Thursday, April 25, 2024

432.75 ਲੱਖ ਦੀ ਲਾਗਤ ਨਾਲ ਧੂਰੀ-ਮੂਲੋਵਾਲ ਸੜਕ ਦੇ ਕੰਮ ਦੀ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਸ਼ੁਰੂਆਤ

ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ- ਵਿਜੈਇੰਦਰ ਸਿੰਗਲਾ
ਧੂਰੀ, 6 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ 11 ਕਿਲੋਮੀਟਰ ਲੰਬੀ ਅਤੇ 5 ਮੀਟਰ ਚੌੜੀ PPN0610201811ਧੂਰੀ-ਮੂਲੋਵਾਲ ਸੜਕ ਨੂੰ ਮਜਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਹਾਜਰੀ ਵਿੱਚ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ, ਜਿਸ ਦੇ ਪੜਾਅ ਤਹਿਤ ਕਈ ਵੱਡੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਰਹਿੰਦੇ ਵਾਅਦਿਆਂ ਨੁੰ ਵੀ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 11 ਕਿਲੋਮੀਟਰ ਲੰਬੀ ਇਸ ਸੜਕ ਤੇ 150 ਐਮ.ਐਮ (2 ਲੈਹਿਰਾ) ਵਿੱਚ ਪੱਥਰ ਪਾ ਕੇ 30 ਐਮ.ਐਮ ਬੀ.ਸੀ ਪਾਈ ਜਾਵੇਗੀ।ਉਨਾਂ੍ਹ ਕਿਹਾ ਕਿ ਇਸ ਕੰਮ ਦਾ ਠੇਕਾ ਗਰਗ ਕੰਸਟ੍ਰਕਸ਼ਨ ਕੰਪਨੀ ਬਰਨਾਲਾ ਨੂੰ ਅਲਾਟ ਕੀਤਾ ਗਿਆ ਹੈ ਅਤੇ ਇਹ ਸੜਕ ਦਾ ਕੰਮ 6 ਤੋਂ 9 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਹੋਵੇਗਾ ਅਤੇ ਇਹ ਸੜਕ ਬਣਨ ਨਾਲ ਇਲਾਕੇ ਦੇ ਸੈਕੜੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
    ਉਨ੍ਹਾਂ ਸਪੱਸ਼ਟ ਹਦਾਇਤਾਂ ਵਿੱਚ ਕਿਹਾ ਕਿ ਇਸ ਸੜਕ ਦੀ ਉਸਾਰੀ ਵਿੱਚ ਕੁਆਲਟੀ ਅਤੇ ਸਪੈਸੀਫਿਕੇਸ਼ਨਾਂ ਮੁਤਾਬਿਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕੁਆਲਟੀ ਕੰਟਰੋਲ ਚੈਕ ਦੀ ਟੀਮ ਵੱਲੋਂ ਸਮੇਂ ਸਮੇਂ ਤੇ ਸੜਕਾਂ ਦੀ ਉਸਾਰੀ ਦੇ ਕੰਮ ਦੌਰਾਨ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਊਣਤਾਈ ਪਾਈ ਗਈ ਤਾਂ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਅਤੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
    ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਇਹ ਸੜਕ ਦਾ ਨਿਰਮਣ ਸ਼ੁਰੂ ਕਰਨ ’ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੰਗਲਾ ਨੂੰ ਸ਼ਹਿਰ ਦੀਆਂ ਹੋਰ ਸੜਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਜਲਦੀ ਸ਼ਹਿਰ ਦੀਆਂ ਬਾਕੀ ਸੜਕਾਂ ਦੀ ਹਾਲਤ ਵੀ ਸੁਧਾਰੀ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਧੂਰੀ ਤੋਂ ਗੁਰਦੁਆਰਾ ਮੂਲੋਵਾਲ ਸਾਹਿਬ ਅਤੇ ਪ੍ਰਾਚੀਨ ਰਣੀਕੇ ਸ਼ਿਵ ਮੰਦਿਰ ਰਣੀਕੇ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਫਾਇਦਾ ਹੋਵਗਾ।
    ਇਸ ਮੌਕੇ ਪੀ.ਡਬਲਿਯੂ.ਡੀ ਦੇ ਨਿਗਰਾਨ ਇੰਜੀਨੀਅਰ, ਐਕਸੀਅਨ, ਐਸ.ਡੀ.ਓ ਤੋ ਂਇਲਾਵਾ ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਗੁਰਸੇਵ ਸਿੰਘ ਸੇਬੀ ਕਾਂਝਲਾ, ਇਕਬਾਲ ਸਿੰਘ ਬਾਦਸ਼ਾਂਹਪੁਰ, ਗੁਰਪਿਆਰ ਸਿੰਘ ਧੂਰਾ, ਮੁਨੀਸ਼ ਗਰਗ, ਨਰੇਸ਼ ਕੁਮਾਰ ਮੰਗੀ, ਨਗਰ ਕੌਸਲ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਧੀਰ, ਸੰਦੀਪ ਤਾਇਲ, ਅਮਰੀਕ ਸਿੰਘ, ਸੰਜੇ ਜਿੰਦਲ, ਦਰਸ਼ਨ ਕੁਮਾਰ ਦਰਸ਼ੀ (ਸਾਰੇ ਕੌਸਲਰਾਂ), ਮੁਨੀਸ਼ ਗਰਗ, ਇੰਦਰਜੀਤ ਸਿੰਘ ਕੱਕੜਵਾਲ ਆਦਿ ਵੀ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply