Friday, March 29, 2024

ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਚੱਲ ਰਹੀ ਸਵੱਛਤਾ ਮੁਹਿੰਮ ਨੂੰ ਭਰਵਾ ਹੁੰਗਾਰਾ- ਸੰਦੀਪ ਘੰਡ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨਾਂ ਵਲੋਂ ਪਿੰਡ ਦੇ ਨੌਜਵਾਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਗਰੇਟ PPN0910201806ਥਿੰਕਰ ਗਰੁੱਪ ਦੀ ਸਥਾਪਨਾ ਕਰਕੇ ਪਿੰਡ ਨੂੰ ਸਾਫ ਸੁਥਰਾ ਰੱਖਣ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਹਿੱਤ ਵਿਸੇਸ਼ ਮੁਹਿੰਮ ਵਿਢੀ ਗਈ ਹੈ, ਜਿਸ ਵਿੱਚ ਪਿੰਡ ਦੀ ਸਾਰੀ ਹੀ ਫਿਰਨੀ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਦੇ ਨਾਲ ਨਾਲ ਪਿੰਡ ਵਾਸੀਆਂ ਨੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ  ਛਾਂ-ਦਾਰ ਅਤੇ ਫੁੱਲਾਂ ਤੇ ਫਲਾਂ ਦੇ ਬੂਟੇ ਲਗਾਏ ਗਏ ਹਨ।ਇਸ ਦੀ ਵਿਸ਼ੇਸ਼ਤਾ ਇਹ ਕਿ ਨੋਜਵਾਨਾਂ ਵਲੋ ਬੂਟਿਆਂ ਦੀ ਸੁਰਖਿਆ ਲਈ ਆਪਜ਼ੇ ਪੱਧਰ `ਤੇ ਬਾਂਸ ਨਾਲ ਖੁੱਦ ਤਿਆਰ ਕੀਤੇ ਟਰੀ ਗਾਰਡ ਲਾਏ ਗਏ ਹਨ, ਜੋ ਕਿ ਸਸਤਾ ਪੈਂਦਾ ਹੈ ਅਤੇ ਇਸ ਉਪਰ ਰੰਗ ਰੋਗਨ ਕਰਕੇ ਸੁੰਦਰ ਵੀ ਲੱਗਦਾ ਹੈ।ਪਿੰਡ ਦੇ ਨੋਜਵਾਨਾਂ ਵਲੋ ਸਵੱਛਤਾ ਅਤੇ ਪੇਂਡੂ ਸਭਿਆਚਾਰ ਸਬੰਧੀ ਪਿੰਡ ਦੀਆਂ ਕੰਧਾਂ `ਤੇ ਚਿੱਤਰ ਬਣਾ ਕੇ ਪਿੰਡ ਨੂੰ ਹੋਰ ਵੀ ਸੁੰਦਰ ਬਣਾਇਆ ਹੈ।
          ਨੌਜਵਾਨਾਂ ਵੱਲੋ ਚਲ ਰਹੀ ਇਸ ਮੁਹਿੰਮ ਨੂੰ ਹੋਰ ਵਧੇਰੇ ਤੇਜ ਕਰਨ ਅਤੇ ਸਮੂਹ ਲੋਕਾਂ ਦੀ ਭਾਗੀਦਾਰੀ ਕਰਨ ਹਿੱਤ ਜਿਲੇ ਦੇ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਅਤੇ ਡਾੲਰਿਕੇਟਰ ਪੰਜਾਬ ਉਤਮਜੋਤ ਸਿੰਘ ਰਾਠੋਰ ਦੀ ਅਗਵਾਈ ਅਤੇ ਜਿਲਾ ਯੌਥ ਕੋਆਰਡੀਨੇਟਰ ਪਰਮਜੀਤ ਸੋਹਲ ਦੀ ਦੇਖ ਰੇਖ ਹੇਠ ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਵੀ ਸਵ    ਛਤਾ ਹੀ ਸੇਵਾ ਮੁਹਿੰਮ ਹੇਠ ਇਸ ਪਿੰਡ ਨੂੰ ਸ਼ਾਮਲ ਕੀਤਾ ਗਿਆ ਹੈ।ਜਿਸ ਸਬੰਧੀ ਅੱਜ ਪਿੰਡ ਵਿੱਚ ਲੋਕਾਂ ਨੂੰ ਪਾਣੀ ਦੀ ਸਾਭ ਸੰਭਾਲ ਰੱਖਣ, ਲੋਕਾਂ ਨੂੰ ਖੁੱਲੇ ਵਿੱਚ ਸ਼ੋਚ ਮੁਕਤ ਕਰਨ ਅਤੇ ਸਾਫ ਸਫਾਈ ਰੱਖਣ ਹਿੱਤ ਇੱਕ ਨੁੱਕੜ ਨਾਟਕ ਮਾਤਾ ਧਰਤ ਮਹੱਤ ਸੁਖਵਿੰਦਰ ਸੁਖੀ ਜਵਾਹਰਕੇ ਅਤੇ ਲਾਡੀ ਜਟਾਣਾ ਕਲਾਂ ਦੀ ਅਗਵਾਈ ਹੈਠ ਖੇਡਿਆ ਗਿਆ ਜਿਸ ਵਿੱਚ ਭਾਗ ਲੇ ਰਹੇ ਕਲਾਕਾਰਾਂ ਰਾਕੇਸ਼ ਕੁਮਾਰ, ਮਮਤਾ, ਹੁਸਨਪ੍ਰੀਤ, ਅਮਨਦੀਪ ਕੋਰ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਸਵੱਛਤਾ ਸਬੰਧੀ ਸੁਨੇਹਾ ਦਿੱਤਾ।
ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਪੁਹੰਚੇ ਪ੍ਰਬੰਧਕੀ ਅਫਸਰ ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਸਵੱਛਤਾ ਹੀ ਸੇਵਾ ਅਤੇ ਮਹਾਤਮਾ ਗਾਂਧੀ ਸਵੱਛ ਯੋਜਨਾ ਹੇਠ ਸਾਰਾ ਸਾਲ ਹੀ ਜਿਲੇ ਦੇ ਸਮੂਹ ਪਿੰਡਾਂ ਵਿੱਚ ਇਸ ਮੁਹਿਮ ਨੂੰ ਚਲਾਇਆ ਜਾ ਰਿਹਾ ਹੈ ਅਤੇ ਪਿੰਡਾਂ ਦੇ ਨੋਜਵਾਨਾਂ ਵਲੋ ਚਲ ਰਹੀ ਇਸ ਸਵੱਛਤਾ ਮੁਹਿੰਮ ਨੂੰ ਭਰਵਾਂ ਹੁੰਗਾਰ ਮਿਲ ਰਿਹਾ ਹੈ। ਘੰਡ ਨੇ ਦੱਸਿਆ ਕਿ ਇਸ ਸਵੱਛਤਾ ਮੁਹਿੰਮ ਵਿੱਚ ਨੁੱਕੜ ਨਾਟਕ ਤੋ ਇਲਾਵਾ ਪਿੰਡਾਂ ਵਿੱਚ ਸਵੱਛਤਾ ਸਬੰਧੀ ਨਾਹਰੇ ਅਤੇ ਸਕੂਲਾਂ ਅਤੇ ਐਨ.ਐਸ.ਐਸ ਵਲੰਟੀਅਰਾਂ ਦੇ ਲੇਖ, ਭਾਸ਼ਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਮੋਕੇ ਸਵੱਛਤਾ ਸਬੰਧੀ ਸਹੁੰ ਵੀ ਚੁਕਾਈ ਗਈ ਅਤੇ ਗ੍ਰੇਟ ਥਿੰਕਰ ਕਲੱਬ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਹੋਰਨਾਂ ਤੋ ਇਲਾਵਾ ਕਲੱਬ ਪ੍ਰਧਾਨ ਪਰਵਿੰਦਰ ਸਿੰਘ, ਖਜਾਨਚੀ ਹਰਪ੍ਰੀਤ ਸਿੰਘ, ਜਗਸੀਰ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ ਐਨ.ਵਾਈ.ਵੀ ਅਤੇ ਕਲੱਬਾਂ ਦੇ ਸਮੂਹ ਨੋਜਵਾਨਾਂ ਨੇ ਸ਼ਮੂਲੀਅਤ ਕੀਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply