Wednesday, April 24, 2024

ਲੁਧਿਆਣਾ ਵਿਖੇ ਟੈਲੀਕਾਮ ਰਿਟੇਲਰਾਂ ਲਈ ਡਿਜ਼ੀਟਲ ਪੇਮੈਂਟ ਮੇਲਾ

ਲੁਧਿਆਣਾ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਜ਼ੀਟਲ ਇੰਡੀਆ ਪ੍ਰੋਗਰਾਮ ਭਾਰਤ ਸਰਕਾਰ ਦਾ ਇਕ ਫਲੈਗਸ਼ਿਪ ਪ੍ਰੋਗਰਾਮ ਹੈ।ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਤਹਿਤ ਸੰਚਾਰ ਵਿਭਾਗ ਦੇ ਕੰਟਰੋਲਰ ਦਫ਼ਤਰ ਦੂਰ ਸੰਚਾਰ ਵਿਭਾਗ ਪੰਜਾਬ ਸਰਕਲ ਨੇ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਟੈਲੀਕਾਮ ਸੇਵਾ ਕੰਪਨੀਆਂ, ਆਮ ਰਿਟੇਲਰਾਂ, ਵਪਾਰੀਆਂ ਅਤੇ ਸਹਿਯੋਗੀਆਂ ਦੇ ਰਿਟੇਲਰਾਂ ਲਈ ਇੱਕ ਡਿਜੀਟਲ ਪੇਮੈਂਟ ਮੇਲੇ ਦਾ ਆਯੋਜਨ ਨਗਰ ਨਿਗਮ ਅਤੇ ਸਮਾਰਟ ਸਿਟੀ ਲੁਧਿਆਣਾ ਦੇ ਤਾਲਮੇਲ ਨਾਲ ਕੀਤਾ।
     ਏਅਰਟੈਲ, ਰਿਲਾਇੰਸ ਜਿਓ, ਵੋਡਾਫੋਨ-ਆਈਡੀਆ, ਟਾਟਾ ਟੈਲੀ ਸਰਵਿਸਿਜ਼ ਅਤੇ ਕੋਨੈਕਟ ਬਰਾਡਬੈਂਡ ਸਰਵਿਸਿਜ਼ ਵਰਗੀਆਂ ਦੂਰ ਸੰਚਾਰ ਸੇਵਾ ਕੰਪਨੀਆਂ ਨੇ ਇਸ ਮੇਲੇ ਵਿਚ ਭਾਗ ਲਿਆ ਅਤੇ ਜਨਤਾ ਦੇ ਲਾਭ ਲਈ ਸਟਾਲ ਲਗਾਏ।ਦੂਰ ਸੰਚਾਰ ਸੇਵਾ ਕੰਪਨੀਆਂ ਅਤੇ ਰਿਟੇਲਰਾਂ ਨੇ ਵੱਡੀ ਗਿਣਤੀ ਵਿੱਚ ਇਸ ਮੇਲੇ `ਚ ਹਿੱਸਾ ਲਿਆ ਅਤੇ ਭੁਗਤਾਨ ਦੇ ਵੱਖ-ਵੱਖ ਡਿਜੀਟਲ ਢੰਗਾਂ `ਤੇ ਵਿੱਚ ਡੂੰਘੀ ਦਿਲਚਸਪੀ ਦਿਖਾਈ।
     ਪੰਜਾਬ ਵਿਚ ਲੀਡ ਬੈਂਕ ਪੀ.ਐਨ.ਬੀ, ਇੰਡੀਆ ਪੋਸਟ ਪੇਮੈਂਟ ਬੈਂਕ (ਆਈ.ਪੀ.ਪੀ.ਬੀ), ਪੋਸਟ ਵਿਭਾਗ ਅਤੇ ਆਈ.ਸੀ.ਆਈ.ਸੀ.ਆਈ ਨੇ ਸਟਾਲ ਲਗਾਏ ਤੇ ਡਿਜੀਟਲਾਈਜੇਸ਼ਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਜਨਤਕ ਅਤੇ ਰਿਟੇਲਰਾਂ ਨੂੰ ਉਨ੍ਹਾਂ ਦੇ ਵੱਖ-ਵੱਖ ਡਿਜ਼ੀਟਲ ਭੁਗਤਾਨ ਅਰਜ਼ੀਆਂ / ਉਤਪਾਦਾਂ ਬਾਰੇ ਲਾਈਵ ਪ੍ਰਦਰਸ਼ਨ ਦੀ ਵਿਵਸਥਾ ਕੀਤੀ।ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ), ਭਾਰਤ ਵਿੱਚ ਸਾਰੇ ਰਿਟੇਲ ਭੁਗਤਾਨਾਂ ਲਈ ਸੰਸਥਾ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ।
   
 

 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply