Saturday, April 20, 2024

ਧਰਨਾਕਾਰੀਆਂ `ਤੇ ਦਰਜ ਪਰਚੇ ਰੱਦ ਕਰਵਾਉਣ ਲਈ ਵਿਧਾਇਕ ਨੇ ਐਸ.ਐਸ.ਪੀ ਨੂੰ ਸੌਂਪਿਆ ਮੰਗ ਪੱਤਰ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿਛਲੇ ਦਿਨੀਂ ਆਦਰਸ਼ ਪਬਲਿਕ ਸਕੂਲ ਸਾਹਨੇਵਾਲੀ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ PPN0610201806ਦੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਧਰਨੇ ਵਿੱਚ ਹਾਜ਼ਰ ਵਿਅਕਤੀਆਂ `ਤੇ ਝੁਨੀਰ ਦੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਸੀ, ਜਿਸ ਨੂੰ ਰੱਦ ਕਰਵਾਉਣ ਲਈ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸੀਨੀਅਰ ਕਪਤਾਨ ਪੁਲਿਸ ਮਾਨਸਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ।
             ਇਸ ਮੌਕੇ ਵਿਧਾਇਕ ਮਾਨਸ਼ਾਹੀਆ ਨੇ ਸੀਨੀਅਰ ਕਪਤਾਨ ਪੁਲਿਸ ਮਾਨਸਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਧਰਨਾਕਾਰੀਆਂ ਵਿਰੁੱਧ ਲਾਏ ਦੋਸ਼ਾਂ ਦੀ ਮੁੜ ਪੜਤਾਲ ਕਾਰਵਾਈ ਜਾਵੇ ਅਤੇ ਓਦੋਂ ਤੱਕ ਕਥਿਤ ਵਿਅਕਤੀਆਂ ਦੀ ਗ੍ਰਿਫ਼ਤਾਰੀ `ਤੇ ਰੋਕ ਵੀ ਲਾਈ ਜਾਵੇ।ਇਸ ਦੇ ਨਾਲ ਹੀ ਬੇਨਿਯਮੀਆਂ ਕਰਨ ਵਾਲੀ ਸੰਸਥਾ ਅਤੇ ਸੰਸਥਾ ਦੇ ਪ੍ਰਬੰਧਕਾਂ ਖਿਲਾਫ਼ ਬਣਦੀ ਯੋਗ ਕਾਰਵਾਈ ਕੀਤੀ ਜਾਵੇ।ਇਸ ਮੌਕੇ ਬਲਵੀਰ ਸਿੰਘ ਚਹਿਲ, ਕਰਮਜੀਤ ਕੌਰ ਚਹਿਲ, ਕਰਤਿੰਦਰ ਸਿੰਘ, ਮੋਹਿਤ ਮਾਨਸਾ, ਮਨਿੰਦਰ ਸਿੰਘ ਆਦਿ ਹਾਜਰ ਸਨ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply