Friday, March 29, 2024

ਸਾਲ 2018-19 ਦੇ ਸੈਸਨ ਦੌੌਰਾਨ ਜਿਲ੍ਹਾ ਪੱਧਰ ਟੂਰਨਾਮੈਂਟ ਕਰਾਉਣ ਦੀਆਂ ਮਿਤੀਆਂ ਜਾਰੀ

PPN0310201814ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟਬਿਊਰੋ) – ਪੰਜਾਬ ਸਰਕਾਰ, ਖੇਡ ਵਿਭਾਗ, ਡਾਇਰੈਕਟਰ ਸਪੋੋਰਟਸ ਪੰਜਾਬ ਸ੍ਰੀਮਤੀ ਅਮ੍ਰਿਤ ਕੌੌਰ ਗਿੱਲ ਅਤੇ ਜ਼ਿਲ੍ਹਾ ਖੇਡ ਅਫਸਰ, ਪਠਾਨਕੋਟ ਸ੍ਰੀਮਤੀ ਜਸਮੀਤ ਕੌੌਰ ਵਲੋੋਂ ਸਾਲ 2018-19 ਦੇ ਸੈਸਨ ਲਈ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪਧਰੀ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ, ਅੰਡਰ 18 (ਲੜਕੇ, ਲੜਕੀਆਂ) ਅਤੇ ਅੰਡਰ 25 (ਮੈਨ/ ਵੂਮੈਨ) ਕਰਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਖੇਡਾਂ ਅੰਡਰ-14 ਮਿਤੀ 8 ਅਤੇ 10 ਅਕਤੂਬਰ ਨੂੰ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ)ਦੇ ਮੁਕਾਬਲੇ  ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਪਠਾਨਕੋਟ ਵਿੱਚ, ਬਾਸਕਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਮੀਣੀ ਪਠਾਨਕੋਟ ਵਿੱਚ, ਕੁਸਤੀ (ਲੜਕੇ, ਲੜਕੀਆਂ) ਦੇ ਮੁਕਾਬਲੇ ਰੰਜੂ ਦਾ ਅਖਾੜਾ ਪੰਗੋਲੀ ਚੌਕ ਪਠਾਨਕੋਟ ਵਿੱਚ ਅਤੇ ਤੈਰਾਕੀ (ਲੜਕੇ, ਲੜਕੀਆਂ) ਦੇ ਮੁਕਾਬਲੇ ਸਵੀਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਡਰ-18 ਵਰਗ ਦੇ ਮਿਤੀ 16 ਅਤੇ 18 ਅਕਤੂਬਰ ਨੂੰ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ  ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਪਠਾਨਕੋਟ ਵਿੱਚ, ਬਾਸਕਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਮੀਣੀ ਪਠਾਨਕੋਟ ਵਿੱਚ, ਕੁਸਤੀ (ਲੜਕੇ, ਲੜਕੀਆਂ) ਦੇ ਮੁਕਾਬਲੇ ਰੰਜੂ ਦਾ ਅਖਾੜਾ ਪੰਗੋਲੀ ਚੌਕ ਪਠਾਨਕੋਟ ਵਿੱਚ ਅਤੇ ਤੈਰਾਕੀ (ਲੜਕੇ, ਲੜਕੀਆਂ) ਦੇ ਮੁਕਾਬਲੇ ਸਵਿਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ।
     ਜ਼ਿਲ੍ਹਾ ਖੇਡ ਅਫਸਰ ਨੇ ਦਸਿਆ ਕਿ ਇਸੇ ਤਰ੍ਹਾਂ ਅੰਡਰ-25 ਵਰਗ ਵਿੱਚ ਮਿਤੀ 26 ਅਤੇ 28 ਅਕਤੂਬਰ ਨੂੰ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ)ਦੇ ਮੁਕਾਬਲੇ  ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਪਠਾਨਕੋਟ ਵਿੱਚ, ਬਾਸਕਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਮੀਣੀ ਪਠਾਨਕੋਟ ਵਿੱਚ, ਕੁਸਤੀ (ਲੜਕੇ, ਲੜਕੀਆਂ) ਦੇ ਮੁਕਾਬਲੇ ਰੰਜੂ ਦਾ ਅਖਾੜਾ ਪੰਗੋਲੀ ਚੌਕ ਪਠਾਨਕੋਟ ਵਿੱਚ ਅਤੇ ਤੈਰਾਕੀ (ਲੜਕੇ, ਲੜਕੀਆਂ) ਦੇ ਮੁਕਾਬਲੇ ਸਵੀਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ।
     ਸਾਲ 2018-19 ਦੇ ਸੈਸਨ ਦੇ ਲਈ ਜਿਲ੍ਹਾ ਪਠਾਨਕੋੋੋਟ ਵਿਖੇ ਖੇਡ ਵਿਭਾਗ ਪੰਜਾਬ ਵਲੋੋਂ ਉਪਰੋੋਕਤ ਅਨੁਸਾਰ ਜਿਲ੍ਹਾ ਪੱਧਰ ਦਾ ਟੂਰਨਾਮੈਂਟ ਕਰਵਾਇਆ ਜਾਣਾ ਹੈ।ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਦਿਨ ਪ੍ਰਤੀ ਖਿਡਾਰੀ ਨੂੰ 100/- ਰੁ: ਦੀ ਖੁਰਾਕ ਦੇਣ ਲਈ ਕੁਟੇਸਨਾਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਕੁਟੇਸਨਾਂ ਵਿੱਚ ਠੇਕੇਦਾਰਾਂ ਵੱਲੋੋਂ 100/- ਰੁ: ਵਿੱਚ ਦਿੱਤੀ ਜਾਣ ਵਾਲੀ ਡਾਈਟ ਦਾ ਮੀਨੂ ਦਿੱਤਾ ਜਾਵੇਗਾ। ਇਸ ਸਬੰਧੀ ਕੁਟੇਸਨਾਂ ਮਿਤੀ 05-10-2018 ਨੂੰ ਸਵੇਰੇ 11.00 ਵਜੇ ਤੱਕ ਦਫਤਰ ਜਿਲ੍ਹਾ ਖੇਡ ਅਫਸਰ ਪਠਾਨਕੋੋਟ ਵਿਖੇ ਪਹੁੰਚ ਜਾਣੀਆਂ ਚਾਹੀਦੀਆਂ ਹਨ।ਇਹ ਕੁਟੇਸਨਾਂ ਮਿਤੀ  05-10-2018 ਨੂੰ ਸਵੇਰੇ 12.00 ਵਜੇ ਕਮੇਟੀ ਸਾਹਮਣੇ ਖੋੋਲੀਆਂ ਜਾਣਗੀਆਂ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply