Friday, March 29, 2024

ਲਾਈਫ਼ ਲੌਂਗ ਲਰਨਿੰਗ ਪ੍ਰੋਗਰਾਮ ਦੇ ਸਿਖਿਆਰਥੀਆਂ ਨੂੰ ਵੰਡੇ ਸਰਟੀਫ਼ਿਕੇਟ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਤਹਿਤ ਸਿਖਲਾਈ ਸੈਂਟਰ ਵੱਲੋਂ PPN0910201810ਇਸ ਸਾਲ ਦੇ ਚੌਥੇ ਗਰੁੱਪ ਦੀਆਂ ਕਲਾਸਾਂ ਦੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਨਾਲ ਚਲ ਰਹੇ ਇਸ ਮੁਫ਼ਤ ਸਿਖਲਾਈ ਕੋਰਸ ’ਚ ਸਿਖਿਆਰਥੀਆਂ ਨੇ ਸਿਲਾਈ ਕਢਾਈ, ਕੁਕਿੰਗ ਕੋਰਸ, ਆਚਾਰ, ਚਟਨੀ ਬਣਾਉਣਾ, ਮੁਰੱਬੇ, ਸਰਫ, ਫਰਨਾਇਲ ਬਣਾਉਣ ਸਬੰਧੀ ਸਿਖਲਾਈ ਹਾਸਲ ਕੀਤੀ।
    ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਈ 2018 ਤੋਂ ਸ਼ੁਰੂ ਹੋਈਆਂ ਕਲਾਸਾਂ ਨੇ ਆਪਣਾ ਇਸ ਸਾਲ ਦਾ ਚੌਥਾ ਗਰੁੱਪ ਪੂਰਾ ਕੀਤਾ ਹੈ।ਜਿਸ ’ਚ ਸਰਹੱਦੀ ਖੇਤਰ ਜਿਵੇਂ ਅਟਾਰੀ, ਖ਼ਾਸਾ, ਛੇਹਰਟਾ, ਪਿੰਡ ਮਾਹਲ ਆਦਿ ਨਾਲ ਲੱਗਦੇ ਪਿੰਡਾਂ ਤੋਂ ਕਰੀਬ 30 ਔਰਤਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਲਈ ਉਮਰ ਦੀ ਕੋਈ ਸੀਮਾ ਨਹੀਂ ਰੱਖੀ ਗਈ ਸੀ ਅਤੇ ਕੋਈ ਵੀ ਲੜਕੀਆਂ, ਘਰੇਲੂ ਔਰਤਾਂ ਸੈਂਟਰ ’ਚ ਦਾਖਲਾ ਲੈ ਕੇ ਮਹਿੰਗਾਈ ਦੇ ਦੌਰ ’ਚੋਂ ਹੁਨਰਮੰਦ ਕਿੱਤਾ ਮੁੱਖੀ ਕੋਰਸ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਦੀਆਂ ਹਨ।
    ਇਸ ਕੋਰਸ ਦੇ ਪੂਰੇ ’ਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਵੰਡੇ।ਇਸ ਮੌਕੇ ਉਨ੍ਹਾਂ ਨਾਲ ਨਵਨੀਨ ਬਾਵਾ, ਸ੍ਰੀਮਤੀ ਕਵਲਜੀਤ ਕੌਰ ਅਤੇ ਸੁਖਦੇਵ ਸਿੰਘ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply