Thursday, March 28, 2024

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹਾ ਪੱਧਰੀ ਖੇਡ ਮੁਕਾਬਲੇ 8 ਤੋਂ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜਿਲ੍ਹੇ ਦੇ ਨੌਜਵਾਨ ਵਰਗ PPN0510201804ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਜਿਲ੍ਹਾ ਪੱਧਰ ’ਤੇ ਵੱਖ-ਵੱਖ ਖੇਡਾਂ ਦੇ ਮੁਕਾਬਲੇ 8 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ 14 ਸਾਲ, 18 ਸਾਲ ਤੇ 25 ਸਾਲ ਉਮਰ ਵਰਗ ਵਿਚ ਲੜਕੇ ਅਤੇ ਲੜਕੀਆਂ ਦੇੇ ਵੱਖ-ਵੱਖ ਖੇਡਾਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ।
             ਸ੍ਰ ਸੰਘਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਕਬੱਡੀ, (ਨੈਸ਼ਨਲ ਸਟਾਇਲ), ਤੈਰਾਕੀ, ਹਾਕੀ, ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਵਾਲੀਬਾਲ, ਜੂੱਡੋ, ਟੇਬਲ ਟੈਨਿਸ ਆਦਿ ਦੇ ਮੁਕਾਬਲੇ  ਕਰਵਾਏ ਜਾਣਗੇ।ਸੰਘਾ ਨੇ ਦੱਸਿਆ ਕਿ  ਅੰਡਰ 14 ਸਾਲ ਉਮਰ ਵਰਗ, ਅੰਡਰ 18 ਸਾਲ ਅਤੇ ਅੰਡਰ 25 ਸਾਲ ਦੇ ਮੁਕਾਬਲੇ ਵੱਖ ਵੱਖ ਥਾਵਾਂ ਤੇ ਕਰਵਾਏ ਜਾਣਗੇ।ਮੀਟਿੰਗ ਦੌਰਾਨ ਸੰਘਾ ਵੱਲੋਂ ਵੱਖ ਵੱਖ ਖੇਡਾਂ ਦੇ ਕੋਚਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਵੀ ਜਾਣਿਆ।ਸੰਘਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਅਤੇ ਖੇਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਸਕੂਲਾਂ ਵਿੱਚ ਇਕ ਖੇਡ ਦਾ ਪੀਰੀਅਡ ਜਰੂਰ ਰੱਖਣਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਦੀ ਸਿਹਤ ਅਤੇ ਮਾਨਿਸਕਤਾ ਦਾ ਵਿਕਾਸ ਹੁੰਦਾ ਹੈ।ਉਨ੍ਹਾਂ ਨੇ ਜਿਲ੍ਹਾ ਪੱਧਰੀ ਖੇਡਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
     ਇਸ ਮੌਕੇ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡਾਂ ਵਿੱਚ ਖਿਡਾਰੀਆਂ ਲਈ ਬਹੁਤ ਮੌਕੇ ਪੈਦਾ ਹੋ ਗਏ ਹਨ ਅਤੇ ਖਿਡਾਰੀਆਂ ਲਈ ਹੁਣ ਕਈ ਪ੍ਰੋਫੈਸ਼ਨਲ ਲੀਗ ਵੀ ਸ਼ੁਰੂ ਹੋ ਚੁੱਕੀਆਂ ਹਨ ਜਿਸ ਨਾਲ ਖਿਡਾਰੀਆਂ ਨੂੰ ਵੀ ਕਾਫੀ ਹੱਦ ਤੱਕ ਫਾਇਦਾ ਹੋਇਆ ਹੈ।
      ਮੀਟਿੰਗ ਦੌਰਾਨ ਜਿਲ੍ਹਾ ਖੇਡ ਅਫਸਰ ੍ਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਅੰਡਰ 14 ਸਾਲ ਦੇ ਮੁਕਾਬਲੇ 8 ਤੋਂ 10 ਅਕਤੂਬਰ,  ਅੰਡਰ 18 ਵਰਗ ਦੇ ਮੁਕਾਬਲੇ 16 ਤੋਂ 18 ਅਕਤੂਬਰ ਅਤੇ ਅੰਡਰ 25 ਸਾਲ ਦੇ 26 ਅਕਤੂਬਰ ਤੋਂ 28 ਅਕਤੂਬਰ ਤੱਕ ਵੱਖ-ਵੱਖ ਸਥਾਨਾਂ ਤੇ ਹੋਣਗੇ।ਉਨ੍ਹਾਂ ਦੱਸਿਆ ਕਿ ਐਥਲੈਟਿਕਸ, ਕਬੱਡੀ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਡੈਰਾਕੀ, ਹਾਕੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਬਾਸਕਿਟਬਾਲ ਦੇ ਕੰਪਨੀ ਬਾਗ, ਫੁਟਬਾਲ, ਹੈਂਡਬਾਲ ਅਤੇ ਵਾਲੀਬਾਲ ਦੇ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਬਾਕਸਿੰਗ ਦੇ ਸ. ਸੀ. ਸਕੈਡੰਰੀ ਸਕੂਲ ਛੇਹਰਟਾ,  ਜੂਡੋ ਵਿਚ ਗੁਰੂ ਰਾਮਦਾਸ ਸੀ. ਸੈਕੰ ਸਕੂਲ ਅੰਮ੍ਰਿਤਸਰ, ਜਿਮਨਾਸਿਟਕ ਲੜਕੀਆਂ ਰਿਧਿਮ ਬੀ.ਬੀ.ਕੇ ਡੀ.ਏ.ਵੀ ਕਾਲਜ, ਜਿਮਨਾਸਟਿਕ ਲੜਕੇ ਅਤੇ ਕੁਸ਼ਤੀ ਦੇ ਮੁਕਾਬਲੇ ਕੁਸ਼ਤੀ ਸਟੇਡੀਅਮ ਗੋਲਬਾਗ ਅਤੇ ਟੇਬਲ ਟੇਨਿਸ ਦੇ ਮੁਕਾਬਲੇ ਬੈਡਮਿੰਟਨ ਹਾਲ ਗੋਲਬਾਗ ਅਤੇ ਬੈਡਮਿੰਟਨ ਦੇ ਮੁਕਾਬਲੇ ਬੈਡਮਿੰਟਨ ਹਾਲ ਟੇਲਰ ਰੋਡ ਵਿਖੇ ਕਰਵਾਏ ਜਾਣਗੇ।
 ਰਿਆੜ ਨੇ ਦੱਸਿਆ ਕਿ ਕੁੱਝ ਖੇਡਾਂ ਵਿੱਚ ਰਾਜ ਪੱਧਰੀ ਸਕੂਲ ਅਤੇ ਜਿਲ੍ਹਾ ਪੱਧਰੀ ਸਕੂਲਾਂ ਦੀਆਂ ਖੇਡਾਂ ਨਾਲ ਤਰੀਕਾਂ ਟਕਰਾਉਣ ਨਾਲ ਟੇਬਲ ਟੈਨਿਸ ਅੰਡਰ 14 ਦੇ ਮੁਕਾਬਲੇ 13 ਤੋਂ 15 ਅਕਤੂਬਰ, ਹੈਡਂਬਾਲ ਅੰਡਰ 14 ਵਰਗ ਦੇ 16 ਤੋਂ 18 ਅਕਤੂਬਰ, ਹਾਕੀ ਅੰਡਰ 14 ਅਤੇ ਅੰਡਰ 18 ਵਰਗ ਦੇ 21 ਤੋਂ 23 ਅਕਤੂਬਰ ਤੱਕ, ਐਥਲੈਕਿਸ ਅੰਡਰ 25 ਵਰਗ ਦੇ 19 ਤੋਂ 21 ਅਕਤੂਬਰ ਅਤੇ ਤੈਰਾਕੀ ਅੰਡਰ 14 ਵਰਗ ਦੇ 16 ਤੋਂ 18 ਅਕਤੂਬਰ ਪਹਿਲਾਂ ਦਰਸਾਏ ਸਥਾਨਾਂ ਤੇ ਹੀ ਹੋਣਗੇ।ਉਨਾਂ ਦੱਸਿਆ ਕਿ ਇੰਨਾਂ ਟੂਰਨਾਮੈਂਟਾਂ ਵਿਚ ਜੇਤੂ ਰਹੇ ਬੱਚਿਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਸਾਰੇ ਖਿਡਾਰੀਆਂ ਨੂੰ ਆਉਣ-ਜਾਣ ਦੇ ਖਰਚੇ ਤੋਂ ਇਲਾਵਾ ਰਿਫਰੈਸਮੈਂਟ ਵਿਭਾਗ ਵੱਲੋਂ ਦਿੱਤੀ ਜਾਵੇਗੀ।
    ਇਸ ਮੀਟਿੰਗ ਵਿੱਚ ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਕੋਚ ਅਤੇ ਵੱਖ-ਵੱਖ ਖੇਡਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply