Friday, March 29, 2024

ਸਾਂਝਾ ਅਧਿਆਪਕ ਮੋਰਚਾ ਸਮਰਾਲਾ ਤੇ ਮਾਛੀਵਾੜਾ ਵਲੋਂ ਪਟਿਆਲਾ ਵਿਖੇ ਸਮੂਹਿਕ ਮਰਨ ਵਰਤ `ਚ ਪਹੁੰਚਣ ਦਾ ਅਹਿਦ

ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) –  ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਇਕਾਈ ਸਮਰਾਲਾ ਅਤੇ PPN0610201816ਮਾਛੀਵਾੜਾ ਦਾ ਇੱਕ ਸਾਂਝੀ ਮੀਟਿੰਗ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਵਿੱਚ 70 ਪ੍ਰਤੀਸ਼ਤ ਕਟੌਤੀ ਦੇ ਫੈਸਲੇ ਨੂੰ ਅਧਿਆਪਕਾਂ ਲਈ ਮਾਰੂ ਦੱਸਿਆ ਗਿਆ।ਦਲਜੀਤ ਸਿੰਘ ਸਮਰਾਲਾ ਨੇ ਕਿਹਾ ਕਿ ਇਹ ਅਧਿਆਪਕ ਜੋ ਪਿਛਲੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਅਤੇ ਸਰਕਾਰ ਵੱਲੋਂ ਲਏ ਮਾਰੂ ਫੈਸਲੇ ਵਿਰੁੱਧ 7 ਅਕਤੂਬਰ ਨੂੰ ਪਟਿਆਲਾ ਵਿਖੇ ਸ਼ੁਰੂ ਕੀਤੇ ਜਾ ਰਹੇ ਸਮੂਹਿਕ ਮਰਨ ਵਰਤ ਵਿੱਚ ਸਮਰਾਲਾ ਅਤੇ ਮਾਛੀਵਾੜਾ ਦੀਆਂ ਸਮੂਹਿਕ ਅਧਿਆਪਕ ਜਥੇਬੰਦੀਆਂ ਭਰਵੀਂ ਸ਼ਮੂਲੀਅਤ ਕਰਨਗੀਆਂ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ ਮਾਛੀਵਾੜਾ, ਵਰਿੰਦਰ ਸਿੰਘ, ਦੀਪ ਰਾਜਾ, ਸੰਦੀਪ ਸਿੰਘ, ਰਣਜੀਤ ਸਿੰਘ, ਰਾਜਿੰਦਰ ਸਿੰਘ ਕੋਟਾਲਾ ਤੋਂ ਇਲਾਵਾ ਦਰਜਨ ਦੀ ਗਿਣਤੀ ਵਿੱਚ ਹੋਰ ਅਧਿਆਪਕ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply