Thursday, March 28, 2024

ਵਿਦਿਆਰਥੀਆ ਨੂੰ ਡੇਂਗੂ ਪ੍ਰਤੀ ਕੀਤਾ ਜਾਗਰੂਕ

PPN1010201805ਭੀਖੀ/ਮਾਨਸਾ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਡੇਂਗੂ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਹੁਣ ਸਕੂਲ ਵੀ ਚਿੰਤਤ ਨਜ਼ਰ ਆ ਰਹੇ ਹਨ।ਅੱਜ ਨੇੜਲੇ ਪਿੰਡ ਸਮਾਓਂ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਵਿੱਚ ਡੇਂਗੂ ਅਤੇ ਮੌਸਮੀ ਬਿਮਾਰੀਆਂ ਪ੍ਰਤੀ ਵਿਦਿਆਰਥੀਆਂ ਨੂੰ ਵਿਸ਼ੇਸ ਰੂਪ ਵਿੱਚ ਜਾਗਰੂਕ ਕੀਤਾ। ਸਕੂਲ ਪ੍ਰਬੰਧਨ ਵੱਲੋ ਵਿਦਿਆਰਥੀਆ ਨੂੰ ਡੇਂਗੂ ਦੇ ਬੁਖਾਰ ਤੋਂ ਬਚਣ ਲਈ ਜਾਗਰੂਕ ਕਰਦਿਆਂ ਸੁਝਾਅ ਦਿੱਤੇ ਕਿ ਉਹ ਆਪਣੇ ਆਲੇ-ਦੁਆਲੇ ਸ਼ਾਫ ਸ਼ਫਾਈ ਦਾ ਵਿਸੇਸ਼ ਧਿਆਨ ਰੱਖਣ ਅਤੇ ਆਪਣੇ ਘਰ ਫਰਿਜ, ਕੂਲਰ, ਗਮਲਿਆਂ ਅਤੇ ਘਰ ਵਿੱਚ ਪਏ ਫਾਲਤੂ ਸਮਾਨ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ ਅਤੇ ਸਰੀਰ ਨੂੰ ਪੂਰਨ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣ।ਬਦਲਦੇ ਮੌਸਮ ਦੌਰਾਨ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਵੀ ਸੁਝਾਅ ਦਿੱਤੇ ਗਏ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਦਿਨਾਂ ਵਿੱਚ ਚੰਗੀ ਖੁਰਾਕ ਖਾਣ ਲਈ ਵੀ ਪ੍ਰੇਰਿਆ ਗਿਆ।
ਇਸ ਮੌਕੇ ਚੇਅਰਪਰਸਨ ਮੈਡਮ ਅੰਜੂ ਸ਼ਿੰਗਲਾ, ਮਨੇਜਿੰਗ ਡਾਇਰੈਕਟਰ ਪੁਸ਼ਪਿੰਦਰ ਜਿੰਦਲ ਅਤੇ ਰਿਸ਼ਵ ਸ਼ਿੰਗਲਾ, ਮੈਡਮ ਕਿਰਨਾ ਰਾਣੀ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਹਰਦੀਪ ਸਿੰਘ, ਹਰਿੰਦਰ ਸਿੰਘ ਅਤੇ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਕੀਤੀ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ

ਭੀਖੀ, 28 ਮਾਰਚ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ …

Leave a Reply