Friday, March 29, 2024

ਯੂਨੀਵਰਸਿਟੀ ਦੇ ਸਿਖਿਆ ਵਿਭਾਗ ਨੇ ਮਨਾਈ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ

PPN0410201813ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਿਤ ਕੌਟਸ ਨੇ ਕਿਹਾ ਹੈ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਸਿਖਿਆ ਸਬੰਧੀ ਦਿੱਤੇ ਗਏ ਵਿਚਾਰਾਂ ਦੀ ਅੱਜ ਵੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਦੇਸ਼ ਦੀ ਅਜਾਦੀ ਸਮੇਂ ਸੀ। ਉਨ੍ਹਾਂ ਕਿਹਾ ਕਿ ਅੱਜ ਸਿਖਿਆ ਨੂੰ ਜਿੰਨਾ ਚਿਰ ਤਕ ਰੋਜ਼ਗਾਰ ਨਾਲ ਨਹੀਂ ਜੋੜਿਆ ਜਾਂਦਾ ਓਨਾ ਚਿਰ ਤਕ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਅੰਤੀ ਸਮੇਂ ਸੰਬੋਧਨ ਕਰ ਰਹੇ ਸਨ ਇਸ ਸਮੇਂ ਜਿਥੇ ਵਿਦਿਆਥੀਆਂ ਵੱਲੋਂ ਮਹਾਤਮਾ ਗਾਂਧੀ ਜੀ ਦੇ ਜੀਵਨ `ਤੇ ਆਧਾਰਤ ਨਾਟਕ ਅਤੇ ਕੁਇਜ਼ ਕਰਵਾਏ ਗਏ ਉਥੇ ਆਧੁਨਿਕ ਸਿਖਿਆ ਦੇ ਵਿਸ਼ੇ `ਤੇ ਖੁਲ੍ਹੀ ਵਿਚਾਰ ਚਰਚਾ ਵੀ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਡਾ. ਕੌਟਸ ਪ੍ਰੋਗਰਾਮ ਦਾ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਸਨ।ਉਹ ਇਸ ਮੌਕੇ `ਗਾਂਧੀ ਜੀ ਦੇ ਨਜ਼ਰੀਏ ਤੋਂ `ਨਵੀਂ ਤਾਲੀਮ` ਵਿਸ਼ੇ ਉਪਰ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਭਾਸ਼ਣ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰ `ਤੇ ਬਦਲੇ ਹਾਲਾਤਾਂ ਦੇ ਅਨੁਸਾਰ ਅੁਾਧਨਿਕ ਸਿਖਿਆ ਵਿਚ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਕਿਤੇ ਵਿਚ ਮਾਹਿਰ ਬਣਾ ਦਿੱਤਾ ਚਾਹੀਦਾ ਹੈ ਤਾਂ ਜੋ ਉਨਾਂ੍ਹ ਨੂੰ ਬੇਰੁਜ਼ਗਾਰੀ ਦੇ ਸੰਤਾਪ ਵਿਚੋਂ ਨਾ ਗੁਜ਼ਰਨਾ ਪਵੇ। ਉਨਾਂ੍ਹ ਕਿਹਾ ਕਿ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਡ ਸਮਸਿਆ ਬੇਰੋਜ਼ਗਾਰੀ ਹੈ ਜਿਸ ਨਾਲ ਦੇਸ਼ ਦੇ ਵਿਕਾਸ ਵਿਚ ਰੁਕਾਵਟ ਆ ਰਹੀ ਹੈ ਅਤੇ ਸਾਡੇ ਬਹੁਤੇ ਵਿਦਿਆਰਥੀ ਰੋਜ਼ਗਾਰ ਪ੍ਰਾਪਤੀ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ।ਉਨ੍ਹਾਂ ੀਕਹਾ ਕਿ ਉੇਚੇਰੀ ਸਿਖਿਆ ਤੋਂ ਪਹਿਲਾਂ ਸਕੂਲ ਪੱਧਰ `ਤੇ ਹੀ ਅਜਿਹੇ ਉਪਰਾਲੇ ਸ਼ੁਰੂ ਹੋ ਜਾਣੇ ਚਾਹੀਦੇ ਹਨ।
ਡਾ. ਕੌਟਸ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਹਾਤਮਾ ਗਾਂਧੀ ਸਿਰਫ ਅਜ਼ਾਦੀ ਦੇ ਪੱਖ ਤੋਂ ਹੀਂ ਨਹੀਂ ਦੇਖਦੇ ਸਨ ਸਗੋਂ ਦੇਸ਼ ਹਰ ਨਾਗਰਿਕ ਨੂੰ ਸਵੈ ਨਿਰਭਰ ਬਣਾਉਣ ਲਈ ਜਾਗਰੂਕ ਵਿਚਾਰ ਵੀ ਰਖਦੇ ਸਨ। ਇਸ ਨਾਲ ਦੇਸ਼. ਦੇਸ਼ ਦੇ ਵਿਕਾਸ ਅਤੇ ਆਰਥਕ ਸੁਤੰਤਰਤਾ ਲਈ ਵਚਨਬੱਧ ਹੋ ਸਕੇ।ਮਹਾਤਮਾ ਗਾਂਧੀ ਜੀ ਦਾ ਮਤ ਸੀ ਕਿ ਦੇਸ਼ ਨੂੰ ਵਿਕਾਸ ਦੀ ਬੁਲੰਦੀਆਂ `ਤੇ ਲੈ ਕੇ ਜਾਣ ਲਈ ਤਜਰਬੇਕਾਰ ਹੁਨਰ ਸਿਖਲਾਈ `ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਐਮ.ਐਡ ਅਤੇ ਐਮ.ਏ ਸਿੱਖਿਆ ਦੇ ਵਿਦਿਆਰਥੀਆਂ ਨੇ ਗਾਂਧੀ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਦੇ ਵੱਖ-ਵੱਖ ਪਹਿਲੂਆਂ `ਤੇ ਵਿਚਾਰ ਚਰਚਾ ਕੀਤੀ ਅਤੇ ਇਕਾਂਗੀ ਅਤੇ ਕੁਇਜ਼ ਰਾਹੀਂ ਗਾਂਧੀ ਜੀ ਦੇ ਜੀਵਨ ਤੋਂ ਵੱਖ-ਵੱਖ ਘਟਨਾਵਾਂ ਦਾ ਵਰਨਣ ਕੀਤਾ।ਗਾਂਧੀ ਜੀ ਦੇ ਨਿੱਜੀ, ਵਿਦਿਅਕ ਅਤੇ ਪੇਸ਼ੇਵਰ ਜੀਵਨ ਬਾਰੇ, ਉਨ੍ਹਾਂ ਦੇ ਵਿਚਾਰ ਅਤੇ ਸੰਘਰਸ਼ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਵਿਚ ਮੁਕਾਬਲੇ ਵੀ ਆਯੋਜਿਤ ਕੀਤੇ ਗਏ।
ਇਸ ਮੌਕੇ ਕੂੜਾ ਪ੍ਰਬੰਧਨ ਵਿਸ਼ੇ `ਤੇ ਇਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਭਾਗ ਦੇ ਹਰ ਵਿਦਿਆਰਥੀ ਵੱਲੋਂ ਆਪਣੇ ਹੱਥ ਨਾਲ ਬਣਾਈ ਕਲਾ ਕ੍ਰਿਤੀ ਪੇਸ਼ ਕੀਤੀ ਗਈ। ਇਸ ਮੌਕੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਅਤੇ ਪ੍ਰੋਗਰਾਮ ਦਾ ਡਾ. ਦੀਪਾ ਸਕੰਦ ਅਤੇ ਡਾ. ਫ੍ਰੈਂਕੀ ਰਾਣੀ ਨੇ ਕਾਮਯਾਬੀ ਨਾਲ ਸੰਚਾਲਨ ਕੀਤਾ। ਇਸ ਮੌਕੇ ਅਜ਼ਾਦੀ ਲਈ ਮਹਾਤਮਾ ਗਾਂਧੀ ਦਾ ਯੋਗਦਾਨ ਵਿਸ਼ੇ `ਤੇ ਇੱਕ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply