Friday, March 29, 2024

ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ ਤੇ ਯੂਨੀਵਰਸਿਟੀ `ਚ ਸਫਾਈ ਪ੍ਰਬੰਧਨ ਵਿਕੇਂਦਰੀਕਰਨ ਬਾਰੇ ਸਮਝੌਤਾ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹਿਊਮਨ ਰਿਸੋਰਸ ਡਿਵੈਲਪਮੈਂਟ ਮੰਤਰਾਲੇ ਵੱਲੋਂ GNDUਦੇਸ਼ ਦੀ ਦੂਜੀ ਸਵੱਛ ਸਰਕਾਰੀ ਯੂਨੀਵਰਸਿਟੀ ਐਲਾਨੇ ਜਾਣ ਪਿੱਛੋਂ ਸਫਾਈ ਪ੍ਰਬੰਧਨ ਵਿਚ ਹੋਰ ਸੰਭਾਵਨਾਵਾਂ ਤਲਾਸ਼ਣ ਹਿਤ ਸਫਾਈ ਪ੍ਰਬੰਧਨ ਵਿਕੇਂਦਰੀਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼, ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਆਫ਼ ਵਿਚਕਾਰ ਇਕ ਮਹੱਤਵਪੂਰਨ ਸਮਝੌਤਾ ਕੀਤਾ ਗਿਆ।
       ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼, ਡਾਇਰੈਕਟਰ ਡਾ. ਜਗਨ ਸ਼ਾਹ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਇਸ ਸਮਝੌਤੇ `ਤੇ ਹਸਤਾਖਰ ਕੀਤੇ। ਜਿਵੇਂ ਕਿ ਸਮਝੌਤੇ ਵਿਚ ਦੱਸਿਆ ਗਿਆ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ ਵੱਲੋਂ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਨੂੰ ਛੋਟੇ ਤੇ ਵਿਚਲੇ ਅਕਾਰ ਦੇ ਰਿਹਾਇਸ਼ੀ ਖੇਤਰ ਦੀ ਸਾਫ ਸਫਾਈ ਨੂੰ ਵਿਕੇਦਰੀਕ੍ਰਿਤ ਕਰਨ ਸਬੰਧੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
      ਇਸ ਵਿਸ਼ੇ ਨਾਲ ਸਬੰਧਤ ਵਰਕਸ਼ਾਪ ਵੀ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਅਤੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ ਵੱਲੋਂ ਆਯੋਜਿਤ ਕੀਤੀ ਗਈ।ਵਰਕਸ਼ਾਪ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਨੇ ਹਿੱਸਾ ਲਿਆ।ਸੀਨੀਅਰ ਡੋਮੇਨ ਮਾਹਿਰ ਦੀਪਿੰਦਰ ਸਿੰਘ ਕਪੂਰ ਨੇ ਵਿਦਿਆਰਥੀਆਂ ਨੂੰ ਮੌਜੂਦਾ ਸਫਾਈ ਅਭਿਆਸਾਂ ਨਾਲ ਸਬੰਧਤ ਵੱਖ-ਵੱਖ ਚੁਣੌਤੀਆਂ ਬਾਰੇ ਵਿਸਥਾਰ `ਚ ਜਾਣਕਾਰੀ ਦਿੱਤੀ ਅਤੇ ਵਿਕੇਂਦਰਤ ਇਲਾਜ ਪ੍ਰਣਾਲੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ।
       ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ ਦੀ ਟੀਮ ਵਿੱਚ ਮੋਹਿਤ ਕਪੂਰ ਅਤੇ ਮਿਸ ਜੋਤੀ ਅਤੇ ਦੁਆਬ ਸਿੰਘ ਸਫਾਈ ਪ੍ਰਬੰਧਨ ਅਤੇ ਸਰਕਾਰੀ ਨੀਤੀਆਂ ਨੂੰ ਚੁਣੌਤੀਆਂ ਨਾਲ ਸਬੰਧਤ ਕਈ ਵਿਸ਼ਿਆਂ `ਤੇ ਚਰਚਾ ਕੀਤੀ।ਵਿਭਾਗ ਦੇ ਮੁਖੀ, ਡਾ. ਕਿਰਨ ਸੰਧੂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸ਼ਹਿਰੀ ਖੇਤਰਾਂ ਵਿੱਚ ਸਫਾਈ ਸਮੱਸਿਆਵਾਂ ਦੀ ਲੋੜ ਨੂੰ ਉਜਾਗਰ ਕੀਤਾ।ਇਸ ਤੋਂ ਇਲਾਵਾ, ਸ਼ਹਿਰੀ ਯੋਜਨਾਬੰਦੀ ਅਤੇ ਵਿਕੇਂਦਰੀਗਤ ਸਫਾਈ ਅਤੇ ਤਕਨਾਲੋਜੀ ਅਤੇ ਇਲਾਜ ਪ੍ਰਣਾਲੀਆਂ `ਤੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਵੀ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ ਦੇ ਮਾਹਰਾਂ ਵਲੋਂ ਵਿਚਾਰੇ ਗਏ।  

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply