Friday, April 19, 2024

ਮੀਂਹ ਕਾਰਨ ਲੇਟ ਹੋਈ ਝੋਨੇ ਦੀ ਕਟਾਈ ਦੇ ਮੱਦੇਨਜਰ ਖਰੀਦ ਮਾਪਦੰਡਾਂ `ਚ ਤਬਦੀਲੀ ਲਿਆਉਣ ਦੀ ਮੰਗ

ਜੰਡਿਆਲਾ ਗੁਰੂ, 4 ਅਕਤੂਬਰ (ਪੰਜਾਬ ਪਸੋਟ- ਹਰਿੰਦਰ ਪਾਲ ਸਿੰਘ) – ਸਬਜੀ ਉਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ ਸਰਪੰਚ ਭੁਪਿੰਦਰ ਸਿੰਘ ਤੀਰਥਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪਿਛਲੇ ਦਿਨੀ ਹੋਈ ਬੇ-ਮੌਸਮੀ ਬਾਰਸ਼ ਨਾਲ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਕਾਮਰੇਡ ਲਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਬਾਰਸ਼ ਨਾਲ ਝੋਨੇ ਦੀ ਕਟਾਈ ਲੇਟ ਹੋਣ ਕਾਰਣ ਅਤੇ ਮੌਸਮ ਵਿਚ ਤਬਦੀਲੀ ਕਾਰਨ ਦਾਣਿਆਂ `ਚ ਨਮੀ ਦੀ ਮਾਤਰਾ ਵਧ ਗਈ ਹੈ।ਇਸ ਲਈ ਸਰਕਾਰ ਝੋਨੇ ਦੀ ਸਰਕਾਰੀ ਖਰੀਦ ਵਾਸਤੇ ਤੈਅ ਕੀਤੇ ਮਾਪਦੰਡਾਂ ਵਿੱਚ ਤਬਦੀਲੀ ਕਰਕੇ ਨਮੀ ਦੀ ਮਾਤਰਾ ਵਿੱਚ 17 ਤੋਂ 25 ਫੀਸਦੀ ਵਾਧਾ ਕਰਕੇ ਕਰਕੇ ਖਰੀਦ ਕਰੇ।
ਝੋਨੇ ਦੀ ਲੇਟ ਕਟਾਈ ਕਾਰਨ ਸਬਜੀਆਂ ਵਾਲੇ ਕਿਸਾਨਾ ਨੂੰ ਆਲੂਆ ਮਟਰਾਂ ਅਤੇ ਹੋਰ ਸਬਜੀਆਂ ਲਈ ਜ਼ਮੀਨ ਤਿਆਰ ਕਰਨ ਲਈ ਭਾਰੀ ਜਦੋਜਹਿਦ ਕਰਨੀ ਪੈ ਰਹੀ ਹੈ।ਉਧਰ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੇ ਕਿਸਾਨਾਂ ਦੇ ਲਾਗਤ ਖਰਚਿਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।ਉਲਟਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਐਲਾਨ ਨੂੰ ਜਥੇਬੰਦੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਮਸਲੇ ਲਈ ਸੰਜ਼ੀਦਾ ਹੈ ਤਾਂ ਝੋਨੇ `ਤੇ ਪ੍ਰਤੀ ਕੁਇੰਟਲ 100 ਰੁਪੈ ਬੋਨਸ ਦਾ ਐਲਾਨ ਕਰੇ ਅਤੇ ਕਿਸਾਨਾ ਵਲੋਂ ਇਕੱਠੀ ਕੀਤੀ ਪਰਾਲੀ ਦੀ ਖਰੀਦ ਨੂੰ ਯਕੀਨੀ ਬਣਾਵੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply