Friday, April 19, 2024

ਲੜਕੀਆਂ ਨੂੰ ਆਤਮ ਨਿਰਭਰ ਬਣਾਉਣ `ਚ ਅਹਿਮ ਯੋਗਦਾਨ ਪਾ ਰਿਹਾ ਸ਼ਰਮਾ ਪਰਿਵਾਰ – ਜਥੇਦਾਰ ਬਾਲਿਓਂ

ਸਮਰਾਲਾ, 13 ਅਕਤੂਬਰ (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਵਿੱਚ 13 ਸਾਲ ਪਹਿਲਾਂ ਐਡਵੋਕੇਟ ਆਰਤੀ ਸ਼ਰਮਾ ਦੀ ਯਾਦ ਵਿੱਚ ਬਣਾਇਆ ਗਿਆ PPN1310201806ਆਰਤੀ ਟੇਲਰਿੰਗ ਟਰੇਨਿੰਗ ਸੈਂਟਰ ਜਿੱਥੇ ਸਮਰਾਲਾ ਇਲਾਕੇ ਦੀਆਂ ਲੋੜਵੰਦ ਲੜਕੀਆਂ ਨੂੰ ਕਿੱਤਾਮੁਖੀ ਅਤੇ ਖੁਦਮੁਖਤਿਆਰ ਬਣਾਉਣ ਲਈ ਟੇਲਟਿੰਗ ਦੀ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ, ਅੱਜ ਇਸ ਟਰੇਨਿੰਗ ਸੈਂਟਰ ਵਿੱਚ 40 ਦੇ ਕਰੀਬ ਸਿੱਖਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਜੋ ਪਿਛਲੇ ਇੱਕ ਮਹੀਨੇ ਤੋਂ ਟਰੇਨਿੰਗ ਪ੍ਰਾਪਤ ਕਰ ਰਹੀਆਂ ਹਨ, ਦੁਆਰਾ ਆਪਣੇ ਹੱਥੀਂ ਬਣਾਈਆਂ ਚੀਜਾਂ ਦੀ ਨੁਮਾਇਸ਼ ਲਗਾਈ ਗਈ।ਸਮਰਾਲਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਨੁਮਾਇਸ਼ ਨੂੰ ਖੁਦ ਜਾ ਕੇ ਦੇਖਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸ਼ਰਮਾ ਪਰਿਵਾਰ ਵੱਲੋਂ ਆਪਣੀ ਧੀ ਦੀ ਯਾਦ ਵਿੱਚ ਇਹ ਜੋ ਕਾਰਜ ਵਿੱਢਿਆ ਹੈ, ਉਹ ਬੇਹੱਦ ਕਾਬਿਲੇ ਤਾਰੀਫ ਹੈ। ਇਸ ਤਰ੍ਹਾਂ ਲੋੜਵੰਦ ਲੜਕੀਆਂ ਆਪਣੀ ਰੋਜੀ ਰੋਟੀ ਖੁਦ ਕਮਾਉਣ ਜੋਗੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਉਤੇ ਵੀ ਨਿਰਭਰ ਨਹੀਂ ਹੋਣਾ ਪੈਂਦਾ। ਅੱਜ ਦੇ ਕੇ ਜਮਾਨੇ ਵਿੱਚ ਸਰਕਾਰੀ ਨੌਕਰੀਆਂ ਦੀ ਭਾਲ ਵਿੱਚ ਭਟਕਣ ਨਾਲੋਂ ਹੱਥੀ ਕੰਮ ਕਰਨ ਦੀ ਜਿਆਦਾ ਕੀਮਤ ਮਿਲਦੀ ਹੈ।ਇਸ ਲਈ ਸਾਰੀਆਂ ਲੜਕੀਆਂ ਨੂੰ ਆਪਣੇ ਹੱਥੀਂ ਕੰਮ ਕਰਨ ਦਾ ਹੁਨਰਮੰਦ ਹੋਣਾ ਲਾਜ਼ਮੀ ਹੈ।
ਇਸ ਟਰੇਨਿੰਗ ਸੈਂਟਰ ਵਿੱਚ ਅੱਜਕਲ ਕਮਲਜੀਤ ਕੌਰ ਕੰਗ ਬਤੌਰ ਡਾਇਰੈਕਟਰ ਅਤੇ ਮੈਡਮ ਆਸ਼ੂ ਬਤੌਰ ਪ੍ਰਿੰਸੀਪਲ ਸੇਵਾ ਨਿਭਾਅ ਕੇ ਲੜਕੀਆਂ ਨੂੰ ਸਿਲਾਈ, ਕਢਾਈ ਸਬੰਧੀ ਸਿੱਖਿਆ ਦੇ ਕੇ ਆਤਮ ਨਿਰਭਰ ਬਣਾ ਰਹੀਆਂ ਹਨ।ਲੜਕੀਆਂ ਦੁਆਰਾ ਤਿਆਰ ਕੀਤੀਆਂ ਸਿਲਾਈ ਕਰਕੇ ਤਿਆਰ ਕੀਤੀਆਂ ਵਸਤਾਂ ਨੂੰ ਦੇਖਣ ਵਾਲਿਆਂ ਵਿੱਚ ਸਿਲਾਈ ਸੈਂਟਰ ਦੇ ਮੁੱਖ ਪ੍ਰਬੰਧਕ ਸੁਦੇਸ਼ ਸ਼ਰਮਾ, ਊਸ਼ਾ ਸ਼ਰਮਾ ਤੋਂ ਇਲਾਵਾ ਅਮਰਜੀਤ ਸਿੰਘ ਬਾਲਿਓਂ ਉੱਘੇ ਸਮਾਜਸੇਵੀ, ਕੈਪਟਨ ਪਰਮਜੀਤ ਸਿੰਘ ਜੀ.ਓ.ਜੀ, ਨਿਰਮਲ ਸਿੰਘ ਹਰਬੰਸਪੁਰਾ, ਨਰੇਸ਼ ਖੁੱਲਰ, ਜਗਜੀਤ ਸਿੰਘ ਕੋਟਾਲਾ ਫੁੱਟਬਾਲ ਕੋਚ ਆਦਿ ਨੇ ਸੈਂਟਰ ਦਾ ਦੌਰਾ ਕੀਤਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply