Friday, April 19, 2024

ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵੱਲੋਂ ਸੰਗਤਾਂ ਦਾ ਬਰਗਾੜੀ ਜਾਣ `ਤੇ ਧੰਨਵਾਦ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵਲੋਂ ਮਾਨਸਾ ਤੇ  ਸੰਗਰੂਰ ਜਿਲੇ ਦੀਆਂ ਸਮੁੱਚੀਆਂ ਸਿੱਖ PPN0910201806ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 7 ਅਕਤੂਬਰ ਦਾ ਦਿਨ ਗੁਰੂ ਸਾਹਿਬ ਵਲੋਂ ਪਰਖ ਦਾ ਦਿਨ ਸੀ ਅਤੇ ਮਾਨਸਾ ਜਿਲੇ ਦੀਆਂ ਸੰਗਤਾਂ ਪਰਖ਼ ਵਿੱਚ ਪਾਸ ਹੋਈਆਂ ਹਨ। ਜਿਨ੍ਹਾਂ ਨੇ ਕਾਂਗਰਸ ਅਤੇ ਬਾਦਲ ਦੀਆਂ ਰੈਲੀਆਂ ਵਿੱਚ ਜਾਣ ਦੀ ਬਜ਼ਾਏ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਦੋਨਾਂ ਜਿਲਿਆਂ ਵਿਚੋਂ ਲਗਭਗ 400 ਬੱਸਾਂ ਅਤੇ 250 ਜੀਪਾਂ ਕਾਰਾਂ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਈਆਂ ਹਨ।ਉਨਾਂ ਨੇ ਸੰਗਤਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਇਕਜੁੱਟ ਹੋ ਕੇ ਪੰਥ ਲਈ ਲੜਣ ਲਈ ਕਿਹਾ।ਉ਼ਨ੍ਹਾਂ ਨਾਲ ਦਰਸ਼ਨ ਸਿੰਘ ਗੁੜਥੜੀ, ਬਾਬਾ ਨਿਰੈਭਅ ਸਿੰਘ, ਗ੍ਰ੍ਰਥੀ ਰਾਮ ਸਿੰਘ, ਸਰਪੰਚ ਬਲਵਿੰਦਰ ਸਿੰਘ ਮੀਹਾਂ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ, ਪ੍ਰਧਾਨ ਜੀਵਨ ਸਿੰਘ, ਲਾਲ ਸਿੰਘ, ਰਣਜੀਤ ਸਿੰਘ ਸੂਚ, ਭੂਰਾ ਸਿੰਘ ਸਮਾਉ, ਪਵਨ ਕੁਮਾਰ, ਜਗਜੀਤ ਸਿੰਘ, ਪ੍ਰਿਥੀ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply