Thursday, April 18, 2024

ਵਿਸ਼ਵ ਫੂਡ ਫੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਅੰਮ੍ਰਿਤਸਰ `ਚ 12 ਤੋਂ

15 ਦੇਸ਼ਾਂ ਦੇ ਖਾਨਸਾਮੇ ਪੇਸ਼ ਕਰਨਗੇ 40 ਦੇਸ਼ਾਂ ਦੇ ਖਾਣਿਆਂ ਦਾ ਸੁਆਦ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਵਿਸ਼ਵ ਦੇ ਮਹਾਨ ਖਾਨਸਾਮਿਆਂ ਦੀ ਅਗਵਾਈ ਹੇਠ ‘ਦਾ ਵਰਲਡ ਕਲਚਰ ਕਲਿਨਰੀ ਹੈਰੀਟੇਜ ਕਮੇਟੀ’ ਵਲੋਂ  ਸੈਲਾਨੀ ਕੇਂਦਰ ਵਜੋਂ ਵਿਸ਼ਵ ਭਰ ਵਿਚ ਆਪਣਾ ਸਥਾਨ ਬਣਾ ਚੁੱਕੇ ਸ਼ਹਿਰ ਅੰਮ੍ਰਿਤਸਰ ਵਿਚ 12 ਤੋਂ 14 ਅਕਤੂਬਰ ਤੱਕ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਕਰਵਾਇਆ ਜਾ ਰਿਹਾ ਹੈ।ਕਿਲ੍ਹਾ ਗੋਬਿੰਦਗੜ੍ਹ ਵਿਚ ਹੋਣ ਵਾਲੇ ਆਪਣੀ ਤਰਾਂ ਦੇ ਇਸ ਪਲੇਠੇ ਸੰਮੇਲਨ ਵਿਚ ਜਿਥੇ 15 ਦੇ ਕਰੀਬ ਦੇਸ਼ਾਂ ਦੇ ਪਕਵਾਨਾਂ ਦਾ ਸੁਆਦ ਲੈਣ ਦਾ ਮੌਕਾ ਮਿਲੇਗਾ, ਉਥੇ ਭੋਜਨ ਤਿਆਰ ਦੀ ਪ੍ਰਦਰਸ਼ਨੀ, ਪੇਸ਼ਕਸ, ਵਿਚਾਰ-ਚਰਚਾ, ਮਾਹਿਰਾਂ ਦੁਆਰਾ ਕਲਾਸਾਂ ਅਤੇ ਪ੍ਰਸ਼ਨ-ਉਤਰ ਦਾ ਸਮਾਂ ਦਿੱਤਾ ਜਾਵੇਗਾ।ਅਰਮੀਨੀਆ, ਕੰਬੋਡੀਆ, ਕੈਨੇਡਾ, ਕਰੋਸ਼ੀਆ, ਚੈਕ ਗਣਰਾਜ, ਐਕਵਾਡੋਰ, ਮਿਸ਼ਰ, ਜਰਮਨੀ, ਘਾਨਾ, ਇੰਡੋਨੇਸ਼ੀਆ, ਇਟਲੀ, ਕੀਨੀਆ, ਮਕਾੳੂ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨੇਪਾਲ, ਪੁਰਤਗਾਲ, ਕਤਰ, ਰੋਮਾਨੀਆ, ਸਾੳੂਦੀ ਅਰਬ, ਸਿੰਘਾਪੁਰ, ਸਪੇਨ, ਸ੍ਰੀਲੰਕਾ, ਸੀਰੀਆ, ਥਾਈਲੈਂਡ, ਤੁਰਕੀ, ਅਮਰੀਕਾ, ਯੁਕਰੇਨ, ਯੂ ਏ ਈ, ਵੀਅਤਨਾਮ ਤੇ ਵੇਲਸ ਆਦਿ ਤੋਂ ਰਸੋਈਏ ਪਹੁੰਚਣਗੇ, ਜਦਕਿ ਇਸ ਤੋਂ ਇਲਾਵਾ ਵਿਸ਼ਵ ਸੈਫ ਐਸੋਸੀਏਸ਼ਨ ਦੇ ਚੇਅਰਮੈਨ ਥੋਮਸ ਗੁਗਲਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।
          ਇਸ ਸਬੰਧੀ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਸਿਧ ਖਾਨਸਾਮੇ ਮਨਜੀਤ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਹੋਣ ਵਾਲਾ ਇਹ ਸੰਮੇਲਨ ਜਿਥੇ ਭੋਜਨ ਬਣਾਉਣ ਤੇ ਪਰੋਸਣ ਦੀਆਂ ਨਵੀਆਂ ਵਿਧੀਆਂ ਸਾਂਝੀਆਂ ਕਰੇਗਾ, ਉਥੇ ਖਾਣ ਲਈ ਵਿਸ਼ਵ ਭਰ ਦੇ ਮਾਹਿਰ ਖਾਨਸਾਮਿਆਂ ਵੱਲੋਂ ਤਿਆਰ ਕੀਤੇ ਭੋਜਨ ਪਦਾਰਥਾਂ ਦਾ ਸੁਆਦ ਚੱਖਣ ਦਾ ਮੌਕਾ ਮਿਲੇਗਾ।ਉਨਾਂ ਕਿਹਾ ਕਿ ਸਾਡੇ ਖਾਨਸਾਮਿਆਂ ਨੂੰ ਵੀ ਅੰਮ੍ਰਿਤਸਰ ਦੀ ਮਹਿਮਾਨ ਨਿਵਾਜ਼ੀ ਤੇ ਇਹ ਸੰਮੇਲਨ ਪੰਜਾਬੀ ਸੁਆਦ ਆਪਣੇ ਦੇਸ਼ਾਂ ਤੱਕ ਲੈ ਜਾਣ ਦਾ ਮੌਕਾ ਦੇਵੇਗਾ।
      ਉਨਾਂ ਦੱਸਿਆ ਕਿ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਦਾ ਵਿਰਾਸਤੀ ਮਾਹੌਲ ਇਸ ਸੰਮੇਲਨ ਨੂੰ ਚਾਰ ਚੰਨ ਲਾਵੇਗਾ ਅਤੇ ਜਿਥੇ ਹਰੇਕ ਰਸੋਈ ਵਿਚ ਹਰੇਕ ਘੰਟੇ ਇਕੋ ਸਮੇਂ ਦੋ ਰਸੋਈਏ ਆਪਣੀ ਕਲਾ ਨੂੰ ਸਿੱਧੇ ਰੂਪ ਵਿਚ ਮਹਿਮਾਨਾਂ ਨਾਲ ਸਾਂਝੀ ਕਰ ਸਕਣਗੇ। ਇਸ ਮੌਕੇ ਭੋਜਨ ਪਦਾਰਥਾਂ ਦੀ ਪ੍ਰਦਰਸ਼ਨੀ ਦੇ ਨਾਲ-ਨਾਲ ਅੰਮਿ੍ਰਤਸਰੀ ਸਟਰੀਟ ਫੂਡ ਦੇ ਖਾਣੇ ਵੀ ਪਰੋਸੇ ਜਾਣਗੇ।
    ਸੰਮੇਲਨ ਦੇ ਨਿਰਦੇਸ਼ਕ ਹਰਬੀ ਸਿੱਧੂ, ਮੈਨੇਜਿੰਗ ਡਾਇਰੈਕਟਰ ਮੇਰਿਡ ਨੇ ਦੱਸਿਆ ਕਿ ਇਸ ਸੰਮੇਲਨ ਲਈ ਸਾਨੂੰ ਇਨਕਰੈਡੇਬਲ ਇੰਡੀਆ, ਪੰਜਾਬ ਸੈਰ-ਸਪਾਟਾ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਨਾਲ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਵਿਸ਼ਵ ਨਾਲ ਜੁੜਨ ਦਾ ਵੱਡਾ ਮੌਕਾ ਵੀ ਮਿਲੇਗਾ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply