Wednesday, April 24, 2024

ਜਿਲਾ ਮਾਨਸਾ ਤੋਂ ਬਰਗਾੜੀ ਪੁੱਜਾ ਵੱਡਾ ਜਥਾ

ਭੀਖੀ, 9 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ)  – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਰਜਿੰਦਰ  PPN0910201805ਸਿੰਘ ਜਵਾਹਰਕੇ ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਮਾਨਸਾ ਜਿਲੇ ਦੇ ਗੁਰਦੁਆਰਾ ਸਾਹਿਬ ਮਾਨਸਾ ਕੈਂਚੀਆਂ ਤੋਂ ਬਰਗਾੜੀ ਲਈ ਰਵਾਨਾ ਹੋਇਆ 30 ਬੱਸਾਂ ਅਤੇ 45 ਕਾਰਾਂ ਸਮੇਤ 22ਵਾਂ ਜਥਾ ਇਨਸਾਫ ਮੋਰਚੇ ਵਿਚ ਸ਼ਾਮਲ ਹੋਇਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਤਾਂ ਵਲੋਂ ਬਾਦਲ ਅਤੇ ਕੈਪਟਨ ਦੀਆਂ ਰੈਲੀਆਂ ਵਿਚ ਜਾਣ ਦੀ ਬਜਾਏ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕਰ ਦੇਣਗੀਆ ਕਿ ਇਨਸਾਫ਼ ਮੋਰਚੇ ਦੀਆਂ ਤਿੰਨੇ ਮੰਗਾਂ ਮੰਨੀਆਂ ਜਾਣ।
ਇਸ ਸਮੇ ਜੋਗਿੰਦਰ ਸਿੰਘ ਬੋਹਾ ਜਿਲਾ ਪ੍ਰਧਾਨ ਕਿਸਾਨ ਵਿੰਗ, ਮੇਜਰ ਸਿੰਘ ਅਕਲੀਆਂ ਕਿਸਾਨ ਵਿੰਗ, ਲਵਪ੍ਰੀਤ ਸਿੰਘ ਅਕਲੀਆ, ਹਾਕਮ ਸਿੰਘ ਪ੍ਰਧਾਨ, ਹੈਡ ਗ੍ਰੰਥੀ ਨਾਜਰ ਸਿੰਘ ਅਤਲਾ, ਮਹਿੰਦਰ ਸਿੰਘ ਬੁਰਜ ਹਰੀ, ਮਨਜੀਤ ਸਿੰਘ ਢੈਪਈ, ਗਮਦੂਰ ਸਿੰਘ ਗੁੜਥੜੀ, ਮਿੱਠੂ ਸਿੰਘ ਭੁਪਾਲ, ਨਿਰਭੈ ਸਿੰਘ, ਗਮਦੂਰ ਸਿੰਘ ਸਮਾਉਂ, ਬਲਵੰਤ ਸਿੰਘ ਕੋਟੜਾ, ਮੱਖਣ ਸਿੰਘ ਮੀਰਪੁਰੀਆ, ਅਮਨਦੀਪ ਸਿੰਘ ਅਤਲਾ, ਰਾਜਾਂ ਸਿੰਘ ਨਹਿੰਗ, ਹਰਦੇਵ ਸਿੰਘ, ਰਾਜੂ ਸਿੰਘ, ਜਿੰਦਰ ਸਿੰਘ, ਰਾਏਧਰਾਣਾ, ਗੁਰਦੀਪ ਸਿੰਘ ਨੰਬਰਦਾਰ, ਬਿਹਾਰਾ ਸਿੰਘ, ਗੁਰਸੈਬਰ ਸਿੰਘ, ਮਹੇਸਰ ਸਿੰਘ, ਤਰਸੇਮ ਸਿੰਘ ਜਖੇਪਲ, ਕੇਸਰ ਸਿੰਘ, ਬਿੰਦਰ ਸਿੰਘ, ਕਾਕਾ ਸਿੰਘ ਮੱਤੀ, ਸੁਖਰਾਜ ਸਿੰਘ ਅਤਲਾ, ਗੁਰਸ਼ਰਨ ਕੌਰ, ਜਸਪਾਲ ਕੌਰ, ਗੁਰਮੇਲ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਅਤੇ ਸੁਖਜੀਤ ਕੋਰ ਅਤਲਾ  ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply