Tuesday, April 16, 2024

ਪਿੰਗਲਵਾੜਾ ਨੇ ਦੁਬਈ ਵਾਸੀ ਚੰਦਰ ਸ਼ੇਖਰ ਕੋਹਲੀ ਦੇ ਸਹਿਯੋਗ ਨਾਲ ਕਰਵਾਈਆਂ 9ਵੀਆਂ ਯੂਨੀਫਾਈਡ ਖੇਡਾਂ

PPN0710201805 ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸਕੂਲਾਂ ਦੀਆਂ 9ਵੀਂ ਯੂਨੀਫਾਈਡ ਖੇਡਾਂ ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੇ ਬੱਚਿਆਂ ਦੀਆਂ 9ਵੀਂ ਯੂਨੀਫਾਈਡ ਖੇਡਾਂ ਪ੍ਰਵਾਸੀ ਭਾਰਤੀ ਦੁਬਈ ਨਿਵਾਸੀ ਚੰਦਰ ਸ਼ੇਖਰ ਕੋਹਲੀ ਅਤੇ ਪਿੰਗਲਵਾੜਾ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਗਈਆਂ।
    ਇਹਨਾਂ ਖੇਡਾਂ ਦੀ ਸ਼ੁਰੂਆਤ ਆਈ. ਜੀ. ਪੁੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ ਅੰਮ੍ਰਿਤਸਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋ ਕੇ ਕੀਤੀ।ਉਨਾਂ ਨੇ ਬੱਚਿਆਂ ਦੇ ਮਾਰਚ ਪਾਸਟ ਤੋਂ ਸਲਾਮੀ ਅਤੇ ਗੁਬਾਰੇ ਛੱਡਣ ਦੀ ਰਸਮ ਨਾਲ ਖੇਡ ਸਮਾਰੋਹ ਦਾ ਉਦਘਾਟਨ ਕੀਤਾ।ਪ੍ਰਿੰਸੀਪਲ ਸ੍ਰੀਮਤੀ ਨਰੇਸ਼ ਕਾਲੀਆ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਆਖਦੇ ਹੋਏ ਖੇਡਾਂ ਦੀ ਵਿਸ਼ੇਸ਼ਤਾ ਦੱਸੀ।ਹਰ ਸਾਲ ਇਹ ਖੇਡਾਂ ਕਰਵਾਉਣ ਵਾਲੇ ਚੰਦਰ ਸ਼ੇਖਰ ਕੋਹਲੀ ਨੇ ਦੱਸਿਆ ਕਿ ਆਪਣੀ ਮਾਤਾ ਸ਼ਾਂਤੀ ਅਤੇ ਪਿਤਾ ਪ੍ਰੇਮ ਕੋਹਲੀ ਨੂੰ ਸਮਰਪਿਤ ਇਹਨਾਂ ਖੇਡਾਂ ਦਾ ਮਕਸਦ ਬੱਚਿਆਂ ਵਿਚ ਕਿਸੇ ਵੀ ਪ੍ਰਕਾਰ ਦੀ ਹੀਣ-ਭਾਵਨਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਦਰਜਾ ਦੇ ਕੇ ਉਤਸ਼ਾਹ ਪੈਦਾ ਕਰਨਾ ਹੈ।ਮੁੱਖ ਮਹਿਮਾਨ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਖਿਡਾਰੀਆਂ ਤੇ ਬੱਚਿਆਂ ਨੂੰ ਚੰਗਾ ਨਾਗਰਿਕ ਬਣਨ ਦੀ  ਤਾਕੀਦ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਪਿੰਗਲਵਾੜੇ ਵਿੱਚ ਆ ਕੇ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ।ਡਾ. ਇੰਦਰਜੀਤ ਕੌਰ ਨੇ ਕੋਹਲੀ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਨਾਲ ਜਦੋਂ ਸਾਰੇ ਬੱਚੇ ਇਕੱਠੇ ਮੈਦਾਨ ਵਿਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ।ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਗਿੱਧਾ ਆਈਟਮ ਵੀ ਪੇਸ਼ ਕੀਤੀਆਂ ਗਈਆਂ।PPN0710201806
ਟ੍ਰਾਈਸਾਈਕਲ ਰੇਸ ਵਿੱਚ ਵਿਦਿਆਰਥੀ ਪੰਕਜ ਨੇ ਪਹਿਲਾ, ਕਾਕੂ ਨੇ ਦੂਜਾ, ਕੁਲਵਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਫਟ ਬਾਲ ਓਨ ਵੀਲ ਚੇਅਰ ਵਿੱਚ ਕਾਕਾ ਨੇ ਪਹਿਲਾ, ਮਨਜੀਤ ਕੌਰ ਨੇ ਦੂਜਾ, ਅਨੀਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। 25 ਮੀਟਰ ਰੇਸ ਓਨ ਵੀਲ੍ਹ ਚੇਅਰ ਵਿੱਚ ਅਨੀਸ਼ਾ ਨੇ ਪਹਿਲਾ, ਮਨਜੀਤ ਕੌਰ ਨੇ ਦੂਜਾ, ਹਰਜੋਤ ਅਤੇ ਆਕਾਸ਼ ਨੇ ਤੀਜਾ ਸਥਾਨ ਹਾਸਲ ਕੀਤਾ।ਰੱਸਾ ਕੱਸੀ ਵਿਚ ਡੈਫ ਸਕੂਲ ਦੇ ਬੱਚੇ ਵਿਜੇਤਾ ਰਹੇ।ਪ੍ਰੋਗਰਾਮ ਦੇ ਅੰਤ ਵਿਚ ਡਾ: ਇੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
  ਇਸ ਮੌਕੇ ਡਾ. ਇੰਦਰਜੀਤ ਕੌਰ, ਡਾ. ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ, ਤਿਲਕ ਰਾਜ, ਪ੍ਰਿੰਸੀਪਲ ਪਦਮਨੀ ਸ੍ਰੀਵਾਸਤਵ, ਪਿ੍ਰੰਸੀਪਲ ਦਲਜੀਤ ਕੌਰ, ਯੋਗੇਸ਼ ਸੂਰੀ, ਗਿਰਧਾਰੀ ਲਾਲ,  ਸੁਰਿੰਦਰ ਸਿੰਘ, ਗੋਰਖਾ, ਸੰਦੀਪ ਸੈਣੀ, ਰਾਜੂ ਸ਼ਰਮਾ, ਹੈਪੀ ਸਿੰਘ ਮਿਸਜ਼ ਨਰਿੰਦਰ ਕੌਰ ਕੋਹਲੀ, ਮਿ: ਬਿੱਲਾ ਕੋਹਲੀ, ਸ਼ਾਮ ਕੋਹਲੀ ਤੇ ਉਨ੍ਹਾਂ ਦਾ ਪਰਿਵਾਰ ਅਤੇ ਜੋਗਿੰਦਰ ਪਾਲ ਢੀਂਗਰਾ ਹਾਜ਼ਰ ਸਨ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply