Thursday, April 25, 2024

ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਠੇਕਾ ਅਧਾਰਰਿਤ ਕਾਮਿਆਂ ਦੀ ਹਮਾਇਤ ਦਾ ਐਲਾਨ

ਸਮਰਾਲਾ, 12 ਅਕਤੂਬਰ (ਪੰਜਾਬ ਪੋਸਟ- ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ. 49) ਮੰਡਲ ਸਮਰਾਲਾ ਦੀ ਵਿਸ਼ਾਲ ਰੈਲੀ ਸਥਾਨਕ ਬਿਜਲੀ ਘਰ PPN1210201811ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮਲਕੀਤ ਸਿੰਘ ਅਤੇ ਜਸਵੰਤ ਸਿੰਘ ਢੰਡੇ ਨੇ ਸਾਂਝੇ ਤੌਰ ਉੱਪਰ ਕੀਤੀ ਗਈ।ਇਸ ਵਿੱਚ ਠੇਕਾ ਅਧਾਰ `ਤੇ 30 ਸਤੰਬਰ ਨੂੰ ਕੱਢੇ ਬਿਜਲੀ ਕਾਮਿਆਂ ਅਤੇ ਪੱਕਾ ਕਰਨ ਦੀ ਆੜ ਹੇਠ ਅਧਿਆਪਕਾਂ ਦੀ ਤਨਖਾਹ ਘਟਾਉਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਅਧਿਆਪਕਾਂ ਦੇ ਹੱਕ ਵਿੱਚ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਗਈ।ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਖ-ਵੱਖ ਅਦਾਰਿਆਂ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਘਾੜ ਹੇਠ ਤਨਖਾਹ ਉੱਪਰ ਕੱਟ ਲਗਾਇਆ ਜਾ ਰਿਹਾ ਹੈ ਅਤੇ ਬਿਜਲੀ ਕਾਮਿਆਂ ਦੀਆਂ ਅਨੇਕਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਾਮਿਆਂ ਨੂੰ 30 ਸਤੰਬਰ ਨੂੰ ਆਪਣੇ ਕੰਮ ਤੋਂ ਲਾਂਭੇ  ਕਰ ਦਿੱਤਾ ਹੈ।ਸਰਕਾਰ ਵੱਲੋਂ ਸਾਰੇ ਮੁਲਾਜਮਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਉਨ੍ਹਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਕਰਨ ਨਾਲ ਜਿੱਥੇ ਉਹਨਾਂ ਦੇ ਘਰ ਦਾ ਖਰਚ ਚਲਾਉਣਾ ਮੁਸ਼ਕਲ ਹੋ ਗਿਆ ਹੈ, ਉਥੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚਲਾਉਣਾ ਤਾਂ ਬਹੁਤ ਔਖਾ ਹੋਇਆ ਹੈ।ਇਕੱਠ ਵਿੱਚ ਸਭ ਨੇ ਹੱਥ ਉਪਰ ਕਰਕੇ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਕੀਤਾ ਗਿਆ  ਅਧਿਆਪਕ ਅਤੇ ਠੇਕਾ ਅਧਾਰਿਤ/ਕਾਮਿਆਂ ਦੇ ਚੱਲਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਸੰਘਰਸ਼ਾਂ ਵਿੱਚ ਸਮੂਲੀਅਤ ਕਰਕੇ ਉਨ੍ਹਾਂ ਦਾ ਪੂਰਨ ਸਾਥ ਦੇਵੇਗੀ।
ਇਸ ਮੌਕੇ ਰੈਲੀ ਵਿੱਚ ਸੁਰਜੀਤ ਕੁਮਾਰ, ਆਤਮਾ ਸਿੰਘ ਮੁਸ਼ਕਾਬਾਦ, ਗੁਰਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਦਰਜਨਾਂ ਦੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply