ. ਜਤਿੰਦਰ ਬਾਵਾ ਨੇ ਦੋਸ਼ੀ ਪਿੰ੍ਰਸ਼ੀਪਲ ਨੂੰ ਛੇਤੀ ਗਿਰਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਦੂਜੇ ਪਾਸੇ ਦਸੀ ਧਿਰ ਅਜੇ ਵੀ ਪੀੜ੍ਹਤ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਡਰਾ ਧਮਕਾ ਰਹੀ ਹੈ। ਐਕਸਨ ਕਮੇਟੀ ਨੇ ਦੱਸਿਆ ਕਿ ਦੋਸੀ ਨੂੰ ਗਿਰਫ਼ਤਾਰ ਕਰਵਾਉਣ ਲਈ ਅਗਲੇ ਸੰਘਰਸ਼ ਦੀ ਰੂਪ ਰੇਖਾ ਖਾਤਰ ਅੱਜ 3 ਅਕਤੂਬਰ ਨੂੰ  ਬਠਿੰਡਾ ਦੇ ਟੀਚਰਜ਼ ਹੋੋਮ ਵਿਖੇ ਸਵੇਰੇ 11 ਵਜੇ ਬੈਠਕ ਰੱਖੀ ਗਈ ਹੈ ਜਿਸ ਵਿੱਚ ਭਰਾਤਰੀ ਜਥੇਬੰਦੀਆਂ, ਦਲਿਤਾਂ ਲਈ ਸੰਘਰਸ਼ਸੀਲ ਜਥੇਬੰਦੀਆਂ ਨੂੰ ਵੀ ਸਮੂਲੀਅਤ ਕਰਨ ਦੀ ਬੇਨਤੀ ਕੀਤੀ ਗਈ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply