Saturday, April 20, 2024

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਵਿਖੇ ‘ਤਰੰਨਮ-2018‘ ਦੇ ਜਸ਼ਨ ਸ਼ੁਰੂ

PPN1210201808ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਵਿਖੇ ‘ਤਰੰਨਮ-2018‘ ਦੇ ਜਸ਼ਨਾਂ ਦੀ ਸ਼ੂਰੁਆਤ ਬੇਹੱਦ ਉਤਸ਼ਾਹ ਅਤੇ ਸ਼ਾਨੋ-ਸ਼ੋਕਤ ਨਾਲ ਹੋਈ।ਸਾਲਾਨਾ ਸਾਹਤਿਕ-ਸਭਿਆਚਾਰਕ ਅਤੇ ਤਕਨੀਕੀ ਫੈਸਟੀਵਲ ‘ਤਰੰਨਮ-2018‘ ਵਿੱਚ ਵੱਖ-ਵੱਖ ਕਿਸਮਾਂ ਦੇ ਰੰਗਾਂਾਰੰਗ ਪ੍ਰੋਗਰਾਮਾਂ ਦੇ ਸੁਮੇਲ ਤੋਂ ਇਲਾਵਾ ਵਿਦਿਆਰਥੀਆਂ ਵਿਚਲੀ ਕਲਾ ਅਤੇ ਪ੍ਰਤਿਭਾ ਨੂੰ ਉਭਾਰਨ ਲਈ ਮੁਕਾਬਲੇ ਕਰਵਾਏ।ਮੁੱਖ ਮਹਿਮਾਨ, ਐਮ.ਆਰ.ਐਸ.ਪੀ.ਟੀ.ਯੂ, ਵਾਈਸ-ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ ਨੇ ਸ਼ਮਾ ਰੋਸ਼ਨ ਕਰਕੇ ਇਸ ਸਮਾਗਮ ਦਾ ਉਦਘਾਟਨ ਕੀਤਾ।ਉਨ੍ਹਾਂ ਨੇ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਵਿਚ ਅਜਿਹੇ ਤਕਨੀਕੀ-ਸਭਿਆਚਾਰਕ ਸਮਾਗਮਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ।ਡਾ. ਈਸ਼ਰ, ਕੈਂਪਸ ਦੇ ਡਾਇਰੈਕਟਰ, ਪ੍ਰੋਫੈਸਰ ਗੁਰਸ਼ਰਨ ਸਿੰਘ, ਐਮ.ਆਰ.ਐਸ.ਪੀ.ਟੀ.ਯੂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਆਰ.ਕੇ ਬਾਂਸਲ ਸੁਚੱਜੇ ਪ੍ਰਬੰਧਾਂ ਦੀ ਹੋਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਤਰੰਨਮ ਪ੍ਰੋਗਰਾਮ ਦੀ ਸਫ਼ਲਤਾ ਲਈ ਪੂਰਵ ਵਿਦਿਆਰਥੀਆਂ ਨੇ ਜੋ ਕਿ ਮਹੱਤਵਪੂਰਨ ਅਹੁੱਦਿਆਂ `ਤੇ ਬਿਰਾਜਮਾਨ ਹਨ ਨੇ ਆਪਣੀ ਸ਼ੁਭ ਕਾਮਨਾਵਾਂ ਭੇਜੀਆਂ ਹਨ।ਉਨ੍ਹਾਂ ਦੱਸਿਆ ਕਿ ਇਸੇ ਕਾਲਜ ਦਾ ਇੱਕ ਹੋਣਹਾਰ ਵਿਦਿਆਰਥੀ ਆਈ.ਪੀ.ਐਸ ਅਧਿਕਾਰੀ ਵਿਕਰਮਜੀਤ ਦੁੱਗਲ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰੇਗਾ।ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਜਸਬੀਰ ਸਿੰਘ ਹੁੰਦਲ, ਡਾਇਰੈਕਟਰ ਕਾਲਜ ਵਿਕਾਸ ਕੌਂਸਲ, ਡਾ. ਅਸ਼ੋਕ ਗੋਇਲ, ਡੀਨ ਰਿਸਰਚ ਐਂਡ ਡਿਵੈਲਪਮੈਂਟ ਸਵੀੱਨਾ ਬਾਂਸਲ ਅਤੇ ਸੀਨੀਅਰ ਫੈਕਲਟੀ ਮੈਂਬਰ ਸ਼ਾਮਲ ਸਨ।
ਵੱਖ-ਵੱਖ ਮੁਕਾਬਲਿਆਂ ਵਿੱਚ ਤਕਨੀਕੀ ਸਮਾਗਮ ਦੀ ਮਲਟੀ-ਮੀਡੀਆ ਸ਼੍ਰੇਣੀ ਵਿੱਚ ਪਹਿਲਾ ਪੁਰਸਕਾਰ ਰੀਤਕਾ ਨੇ ਜਿੱਤਿਆ, ਜਦੋਂਕਿ ਅਭੇ ਕੁਮਾਰ ਅਤੇ ਕੁੰਦਨ ਕਿਸ਼ੋਰ ਨੇ ਮਿਲ ਕੇ ਦੂਜਾ ਇਨਾਮ ਜਿੱਤਿਆ।ਕਿਲ ਦਾ ਬੱਗਜ਼ ਸ਼੍ਰਮਣੀ ਵਿੱਚ ਵਿਦਿਆਰਥੀ ਲੀਸ਼ਵ ਨੇ ਪਹਿਲਾ ਤੇ ਮਿਯੰਕ ਗੋਇਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੈਡ ਵਾਰ `ਚ ਤੇਜਸ਼ਵੀ ਕੁਮਾਰ ਸਿੰਘ ਨੇ, ਜਦਕਿ ਕੁੰਦਨ ਕਿਸ਼ੋਰ ਨੇ ਦੂਜਾ ਇਨਾਮ ਜਿੱਤਿਆ।ਹੋਬੀ ਕਲੱਬ ਸ਼੍ਰੇਣੀ ਰੰਗੋਲੀ ਵਿੱਚ ਪ੍ਰਿਯਾ ਅਤੇ ਪ੍ਰਿਯੰਕਾ ਨੂੰ ਪਹਿਲਾ ਪੁਰਸਕਾਰ ਮਿਲਿਆ, ਜਦਕਿ ਸਾਗਰਿਕਾ ਅਤੇ ਬਾਰਬੀ ਨੇ ਦੂਜਾ ਇਨਾਮ ਹਾਸਿਲ ਕੀਤਾ।। ਕਾਰਡ ਡੈਕੋਰੇਸ਼ਨ `ਚ ਗੁਰਕੀਰਤਨ ਸਿੰਘ ਨੂੰ ਪਹਿਲਾ ਜਦੋਂਕਿ ਸਾਕਸ਼ੀ ਅਤੇ ਸਵਰੂਪ ਨੂੰ ਦੂਜਾ ਇਨਾਮ ਮਿਲਿਆ। ਟੀ-ਸ਼ਰਟ ਪੇਂਟਿੰਗ `ਚ ਬਾਰਬੀ ਅਤੇ ਸਾਗਰਿਕਾ ਨੂੰ ਪਹਿਲਾ ਅਤੇ ਮੌਂਟੀ ਤੇ ਸ਼ਰੂਤੀ ਨੂੰ ਦੂਜਾ ਇਨਾਮ ਦਿੱਤਾ ਗਿਆ।ਸੋਲੋ ਗੀਤ (ਲੜਕੀਆਂ) `ਚ ਜਸਵੀਰ ਕੌਰ ਨੂੰ ਪਹਿਲਾ, ਜਦਕਿ ਸਨੇਹਾ ਭਾਰਤੀ ਨੂੰ ਦੂਜਾ ਪੁਰਸਕਾਰ ਮਿਲਿਆ।ਸੋਲੋ ਗੀਤ (ਲੜਕੇ) `ਚ ਅਜ਼ਾਦ ਅਲਾਮ ਨੂੰ ਪਹਿਲਾ ਪੁਰਸਕਾਰ ਮਿਲਿਆ, ਜਦੋਂ ਕਿ ਸਿਧਾਰਥ ਤੋਮਰ ਨੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।
ਲਾਈਟ ਇੰਡੀਅਨ ਵੋਕਲ `ਚ ਜਸਵੀਰ ਕੌਰ ਨੂੰ ਪਹਿਲਾ ਪੁਰਸਕਾਰ ਮਿਲਿਆ, ਜਦਕਿ ਪੰਨ੍ਹੇ ਲਾਲ ਨੇ ਦੁਸਰਾ ਮੁਕਾਮ ਹਾਸਿਲ ਕੀਤਾ। ਸਾਹਤਿਕ ਸ਼੍ਰੇਣੀ ਦ੍ਰਿਸ਼ਟੀਕੋਨ `ਚ ਦੀਪਕ ਨੂੰ ਪਹਿਲਾ ਪੁਰਸਕਾਰ ਮਿਲਿਆ, ਜਦਕਿ ਮੋਹਿਨੀ ਪ੍ਰਕਾਸ਼ ਨੂੰ ਦੂਜਾ ਪੁਰਸਕਾਰ ਮਿਲਿਆ।ਕਾਜਅੰਜਲੀ `ਚ ਸੰਧਿਆ ਨੂੰ ਪਹਿਲਾ ਤੇ ਕ੍ਰਾਂਤੀਕੁਮਾਰ ਨੇ ਦੂਜਾ ਇਨਾਮ ਜਿੱਤਿਆ।
 ਪੰਜਾਬ ਦੀ ਪਹਿਲੀ ਵੈਬ ਅਧਾਰਿਤ ਸੀਰੀਜ-ਯਾਰ ਜਿਗਰੀ ਕਸੂਤੀ ਡਿਗਰੀ ਦੀ ਸਟਾਰ ਕਾਸਟ ਨੇ ਰੰਗ ਬੰਨਿਆ।ਸਟਾਰ ਕਾਸਟ `ਚ ਮਸ਼ਹੂਰ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੇ ਬੇਟੇ ਸਰੰਗ ਸਿਕੰਦਰ ਅਤੇ ਜੈਸਮੀਨ ਬਾਜਵਾ ਉਰਫ਼ ਡੇਜ਼ੀ ਨੇ ਆਪਣੇ ਟੀਮ ਦੇ ਮੈਂਬਰਾਂ ਪਰਤੀਕ ਸਿੰਘ ਰਾਏ, ਪਵਨ ਜੌਹਲ, ਕਰਨ ਦਿਓਲ, ਅਮਿਤ ਐਂਬੀ ਅਤੇ ਕਰਨ ਸੰਧਾਵਾਲੀਆ ਵਲੋਂ ਪ੍ਰਸਿੱਧ ਗੀਤਾਂ ਤੇ ਆਪਣੀ ਅਦਾਕਾਰੀਆਂ ਦੇ ਜੋਹਰ ਦਿਖਾਉਂਦਿਆਂ ਖੂਬ ਵਾਹ-ਵਾਹ ਖੱਟੀ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply