Thursday, March 28, 2024

ਪ੍ਰਧਾਨ ਮੰਤਰੀ ਮਾਤਰੂ ਬੰਧਨਾ ਯੋਜਨਾ ਤਹਿਤ ਵੰਡਿਆ ਰਾਸ਼ਨ ਤੇ ਪੰਜੀਰੀ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ PPN0510201803ਪਿੰਡ ਭਰਾੜੀਵਾਲ ਵਿਖੇ ਪ੍ਰਧਾਨ ਮੰਤਰੀ ਮਾਤਰੂ ਬੰਧਨਾ ਯੋਜਨਾ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ।
     ਇਸ ਕੈਂਪ ਵਿੱਚ ਕੌਂਸਲਰ ਵਿਕਾਸ ਸੋਨੀ ਵਿਸ਼ੇਸ਼ ਤੌਰ `ਤੇ ਪੁੱਜੇ। ਉਨ੍ਹਾਂ ਨੇ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਕਿਸ਼ੋਰੀ ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਨੂੰ ਪੋਸ਼ਟਿਕ ਖੁਰਾਕ ਖਾਣ ਲਈ ਪ੍ਰੇਰਿਆ ਅਤੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਜਨੇਪਾ ਕਰਵਾਉਣ ਲਈ ਪ੍ਰੇਰਿਤ ਕੀਤਾ।ਸੋਨੀ ਵਲੋਂ ਆਂਗਨਵਾੜੀ ਸੈਂਟਰ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਂਵਾਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਆਏ ਰਾਸ਼ਨ ਕਣਕ, ਚਾਵਲ ਅਤੇ ਪੰਜੀਰੀ ਦੀ ਵੰਡ ਕੀਤੀ।ਸੋਨੀ ਨੇ ਕਿਹਾ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਪੋਸ਼ਟਿਕ ਅਹਾਰ ਦਿੱਤਾ ਜਾਵੇ ਅਤੇ ਨਾਲ ਉਨ੍ਹਾਂ ਨੇ ਆਂਗਨਵਾੜੀ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਲੋਕਾਂ ਨੂੰ ਵੀ ਸਵੱਛਤਾ ਪ੍ਰਤੀ ਜਾਗਰੂਕ ਕਰਨ।
ਕੌਂਸਲਰ ਵਿਕਾਸ ਸੋਨੀ ਵਲੋ ਲੋਕਾਂ ਨੂੰ ਬੇਬੇ ਨਾਨਕੀ ਲਾਡਲੀ ਬੇਟੀ ਸਕੀਮ, ਬੱਸ ਪਾਸ ਅਤੇ ਆਂਗਨਵਾੜੀ ਸੈਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਸ਼ਣ ਅਭਿਆਨ ਪ੍ਰੋਗਰਾਮ ਸਬੰਧੀ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
     ਕੈਂਪ ਦਾ ਆਯੋਜਨ ਬਾਲ ਵਿਕਾਸ ਪ੍ਰਾਜੈਕਟ ਅਫਸਰ ਅੰਮ੍ਰਿਤਸਰ ਅਰਬਨ-3 ਵਲੋਂ ਕੀਤਾ ਗਿਆ ਸੀ ਜਿਸ ਵਿੱਚ ਸੀ ਡੀ.ਪੀ.ਓ ਮੈਡਮ ਮੀਨਾ ਨੇ ਵੀ ਔਰਤਾਂ ਨੂੰ ਸਵੱਛਤਾ ਅਤੇ ਸਾਫ ਸਫਾਈ ਬਾਰੇ ਜਾਗਰੂਕ ਕੀਤਾ।ਇਸ ਮੌਕੇ ਸ਼੍ਰੀਮਤੀ ਅੰਜੂ ਬਾਲਾ ਸੁਪਰਵਾਈਜ਼ਰ ਅਤੇ ਸੁਖਜਿੰਦਰ ਕੌਰ ਸੁਪਰਵਾਈਜਰ ਵੀ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply