Wednesday, April 24, 2024

‘ਕੰਪਿਊਟਰ ਕੈਰੀਅਰ ’ਚ ਉਭਰ ਰਹੇ ਰੁਝਾਨ’ ਬਾਰੇ ਸੈਮੀਨਾਰ

ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਤੇਗ PPN1610201811ਬਹਾਦਰ ਕਾਲਜ ਫ਼ਾਰ ਵੂਮੈਨ ਨੇ ਸਮਾਰੋਹਾਂ ਦੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਇਆ ‘ਕੰਪਿਊਟਰ ਕੈਰੀਅਰ ’ਚ ਉਭਰ ਰਹੇ ਰੁਝਾਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ’ਚ ਮੁੱਖ ਬੁਲਾਰੇ ਅਤੇ ਵਿਦਵਾਨ ਡਾ. ਮਾਣਿਕ ਸ਼ਰਮਾ ਅਸਿਸਟੈਂਟ ਪ੍ਰੋਫੈਸਰ ਡੀ.ਏ.ਵੀ ਯੂਨੀਵਰਸਿਟੀ, ਜਲੰਧਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
    ਪ੍ਰਿੰਸੀਪਲ ਨਾਨਕ ਸਿੰਘ ਨੇ ਮੁੱਖ ਮਹਿਮਾਨ ਮਾਣਿਕ ਨੂੰ ਵਿਦਿਆਰਥਣਾਂ ਦੇ ਰੂਬਰੂ ਕਰਵਾਉਂਦਿਆਂ ਦੱਸਿਆ ਕਿ ਉਹ ਕਈ ਹੋਰ ਦੇਸ਼ਾਂ ’ਚ ਵੀ ਕਾਨਫਰੰਸਾਂ ਅਤੇ ਸੈਮੀਨਾਰਾਂ ’ਚ ਆਪਣੇ ਭਾਸ਼ਣ ਦੇ ਚੁੱਕੇ ਹਨ ਅਤੇ ਉਨ੍ਹਾਂ ਕੋਲ ਅਧਿਆਪਨ ਦੇ ਖੇਤਰ ਦਾ 15 ਸਾਲ ਦਾ ਤਜਰਬਾ ਹੈ। ਇਸ ਮੌਕੇ ਮਾਣਿਕ ਨੇ ਆਪਣੇ ਤਜ਼ੱਰਬੇ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਬਹੁਤ ਹੀ ਆਸਾਨ ਅਤੇ ਸਰਲ ਤਰੀਕੇ ਨਾਲ ਅਜੋਕੇ ਯੁੱਗ ’ਚ ਕੰਪਿਊਟਰ ਦੀ ਮਹੱਤਤਾ ਅਤੇ ਉਸ ਨਾਲ ਸਬੰਧਿਤ ਕਿੱਤਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਅੱਜ ਕੱਲ੍ਹ ਸਰਕਾਰੀ, ਗੈਰ-ਸਰਕਾਰੀ ਅਦਾਰਿਆਂ ’ਚ ਕੰਪਿਊਟਰ ਦੀ ਮਹੱਤਤਾ ਵੱਧ ਗਈ ਹੈ ਉਦਾਹਰਣ ਵਜੋਂ ਚਾਹੇ ਬੈਂਕ, ਵਿੱਦਿਅਕ ਅਦਾਰੇ, ਬਿਜਨੈਸ ਜਾਂ ਫ਼ਿਰ ਦੁਕਾਨਦਾਰੀਆਂ ਹਰੇਕ ਕਾਰੋਬਾਰ ਲਈ ਕੰਪਿਊਟਰ ਦੀ ਮੰਗ ਵਧੀ ਹੈ।
    ਵਿਦਿਆਰਥੀਆਂ ਨੇ ਬੜੀ ਹੀ ਦਿਲਚਸਪੀ ਨਾਲ ਸੈਮੀਨਾਰ ਨੂੰ ਸੁਣਿਆ ਅਤੇ ਅੰਤ ’ਚ ਪ੍ਰਸ਼ਨ ਵੀ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਨੇ ਬਹੁਤ ਹੀ ਸੋਖੇ ਅਤੇ ਸਰਲ ਸ਼ਬਦਾਂ ’ਚ ਜਵਾਬ ਦਿੱਤਾ। ਇਸ ਮੌਕੇ ਪ੍ਰਿੰ: ਨਾਨਕ ਸਿੰਘ ਨੇ ਸ੍ਰੀ ਮਾਣਿਕ ਵੱਲੋਂ ਆਪਣੇ ਭਾਸ਼ਣ ਦੌਰਾਨ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ ਦੀ ਮੰਗ ਹਨ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਹੋ ਜਿਹੇ ਸੈਮੀਨਾਰ ਵਿੱਦਿਅਕ ਅਦਾਰਿਆਂ ’ਚ ਕਰਵਾਉਣੇ ਅਤਿ ਜਰੂਰੀ ਹਨ।ਸੈਮੀਨਾਰ ਦੇ ਅੰਤ ’ਚ ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਡਾ. ਮਾਨਿਕ ਸ਼ਰਮਾ ਨੂੰ ਯਾਦਗਾਰੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।  
    ਇਸ ਮੌਕੇ ਪ੍ਰੋ: ਜਗਦੀਪ ਕੌਰ, ਪ੍ਰੋ: ਅਨੁਰਾਧਾ, ਪ੍ਰੋ: ਸਾਰੀਕਾ ਵਰਮਾ, ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਸਨੀਆ ਗੁਪਤਾ ਤੋਂ ਇਲਾਵਾ ਸਮੂਹ ਵਿਦਿਆਰਣਾਂ ਮੌਜੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply