Thursday, March 28, 2024

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਉਦਯੋਗਪਤੀ ਜਾਗਰੂਕਤਾ ਕੈਂਪ

ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਦਯੋਗਿਕ ਵਿਕਾਸ PPN1610201805ਕਮ ਬਿਜ਼ਨੇਸ ਇਨਕਿਯੂਬੇਸ਼ਨ ਸੈਲ (ਈ.ਡੀ.ਬੀ.ਆਈ.ਸੀ) ਵਲੋਂ ਨਿਟਕੋਨ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਵਲੋਂ ਸਪਾਂਸਰ ਦੋ-ਦਿਨਾਂ ਵਿਸ਼ੇਸ਼ ਉੱਦਮੀ ਜਾਗਰੂਕਤਾ ਕੈਂਪ ਦਾ ਆਯੋਜਿਨ ਕੀਤਾ ਗਿਆ।ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੈਰੀਅਰ ਦੇ ਤੌਰ ਤੇ ਉਦਮ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਜਾਣੂ ਕਰਾਉਣਾ ਸੀ।ਇਸ ਕੈਂਪ ਵਿਚ ਬੀ.ਟੈਕ, ਐਮ.ਬੀ.ਏ, ਐਮ.ਫਾਰਮ ਅਤੇ ਐਮ.ਐਸ.ਸੀ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੁੱਖ ਬੁਲਾਰੇ ਪ੍ਰੋ. ਮਨੀਸ਼ ਬਾਂਸਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਕਾਰਪੋਰੇਟ ਵਾਤਾਵਰਣ ਦਾ ਅਧਿਐਨ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਰੁਜ਼ਗਾਰ ਮੰਗਣ ਦੀ ਬਜਾਏ ਰੁਜ਼ਗਾਰ ਦਾਤਾ ਬਣ ਸਕਦੇ ਹਨ।ਨਿਟਕੋਨ ਦੇ ਡਿਸਟਿ੍ਰਕਟ ਕੋਆਰਡੀਨੇਟਰ, ਇੰਜ: ਅੰਕੂਸ਼ ਜ਼ਿੰਦਲ ਨੇ ਉਦਮ ਦੀ ਸ਼ੁਰੂਆਤ ਲਈ ਬੁਨਿਆਦੀ ਤੱਤਾਂ ਨੂੰ ਉਜਾਗਰ ਕੀਤਾ।ਯੂਨੀਵਰਸਿਟੀ, ਈ.ਡੀ.ਬੀ.ਆਈ.ਸੀ, ਚੀਫ ਕੋਆਰਡੀਨੇਟਰ, ਪ੍ਰੋ. ਏ.ਕੇ ਗੋਇਲ ਨੇ ਉਦਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਰੌਸ਼ਨੀ ਪਾਈ ਅਤੇ ਸਫਲ ਉਦਮੀ ਬਣਨ ਲਈ ਉਹਨਾਂ ਨੂੰ ਨਿਵੇਕਲੇ ਤੇ ਆਧੁਨਿਕ ਸਮੇਂ ਦੇ ਹਾਣੀ ਵਿਵਹਾਰਕ ਵਿਚਾਰ ਪੈਦਾ ਕਰਨ ਲਈ ਉਤਸ਼ਾਹਤ ਕੀਤਾ।
ਚੰਚਲ ਕੁਮਾਰ ਐਮ.ਡੀ ਪੀ.ਪੀ ਟਰਾਂਸਫਾਰਮਰ ਇੰਡਸਟਰੀਜ਼ ਬਠਿੰਡਾ ਨੇ ਵਿਦਿਆਰਥੀਆਂ ਨਾਲ ਉਦਯੋਗੀਕਰਨ ਬਾਰੇ ਆਪਣੀ ਉੱਦਮੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਨਵੇਂ ਉਦਮ ਸ਼ੁਰੂ ਕਰਨ ਸਮੇਂ ਵੱਖ-ਵੱਖ ਰੁਕਾਵਟਾਂ ਪਾਰ ਕਰਨ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਯੂਨੀਵਰਸਿਟੀ, ਵਾਈਸ ਚਾਂਸਲਰ, ਪ੍ਰੋ. ਮੋਹਨ ਪਾਲ ਸਿੰਘ ਈਸ਼ਰ ਰਜਿਸਟਰਾਰ, ਡਾ. ਜਸਬੀਰ ਸਿੰਘ ਹੁੰਦਲ ਅਤੇ ਕੈਂਪਸ ਦੇ ਡਾਇਰੈਕਟਰ, ਪ੍ਰੋ. (ਡਾ.) ਗੁਰਸ਼ਰਨ ਸਿੰਘ ਨੇ ਯੂਨੀਵਰਸਿਟੀ ਦੇ ਈ.ਡੀ.ਬੀ.ਆਈ.ਸੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੇ ਤੌਰ ਤੇ ਉਦਮ ਨੂੰ ਅਪਣਾਉਣਾਂ ਵੀ ਸਮੇਂ ਦੀ ਲੋੜ ਹੈ।ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਜੇ.ਐਸ ਟਿਵਾਣਾ ਅਤੇ ਡਾ. ਪ੍ਰਿਤਪਾਲ ਸਿੰਘ ਭੁੱਲਰ ਵਲੋਂ ਕੀਤਾ ਗਿਆ। ਡਾ. ਕੇਵਲ ਕੁਮਾਰ ਅਤੇ ਡਾ. ਵੇਦ ਪ੍ਰਕਾਸ਼ ਇਸ ਜਾਗਰੂਕਤਾ ਕੈਂਪ ਦੇ ਕਨਵੀਨਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply