Thursday, March 28, 2024

ਵਿਜੀਲੈਂਸ ਵਲੋਂ ਫੂਡ ਸਪਲਾਈ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਡੀਪੋ ਹੋਲਡਰ ਤੋਂ ਮੰਗ ਰਿਹਾ ਸੀ 4000 ਰੁਪਏ ਦੀ ਰਿਸ਼ਵਤ
ਭੀਖੀ/ਮਾਨਸਾ, 8 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਡੀਪੂ ਹੋਲਡਰ ਦੇ ਬਿਲ ਪਾਸ ਕਰਨ ਦੇ ਬਦਲੇ 4 ਹਜਾਰ ਰੁਪਏ ਰਿਸ਼ਵਤ ਬਟੋਰ ਰਹੇ ਫੂਡ PPN0810201815ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕਰਕੇ ਰਿਸ਼ਵਤ ਦੀ ਰਕਮ ਬਰਾਮਦ ਕੀਤੀ ਹੈ।ਇੰਸਪੈਕਟਰ ਡੀਪੂ ਹੋਲਡਰ ਤੋਂ 5 ਹਜਾਰ ਰੁਪਏ ਦੀ ਮੰਗ ਕਰ ਰਿਹਾ ਸੀ, ਪਰ ਮਾਮਲਾ ਚਾਰ ਹਜਾਰ ਵਿੱਚ ਤੈਅ ਹੋਇਆ ਸੀ।ਜਾਣਕਾਰੀ ਅਨੁਸਾਰ ਮਾਨਸਾ ਦੇ ਕਸਬਾ ਭੀਖੀ ਵਿੱਚ ਰਾਸ਼ਨ ਡੀਪੂ ਚਲਾਉਣ ਵਾਲੀ ਪਰਮਜੀਤ ਕੌਰ ਕੋਲੋਂ ਡੀਪੂ `ਤੇ ਲਿਆਂਦੇ ਗਏ ਰਾਸ਼ਨ ਦੇ ਬਿਲ ਪਾਸ ਕਰਵਾਉਣ ਦੀ ਏਵਜ ਵਿੱਚ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਮੁਨੀਸ਼ ਕੁਮਾਰ ਪੰਜ ਹਜਾਰ ਰੁਪਏ ਰਿਸ਼ਵਤ ਮੰਗ ਰਿਹਾ ਸੀ ਅਤੇ ਸੋਦਾ ਚਾਰ ਹਜਾਰ ਰੁਪਏ ਵਿੱਚ ਤੈਅ ਹੋਣ `ਤੇ ਵਿਜੀਲੈਂਸ ਵਿਭਾਗ ਮਾਨਸਾ ਦੇ ਇੰਨਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮੁਨੀਸ਼ ਕੁਮਾਰ ਨੂੰ 4000/- ਰੁਪਏ ਲੈਦਿਆ ਰੰਗੇ ਹੱਥੀਂ ਕਾਬੂ ਕਰ ਲਿਆ ਸ਼ਿਕਾਇਤ ਕਰਤਾ ਡਿਪੂ ਹੋਲਡਰ ਪਰਮਜੀਤ ਕੌਰ ਦੇ ਸਹੁਰੇ ਭਰਪੂਰ ਸਿੰਘ ਨੇ ਦੱਸਿਆ ਕਿ ਡੀਪੂ `ਤੇ ਆਉਣ ਵਾਲੇ ਰਾਸ਼ਨ ਦੀ ਢੋਆ-ਢੁਆਈ ਦੇ ਬਿਲ ਪਾਸ ਕਰਨ ਦੀ ਏਵਜ ਵਿੱਚ ਮੁਨੀਸ਼ ਕੁਮਾਰ ਉਨਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ।ਉਨਾਂ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ।ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸਤਪਾਲ ਸਿੰਘ ਨੇ ਦਸਿਆ ਕਿ ਭਰਪੂਰ ਸਿੰਘ ਦੀ ਸ਼ਿਕਾਇਤ `ਤੇ ਇੰਸਪੈਕਟਰ ਮੁਨੀਸ਼ ਕੁਮਾਰ ਨੂੰ ਰੰਗੇ ਹੱਥੀ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply