Friday, March 29, 2024

ਖ਼ਾਲਸਾ ਕਾਲਜ ਵਿਖੇ ‘ਨਸ਼ੇ ਦੀ ਲਾਹਨਤ : ਸਮਾਜਿਕ ਖਤਰਾ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਯੂ.ਜੀ.ਸੀ. ਦੀ ਮਦਦ ਨਾਲ ‘ਨਸ਼ੇ ਦੀ ਲਾਹਨਤ : PPN1310201804ਸਮਾਜਿਕ ਖਤਰਾ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ ’ਚ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਗੁਰਪ੍ਰੀਤ ਸਿੰਘ ਤੂਰ, ਆਈ.ਪੀ.ਐਸ ਅਤੇ ਡਾ. ਪੀ.ਐਲ ਗਰਗ ਨੇ ਆਪਣੇ ਵਿਸ਼ੇਸ਼ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
    ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬਾਹਰੋਂ ਆਏ ਮੁੱਖ ਬੁਲਾਰਿਆਂ ਦੇ ਸਵਾਗਤ ਦੇ ਨਾਲ-ਨਾਲ ਪ੍ਰੰਪਰਕ ਨਸ਼ੇ ਤੇ ਅਜੋਕੇ ਨਸ਼ਿਆਂ ਦੀ ਇਤਿਹਾਸਕਤਾ ਅਤੇ ਇਨ੍ਹਾਂ ਦੇ ਮਾੜੂ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਗੁਰਪ੍ਰੀਤ ਸਿੰਘ ਤੂਰ ਨੇ ਪੁਲਿਸ ਅਫ਼ਸਰ ਹੋਣ ਦੇ ਨਾਤੇ ਨਸ਼ੇੜੀਆਂ ਸਬੰਧੀ ਆਪਣੇ ਨੇੜੇ ਦੇ ਅਨੁਭਵ ਬਾਰੇ ਬਹੁਤ ਹੀ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਇਸ ਸਬੰਧੀ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਕੰਪਿਊਟਰ ਸਕਰੀਨ ਦੁਆਰਾ ਪੇਸ਼ ਕੀਤੀ।
    ਸੈਮੀਨਾਰ ਮੌਕੇ ਡਾ. ਪੀ.ਐਲ ਗਰਗ ਨੇ ਨਸ਼ਾ ਛਡਾਊ ਕੇਂਦਰਾਂ ਅਤੇ ਆਪਣੇ ਡਾਕਟਰੀ ਕਿੱਤੇ ਦੇ ਤਜ਼ੱਰਬੇ ਰਾਹੀਂ ਨਸ਼ਿਆਂ ਬਾਰੇ ਵਿਸਥਾਰਪੂਰਬਕ ਪੇਸ਼ਕਾਰੀ ਕੀਤੀ।ਇਸ ਸੈਮੀਨਾਰ ’ਚ ਨਸ਼ਿਆਂ ਨੂੰ ਬੰਦੇ, ਪਰਿਵਾਰ ਤੇ ਸਮਾਜ ਲਈ ਬਹੁਤ ਵੱਡਾ ਨੂੰ ਖਤਰਾ ਦੱਸਿਆ ਗਿਆ।ਸੈਮੀਨਾਰ ਦਾ ਦਿਲਚਸਪੀ ਵਾਲਾ ਪੱਖ ਇਹ ਸੀ ਕਿ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਬੁਲਾਰਿਆ ਤੋਂ ਬਹੁਤ ਹੀ ਅਹਿਮ ਸਵਾਲ ਪੁੱਛੇ।ਇੰਨ੍ਹਾਂ ਸਵਾਲਾਂ ਦਾ ਬੁਲਾਰਿਆਂ ਨੇ ਬਹੁਤ ਗਿਆਨਵੰਦ ਜਵਾਬ ਦਿੱਤੇ।ਇਸ ਤਰ੍ਹਾਂ ਇਹ ਨੈਸ਼ਨਲ ਸੈਮੀਨਾਰ ਵੱਖ-ਵੱਖ ਧਿਰਾਂ ਵੱਲ੍ਹੋਂ ਇਕ ਸੰਵਾਦ ਦੇ ਰੂਪ ’ਚ ਪੇਸ਼ ਹੋਇਆ।
    ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਆਏ ਮਹਿਮਾਨਾਂ ਵੱਲੋਂ ਦਿੱਤੇ ਭਾਸ਼ਣ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਹੋਇਆ ਅਤੇ ਸਮਾਜ ’ਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਕਾਰਨ ਦਿਨੋਂ ਦਿਨ ਵੱਧ ਅਪਰਾਧਾਂ, ਦੇਸ਼ ਦਾ ਆਉਣ ਵਾਲਾ ਭਵਿੱਖ ਨੌਜਵਾਨ ਕਿਵੇਂ ਇਸ ਦਾ ਸ਼ਿਕਾਰ ਹੋ ਕੇ ਮੌਤ ਦੀ ਆਗੋਸ਼ ’ਚ ਜਾ ਰਿਹਾ ਹੈ, ਬਾਰੇ ਵੀ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਹੈ।ਉਨ੍ਹਾਂ ਕਿਹਾ ਸਮਾਜ ’ਚ ਵਿਚਰਨ ਅਤੇ ਸਮੇਂ ਦੇ ਹਾਣੀ ਬਣਨ ਲਈ ਅਜਿਹੇ ਸੈਮੀਨਾਰ ਸਮੇਂ-ਸਮੇਂ ’ਤੇ ਅਤਿ ਜਰੂਰੀ ਹਨ।
    ਸੈਮੀਨਾਰ ਦੇ ਕਨਵੀਨਰ ਪ੍ਰੋ. ਐਮ.ਐਸ ਬੱਤਰਾ ਨੇ ਰਸਮੀ ਰੂਪ ਵਿਚ ਵੱਖ-ਵੱਖ ਬੁਲਾਰਿਆਂ ਨੂੰ ਜੀ ਆਇਆ ਕਿਹਾ।ਸਟੇਜ਼ ਦਾ ਸੰਚਾਲਨ ਪ੍ਰਬੰਧਕ ਸੈਕਟਰੀ ਡਾ. ਜਸਜੀਤ ਰੰਧਾਵਾ ਬਾਖੂਬੀ ਤਰੀਕੇ ਨਾਲ ਨਿਭਾਇਆ।ਕਾਲਜ ਦੇ ਥੀਏਟਰ ਗਰੁੱਪ ਵੱਲੋਂ ਨਸ਼ਿਆਂ ਵਿਰੁੱਧ ਸਕਿੱਟ ਪੇਸ਼ ਕੀਤੀ ਗਈ।ਕਾਲਜ ਰਜਿਸਟਰਾਰ ਦਵਿੰਦਰ ਸਿੰਘ ਨੇ ਸੈਮੀਨਾਰ ’ਚ ਆਏ ਮਹਿਮਾਨਾਂ ਤੇ ਵਿਦਿਆਰਥੀਆਂ ਤਹਿ ਦਿਲੋਂ ਧੰਨਵਾਦ ਕੀਤਾ।ਸੈਮੀਨਾਰ ’ਚ ਕਾਲਜ ਦੀਆਂ ਸਾਰੀਆਂ ਹੀ ਪੋਸਟ-ਗ੍ਰੈਜੂਏਟ ਕਲਾਸਾਂ, ਸਹਿਤ ਸਭਾ, ਐਨ.ਸੀ.ਸੀ ਅਤੇ ਐਨ.ਐਸ.ਐਸ ਦੇ ਵਿਦਿਆਰਥੀ ਸ਼ਾਮਿਲ ਹੋਏ।ਇਹ ਸੈਮੀਨਾਰ ਆਪਣੇ ਵਿਸ਼ੇ ਤੇ ਪੇਸ਼ਕਾਰੀ ਦੇ ਪੱਖ ਤੋਂ ਕਾਲਜ ਦਾ ਇਕ ਯਾਦਗਾਰੀ ਸੈਮੀਨਾਰ ਬਣ ਨਿਬੜਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply