Thursday, April 25, 2024

ਆਰਟ ਗੈਲਰੀ ਵਿਖੇ ਲੱਗੀ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਸੰਪਨ

ਦੋ ਦਿਨਾ ਮੈਟਲ ਕਾਸਟਿੰਗ ਅਤੇ ਮੋਲਡਿੰਗ ਵਰਕਸ਼ਾਪ ਦਾ ਛੀਨਾ ਵਲੋਂ ਆਰਟ ਗੈਲਰੀ ਵਿਖੇ ਲੱਗੀ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਸੰਪਨ

ਦੋ ਦਿਨਾ ਮੈਟਲ ਕਾਸਟਿੰਗ ਅਤੇ ਮੋਲਡਿੰਗ ਵਰਕਸ਼ਾਪ ਦਾ ਛੀਨਾ ਵਲੋਂ ਉਦਘਾਟਨ

PPN0710201809ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਲਗਾਈ ਗਈ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਅੱਜ ਸਮਾਪਤ ਹੋ ਗਈ, ਜਿਸ ਦੌਰਾਨ ਹੈਦਰਾਬਾਦ ਦੇ ਉੱਘੇ ਆਰਟਿਸਟ ਡਾ. ਜੀ.ਵਾਈ ਗਿਰੀ ਨੇ ਵਿਦਿਆਰਥੀਆਂ ਅਤੇ ਆਰਟਿਸਟਾਂ ਨੂੰ ਹੱਥੀਂ ਕਲਾ-ਕ੍ਰਿਤੀਆਂ ਬਨਾਉਣ ਦੇ ਗੁਰ ਸਿਖਾਏ।ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੰਸਥਾ ਦੇ ਆਨਰੇਰੀ ਜਨ: ਸਕੱਤਰ ਏ.ਐਸ ਚਮਕ ਨੇ ਦੱਸਿਆ ਕਿ ਪ੍ਰਿੰਟ ਮੇਕਿੰਗ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਅਤੇ ਆਰਟਿਸਟਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਦਰਸ਼ਨੀ ਆਰਟ ਗੈਲਰੀ ਦੇ ਵਿਹੜੇ ਵਿੱਚ ਲਗਾਈ ਗਈ ਹੈ।
    ਇਸੇ ਦੌਰਾਨ ਅੱਜ ਦੋ ਦਿਨਾਂ ਮੈਟਲ ਕਾਸਟਿੰਗ ਅਤੇ ਮੋਲਡਿੰਗ ਦੀ ਵਰਕਸ਼ਾਪ ਅਰੰਭ ਹੋਈ, ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਸ ਸਮੇਂ ਗੱਲਬਾਤ ਕਰਦਿਆਂ ਛੀਨਾ ਨੇ ਕਿਹਾ ਕਿ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ ਅੰਮ੍ਰਿਤਸਰ ਵਿੱਚ ਪਹਿਲੀ ਵਰਕਸ਼ਾਪ ਸੀ, ਜਿਸ ਬਾਰੇ ਆਰਟਿਸਟਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ।ਉਨਾਂ ਨੇ ਪ੍ਰਦਰਸ਼ਨੀ ਵਿੱਚ ਲਗਾਈਆਂ ਕਾਲਕ੍ਰਿਤਾਂ ਵੀ ਦੇਖੀਆਂ।ਇਸ ਮੌਕੇ ਕਾਫੀ ਗਿਣਤੀ `ਚ ਸਥਾਨਕ ਆਰਟਿਸਟ ਅਤੇ ਕਲਾ ਪ੍ਰੇਮੀ ਹਾਜਰ ਸਨ।  ਉਦਘਾਟਨ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਲਗਾਈ ਗਈ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਅੱਜ ਸਮਾਪਤ ਹੋ ਗਈ, ਜਿਸ ਦੌਰਾਨ ਹੈਦਰਾਬਾਦ ਦੇ ਉੱਘੇ ਆਰਟਿਸਟ ਡਾ. ਜੀ.ਵਾਈ ਗਿਰੀ ਨੇ ਵਿਦਿਆਰਥੀਆਂ ਅਤੇ ਆਰਟਿਸਟਾਂ ਨੂੰ ਹੱਥੀਂ ਕਲਾ-ਕ੍ਰਿਤੀਆਂ ਬਨਾਉਣ ਦੇ ਗੁਰ ਸਿਖਾਏ।ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੰਸਥਾ ਦੇ ਆਨਰੇਰੀ ਜਨ: ਸਕੱਤਰ ਏ.ਐਸ ਚਮਕ ਨੇ ਦੱਸਿਆ ਕਿ ਪ੍ਰਿੰਟ ਮੇਕਿੰਗ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਅਤੇ ਆਰਟਿਸਟਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਦਰਸ਼ਨੀ ਆਰਟ ਗੈਲਰੀ ਦੇ ਵਿਹੜੇ ਵਿੱਚ ਲਗਾਈ ਗਈ ਹੈ।
    ਇਸੇ ਦੌਰਾਨ ਅੱਜ ਦੋ ਦਿਨਾਂ ਮੈਟਲ ਕਾਸਟਿੰਗ ਅਤੇ ਮੋਲਡਿੰਗ ਦੀ ਵਰਕਸ਼ਾਪ ਅਰੰਭ ਹੋਈ, ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਸ ਸਮੇਂ ਗੱਲਬਾਤ ਕਰਦਿਆਂ ਛੀਨਾ ਨੇ ਕਿਹਾ ਕਿ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ ਅੰਮ੍ਰਿਤਸਰ ਵਿੱਚ ਪਹਿਲੀ ਵਰਕਸ਼ਾਪ ਸੀ, ਜਿਸ ਬਾਰੇ ਆਰਟਿਸਟਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ।ਉਨਾਂ ਨੇ ਪ੍ਰਦਰਸ਼ਨੀ ਵਿੱਚ ਲਗਾਈਆਂ ਕਾਲਕ੍ਰਿਤਾਂ ਵੀ ਦੇਖੀਆਂ।ਇਸ ਮੌਕੇ ਕਾਫੀ ਗਿਣਤੀ `ਚ ਸਥਾਨਕ ਆਰਟਿਸਟ ਅਤੇ ਕਲਾ ਪ੍ਰੇਮੀ ਹਾਜਰ ਸਨ। 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply