Thursday, April 25, 2024

ਕੁੱਕ ਬੀਬੀਆਂ ਨੇ ਸਰਕਾਰ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ- ਲੋਪੇ
ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਚਿਲਡਰਨ ਪਾਰਕ ਬਠਿੰਡਾ PPN1610201802ਵਿਖੇ ਇਕੱਠੀਆਂ ਹੋਈਆਂ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।ਉਨ੍ਹਾਂ ਰੋਸ਼ ਪ੍ਰਗਟਾਇਆ ਕਿ ਉਨ੍ਹਾਂ ਨਾਲ ਸੂਬਾ ਅਤੇ ਕੇਂਦਰ ਦੀ ਸਰਕਾਰ ਮਿਲ ਕੇ ਬੇਇਨਸਾਫ਼ੀ ਕਰ ਰਹੀਆਂ ਹਨ।ਉਨ੍ਹਾਂ ਸਕੂਲਾਂ ਵਿੱਚ ਪੂਰਾ ਸਮਾਂ ਕੰਮ ਕਰਨ ਬਦਲੇ ਸਿਰਫ਼ 1700 ਰੁਪਏ ਮਹੀਨੇ ਦੇ ਹਿਸਾਬ ਨਾਲ ਸਾਲ ਵਿੱਚ 10 ਮਹੀਨੇ ਦੇ ਕੇ ਸਰਾਸਰ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਜਦੋਂ ਬਾਕੀ ਸਭ ਸੂਬਾ ਕੁੱਕ ਬੀਬੀਆਂ ਨੂੰ ਤਨਖਾਹ ਜਿਆਦਾ ਦੇ ਰਹੇ ਹਨ।
ਮਿਡ ਮੀਲ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਜਿਲ੍ਹਾ ਦੀ ਪ੍ਰਧਾਨ ਸਿੰਦਰ ਕੌਰ ਸਿਬੀਆ, ਕੁਲਵੰਤ ਕੌਰ ਕਲਿਆਣ, ਡਿੰਪਲ, ਨੇਹਾ ਮਲੋਟ, ਅਮਰਜੀਤ ਕੌਰ ਨੇ ਕਿਹਾ ਕਿ ਕਰਦਿਆਂ ਰਮਸਾ, ਐਸ.ਐਸ.ਏ ਅਧਿਆਪਕਾਂ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੰਗਾਂ ਨੂੰ ਡੰਡੇ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ। ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਆਸ਼ਾ ਵਰਕਰ, ਆਂਗਨਵਾੜੀ ਵਰਕਰਾਂ, ਹੈਲਪਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰ ਦਿੱਤਾ ਹੈ, ਪ੍ਰੰਤੂ ਸਕੂਲਾਂ ਵਿੱਚ ਅੱਠ-ਅੱਠ ਘੰਟੇ ਕੰਮ ਕਰਨ ਵਾਲੀਆਂ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਨਾ ਕਰਕੇ ਬੇਇਨਸਾਫ਼ੀ ਕੀਤੀ ਹੈ।ਆਗੂਆਂ ਨੇ ਇਹ ਵੀ ਕਿਹਾ ਕਿ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। 10 ਮਹੀਨਿਆਂ ਦੀ ਤਨਖਾਹ ਦੇਣ ਦੀ ਬਜਾਏ 12 ਮਹੀਨੇ ਕੀਤੀ ਦਿੱਤੀ ਜਾਵੇ ਅਤੇ ਸਭ ਬੀਬੀਆਂ ਦਾ ਬੀਮਾਂ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕੁੱਕ ਬੀਬੀਆਂ ਨੂੰ ਸਕੂਲਾਂ ਵਿੱਚ ਬੱਚੇ ਘੱਟਣ ’ਤੇ ਸਕੂਲਾਂ ਵਿੱਚ ਕੱਢਣਾ ਬੰਦ ਕੀਤਾ ਜਾਵੇ।
 ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਨੂੰ ਛੱਡ ਕੇ ਹੋਰ ਰਾਜਾਂ ਵਿੱਚ ਤਨਖਾਹ ਮਿਡ ਡੇ ਮੀਲ ਕੁੱਕ ਨੂੰ ਜਿਆਦਾ ਮਿਲਦੀ ਹੈ।ਜਿਵੇਂ ਹਰਿਆਣੇ ਵਿੱਚ 4500 ਰੁਪਏ, ਕੇਰਲਾ ਵਿੱਚ 9000 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਮਹੀਨੇ ਦੇ ਪੂਰਾ ਸਾਲ ਦਿੱਤੇ ਜਾਂਦੇ ਹਨ, ਪਰ ਪੰਜਾਬ ਵਿੱਚ ਸਾਲਾਂ ਤੋਂ ਇਹ ਬੇਇਨਸਾਫ਼ੀ ਹੋ ਰਹੀ ਹੈ।ਇਹ ਵੀ ਫੈਸਲਾ ਕੀਤਾ ਗਿਆ ਕਿ ਅਗਲੇ ਦਿਨਾਂ ਵਿੱਚ ਕੁੱਕ ਬੀਬੀਆਂ ਨੂੰ ਜਥੇਬੰਦ ਕਰਕੇ ਸਰਕਾਰ ਦੇ ਖਿਲਾਫ਼ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply