Friday, April 19, 2024

ਡੀ.ਏ.ਵੀ ਪਬਲਿਕ ਸਕੂਲ ਦੇ ਅਧਿਆਪਕ ਨੂੰ ਮਿਲਿਆ ਰਾਸ਼ਟਰੀ ਪੱਧਰੀ ਸਨਮਾਨ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਹਾਲ ਵਿੱਚ ਹੀ ਮਾਊਂਟ ਆਬੂ ਵਿੱਚ ਵਰਲਡ ਆਰਟ ਸਮਿਟ ਅਤੇ ਪੇਂਟਿੰਗ ਵਰਕਸ਼ਾਪ ਦਾ PPN0410201808ਆਯੋਜਨ ਕੀਤਾ ਗਿਆ।ਇਸ ਸੰਮੇਲਨ ਵਿੱਚ ਭਾਰਤ ਭਰ ਤੋਂ ਪ੍ਰਸਿੱਧ ਚਿੱਤਰਕਾਰ ਤੇ ਕਲਾਕਾਰਾਂ ਨੇ ਹਿੱਸਾ ਲਿਆ।ਡੀ.ਏ.ਵੀ ਪਬਲਿਕ ਸਕੂਲ ਦੇ ਆਰਟ ਵਿਭਾਗ ਤੋਂ ਸ਼੍ਰੀਮਤੀ ਅਰੁਨਾ ਸ਼ਰਮਾ ਨੇ ਵੀ ਇਸ ਵਿੱਚ ਹਿੱਸਾ ਲਿਆ ਤੇ ਆਪਣੇ ਚਿੱਤਰਾਂ ਪ੍ਰਦਰਸਿ਼ਤ ਕੀਤੇ ਸਕੂਲ ਦੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਭਾਰਤ ਭਰ ਤੋਂ ਪ੍ਰਦਰਸਿ਼ਤ 600 ਚਿੱਤਰਾਂ ਵਿੱਚੋ ਸ਼੍ਰੀਮਤੀ ਅਰੁਨਾ ਸ਼ਰਮਾ ਦੇ ਚਿੱਤਰਾਂ ਨੂੰ ਪ੍ਰਦਰਸ਼ਨ ਲਈ ਚੁਣਿਆ ਗਿਆ।ਉਹਨਾਂ ਦੇ ਚਿੱਤਰ 200 ਚੁਣੇ ਗਏ ਚਿੱਤਰਾਂ ਵਿੱਚੋ ਇੱਕ ਹਨ।ਇਸ ਵਿਲੱਖਣ ਪ੍ਰਤਿਭਾ ਦੇ ਲਈ ਉਹਨਾਂ ਨੂੰ ਇੱਕ ਤੇ ਗਿਫ਼ਟ ਤੇ ਇੱਕ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਅਧਿਆਪਕ ਦੀ ਇਸ ਗੌਰਵਸ਼ਾਲੀ ਪ੍ਰਾਪਤੀ ਦੇ ਲਈ ਵਧਾਈ ਦਿੱਤੀ।      
    ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਆਧਿਆਪਕ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕਰਕੇ ਹੋਏ ਕਿਹਾ ਕਿ ਅਧਿਆਪਕਾਂ ਦੇ ਲਈ ਸਿੱਖਣਾ ਕਦੀ ਖ਼ਤਮ ਨਹੀਂ ਹੁੰਦਾ।ਉਹਨਾਂ ਨੇ ਸ਼੍ਰੀਮਤੀ ਅਰੁਨਾ ਸ਼ਰਮਾ ਨੂੰ ਜੀਵਨ ਵਿੱਚ ਅੱਗੇ ਵੱਧਣ ਦੇ ਲਈ ‘ਸ਼ੁੱਭ-ਕਾਮਨਾਵਾਂ ਦਿੱਤੀਆਂ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply