Friday, March 29, 2024

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਮੰਤਰੀ ਕਾਂਗੜ ਦੀ ਕੋਠੀ ਅੱਗੇ ਧਰਨਾ 15 ਨੂੰ -ਸੂਬਾ ਕਮੇਟੀ

ਲੁਧਿਆਣਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਮੀਟਿੰਗ ਵਿੱਚ ਸਬੂਾ ਜਨਰਲ ਸਕੱਤਰ ਵਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਦਿਓਲ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਬਿੱਕਰ ਖਾਨ, ਸਿਮਰਨਜੀਤ ਸਿੰਘ ਧਰਮਪਾਲ ਸਿੰਘ, ਸਹਿ ਸਕੱਤਰ ਸੁਖਵਿੰਦਰ ਸਿੰਘ, ਪ੍ਰਚਾਰ ਸਕੱਤਰ ਇੰਦਰਪਾਲ ਸਿੰਘ ਖਜਾਨਚੀ ਅਵਤਾਰ ਸਿੰਘ, ਕੁਲਦੀਪ ਸਿੰਘ ਮੈਂਬਰ ਮਨਜੀਤ ਸਿੰਘ ਜੋਰਾ ਸਿੰਘ ਨੇ ਫੈਸਲਾ ਕੀਤਾ ਕਿ 30 ਸਤੰਬਰ ਦੀ ਛਾਂਟੀ ਨੂੰ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਨੇ ਰੱਦ ਨਾ ਕੀਤਾ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਮਾਰਚ ਕਰਕੇ ਰਾਸ਼ਨ ਪਾਣੀ ਇਕੱਠਾ ਕਰਕੇ 15 ਅਕਤੂਬਰ ਨੂੰ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਦੇ ਅੱਗੇ ਧਰਨਾ ਲਗਾਇਆ ਜਾਵੇਗਾ।ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਕਰਕੇ ਮੁੱਕਰ ਚੁੱਕੀ ਹੈ ਅਤੇ ਮੰਗਾਂ ਦਾ ਹੱਲ ਨਹੀਂ ਕਰ ਰਹੀ।ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਨਵੀਆਂ ਨੀਤੀਆਂ ਨਾਲ ਠੇਕਾ ਕਾਮਿਆਂ ਦਾ ਰੁਜ਼ਗਾਰ ਖੋਹ ਰਹੀ ਹੈ ਤੇ 2000 ਤੋਂ ਉਪਰ ਠੇਕਾ ਕਾਮਿਆਂ ਦਾ ਜਿਹੜਾ ਰੁਜ਼ਗਾਰ ਬਿਲਕੁੱਲ ਬੰਦ ਕਰ ਦਿੱਤਾ ਗਿਆ ਹੈ, ਜਦ ਕਿ ਬਿਜਲੀ ਅਦਾਰੇ ਵਿੱਚ ਬਹੁਤ ਸਾਰੇ ਕਾਮਿਆਂ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਕਰੰਟ ਦੇ ਦੌਰਾਨ ਕਈ ਸੀ.ਐਚ ਵੀ ਠੇਕਾ ਕਾਮੇ ਮੌਤ ਦੇ ਮੂੰਹ ਜਾ ਪਏ, ਕਈਆਂ ਦੀਆਂ ਲੱਤਾਂ ਕੱਟੀਆਂ ਗਈਆਂ, ਕਈਆਂ ਦੀਆਂ ਉਂਗਲੀਆਂ ਕੱਟੀਆਂ ਗਈਆਂ।ਪਰ ਕੋਈ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਜਾਣ ਬੁੱਝ ਕੇ ਇਹ ਸਭ ਕੁੱਝ ਕਰ ਰਹੀ ਹੈ, ਕਿਉਂਕਿ ਜੋ ਠੇਕਾ ਮੁਲਾਜ਼ਮ ਆਪਣੀ ਮੰਗਾਂ ਪ੍ਰਤੀ ਲੜ ਰਹੇ ਹਨ, ਉਹ ਚੁੱਪ ਕਰਕੇ ਬੈਠ ਜਾਣ।ਉਨਾਂ ਕਿਹਾ ਕਿ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਵਲੋਂ 30 ਸਤੰਬਰ ਦੀ ਛਾਂਟੀ ਨੂੰ ਰੱਦ ਨਾ ਕੀਤਾ ਗਿਆ ਤਾਂ ਸੀ.ਐੱਚ ਵੀ ਠੇਕਾ ਕਾਮਿਆਂ ਵਲੋਂ ਤਿੱਖੇ ਤੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply