Thursday, March 28, 2024

ਕਾਂਗਰਸ ਸਰਕਾਰ ਹਰ ਫਰੰਟ `ਤੇ ਹੋਈ ਫੇਲ – ਪਪੜੌਦੀ

ਸਮਰਾਲਾ ਇਲਾਕੇ ਦੀਆਂ ਸੜਕਾਂ ਦੀ ਮੰਦਹਾਲੀ ਤੇ ਪ੍ਰਗਟਾਈ ਗਹਿਰੀ ਚਿੰਤਾ
ਸਮਰਾਲਾ, 13 ਅਕਤੂਬਰ (ਪੰਜਾਬ ਪੋਸਟ- ਕੰਗ) -ਪਿਛਲੇ ਡੇਢ ਸਾਲ ਤੋਂ ਪੰਜਾਬ ਅੰਦਰ ਬਣੀ ਕਾਂਗਰਸ ਸਰਕਾਰ ਹਰ ਫਰੰਟ `ਤੇ ਫੇਲ ਸਾਬਤ ਹੋਈ ਹੈ। ਮੌਜੂਦਾ Sarabjeet Paproudiਸਰਕਾਰ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੋਂ ਲਾਹ ਕੇ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ। ਪਿਛਲੇ ਦਿਨੀਂ ਪੰਜਾਬ ਦੇ ਕਰੀਬ ਅੱਠ ਹਜਾਰ ਤੋਂ ਉੱਤੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਉਤੇ ਉਨ੍ਹਾਂ ਦੀ ਤਨਖਾਹ ਵਿੱਚ 75 ਫੀਸਦੀ ਕਟੌਤੀ ਕਰਨ ਅਤੇ ਉਨ੍ਹਾਂ ਨੂੰ ਤਿੰਨ ਸਾਲ ਹੋਰ ਰੈਗੂਲਰ ਹੋਣ ਦੀ ਉਡੀਕ ਕਰਨ ਵਰਗੇ ਨਾਦਰਸ਼ਾਹੀ ਫੈਸਲਿਆਂ ਨੇ ਪੰਜਾਬ ਦੀ ਸਿੱਖਿਆ ਨੂੰ ਡੂੰਘੇ ਖੂਹ ਵਿੱਚ ਸੁੱਟਣ ਦਾ ਫੈਸਲਾ ਕਰਨ ਦੀ ਨਿੰਦਾ ਕੀਤੀ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੁਲਿਸ ਜ਼ਿਲ੍ਹਾ ਖੰਨਾ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਪਪੜੌਦੀ ਨੇ ਕੀਤਾ।ਉਨ੍ਹਾਂ ਅੱਗੇ ਕਿਹਾ ਇਨ੍ਹਾਂ ਅਧਿਆਪਕਾਂ ਨੂੰ ਕੇਂਦਰ ਵੱਲੋਂ ਆਉਂਦੀ ਗਰਾਂਟ ਨੂੰ ਪੂਰੀ ਤਰ੍ਹਾਂ ਅਧਿਆਪਕਾਂ ਨੂੰ ਨਹੀਂ ਦੇ ਰਹੇ, ਆਪਣੇ ਪੱਲਿਓਂ ਤਾਂ ਕੀ ਦੇਣਾ ਸੀ। ਇਨ੍ਹਾਂ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਨ ਹਮਾਇਤ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸ਼ੋਮਣੀ ਅਕਾਲੀ ਦੇ ਵਰਕਰ ਇਨ੍ਹਾਂ ਅਧਿਆਪਕਾਂ ਦੇ ਕੀਤੇ ਜਾ ਰਹੇ ਸੰਘਰਸ਼ ਵਿੱਚ ਵੀ ਸ਼ਮੂਲੀਅਤ ਕਰਨਗੇ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਪੀੜਨ ਲਈ 11ਵੀਂ ਵਾਰ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰਕੇ ਪੰਜਾਬ ਦੇ ਹਲਾਤਾਂ ਨੂੰ ਹੋਰ ਅਣਸੁਖਾਵੇਂ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਪੰਜਾਬ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੈਟਰੌਲ ਅਤੇ ਡੀਜ਼ਲ ਉਤੋਂ ਵੈਟ ਘਟਾਉਣ ਲਈ ਕੈਬਨਿਟ ਦੀ ਮੀਟਿੰਗ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟਾਲਦੀ ਆ ਰਹੀ ਹੈ, ਜਦੋਂ ਕਿ ਪੰਜਾਬ ਦੇ ਆਲੇ ਦੁਆਲੇ ਦੇ ਰਾਜਾਂ ਨੇ ਵੈਟ ਘਟਾ ਕੇ ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕੀਤਾ ਹੈ, ਪਰ ਪੰਜਾਬ ਸਰਕਾਰ ਦੀ ਮਨਸਾ ਵੈਟ ਨਾ ਘਟਾਉਣ ਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲਣ ਤੇ ਲੱਗੀ ਹੋਈ ਹੈ।
 ਸਰਬਜੀਤ ਸਿੰਘ ਪਪੜੌਦੀ ਨੇ ਸਮਰਾਲਾ ਇਲਾਕੇ ਦੀਆਂ ਸੜਕਾਂ ਦੀ ਮੰਦਹਾਲੀ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਸਮਰਾਲਾ ਇਲਾਕੇ ਦੀਆਂ ਲਿੰਕ ਸੜਕਾਂ ਅਤੇ ਮੁੱਖ ਖੰਨਾ ਸਮਰਾਲਾ ਅਤੇ ਬੀਜਾ ਰੋਡ ਦੀ ਅਤਿ ਮਾੜੀ ਹਾਲਤ ਹੈ, ਇਸ ਸਬੰਧੀ ਸਮਰਾਲਾ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਧਰਨੇ ਵੀ ਲਗਾਏ ਜਾ ਚੁੱਕੇ ਹਨ, ਪ੍ਰੰਤੂ ਮੌਜੂਦਾ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ।ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਗੁਰਮੀਤ ਸਿੰਘ ਢੀਂਡਸਾ, ਸੁਖਦੇਵ ਸਿੰਘ, ਪਰਮਿੰਦਰ ਸਿੰਘ ਬੱਲੀ ਪ੍ਰਧਾਨ ਬੀ.ਸੀ ਵਿੰਗ, ਹਰਪ੍ਰੀਤ ਸਿੰਘ ਬਾਲਿਓਂ, ਫਤਹਿ ਸਿੰਘ, ਨੀਰਜ ਸਿਹਾਲਾ ਆਦਿ ਹਾਜਰ ਸਨ।

Check Also

1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਕਣਕ ਦੇ ਆ ਰਹੇ ਖਰੀਦ ਸੀਜ਼ਨ ਨੂੰ ਧਿਆਨ ਵਿੱਚ …

Leave a Reply