Thursday, April 25, 2024

ਗਾਇਕਾ ਆਰ.ਜੇ ਕੌਰ ਦੀ ਮਿਊਜ਼ਿਕ ਐਲਬਮ ‘ਬਰੈਂਡ ਵਰਸਜ਼ ਇੰਗਲੈਂਡ’ ਰਲੀਜ਼

ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਗਾਇਕੀ ’ਚ ਵਧਦੇ ਲੱਚਰਪੁਣੇ ਨੂੰ ਠੱਲ ਪਾਉਣ ਅਤੇ ਸੁਨਿਹਰੇ ਪੰਜਾਬੀ ਸਭਿਆਚਾਰ ਤੋਂ ਲੋਕਾਂ ਨੂੰ PPN1610201820ਰੂਬਰੂ ਕਰਾਉਣ ਵਾਸਤੇ ਸੁਰਤਾਲ ਮਿਊਜ਼ਿਕ ਅਕੈਡਮੀ ਵਲੋਂ ਵੱਡੀ ਪਹਿਲ ਕਦਮੀ ਕੀਤੀ ਗਈ। ਅਕੈਡਮੀ ਵਲੋਂ ਆਪਣਾ ਸਾਲਾਨਾ ਦਿਹਾੜਾ ਜਨਕਪੁਰੀ ਦੇ ਦਿੱਲੀ ਹਾਟ ਵਿਖੇ ਵੱਡੇ ਪੱਧਰ ’ਤੇ ਮਨਾਉਂਦੇ ਹੋਏ ‘‘ਹੁਨਰ ਕੇ ਪੈਗਾਮ’’ ਪ੍ਰੋਗਰਾਮ ਰਾਹੀਂ ਬੱਚਿਆਂ ਵਲੋਂ ਸਭਿਆਚਾਰਕ ਝਾਕੀ ਪੇਸ਼ ਕੀਤੀ ਗਈ।ਬੱਚਿਆਂ ਨੇ ਗੁਰਬਾਣੀ ਕੀਰਤਨ, ਪੱਛਮੀ ਸੰਗੀਤ, ਭੰਗੜਾ, ਗਿੱਧਾ, ਕਰਾਟੇ, ਗਾਇਕੀ ਸਣੇ ਕਈ ਤਰ੍ਹਾਂ ਦੇ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਨੂੰ ਪੇਸ਼ ਕਰਕੇ ਦਰਸ਼ਕਾਂ ਦੀ ਵਾਹਵਾਹੀ ਖੱਟੀ।
    ਇਸ ਮੌਕੇ ਮੁਖ ਮਹਿਮਾਨ ਦੇ ਤੌਰ ’ਤੇ ਉਘੇ ਤਬਲਾਵਾਦਕ ਅਤਹਰ ਹੁਸੈਨ ਖਾਨ, ਖਾਸ ਮਹਿਮਾਨ ਦੇ ਤੌਰ ’ਤੇ ਉਘੇ ਸਿਖਿਆ ਸ਼ਾਸਤਰੀ ਡਾ. ਐਸ.ਐਸ ਮਿਨਹਾਸ ਅਤੇ ਪੀ.ਟੀ.ਸੀ ਛੋਟੇ ਉਸਤਾਦ ਦੀ ਜੇਤੂ ਸਿਮਰਨ ਰਾਜ ਨੇ ਗਾਇਕਾ ਆਰ.ਜੇ ਕੌਰ ਦੀ ਨਵੀਂ ਮਿਊਜਿਕ ਐਲਬਮ ‘ਬਰੈਂਡ ਵਰਸਜ਼ ਇੰਗਲੈਂਡ’ ਰਿਲੀਜ਼ ਕੀਤੀ। ਇਥੇ ਦੱਸ ਦੇਈਏ ਕਿ ਅਕੈਡਮੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਆਰ.ਜੇ.ਕੌਰ ਵਲੋਂ ਬੀਤੇ ਲੰਬੇ ਸਮੇਂ ਤੋਂ ਸੰਗੀਤ ਜਗਤ ’ਚ ਉਭਰਦੇ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਦਿੱਲੀ ਵਿਖੇ 2 ਅਕਾਦਮੀਆਂ ਚਲਾਈਆਂ ਜਾ ਰਹੀਆਂ ਹਨ।ਜਿਸ ’ਚ ਲਗਭਗ 250 ਬੱਚੇ ਆਪਣੀ ਰੁਚੀ ਅਨੁਸਾਰ ਸਿਖਲਾਈ ਲੈ ਰਹੇ ਹਨ।
    ਖਾਨ ਨੇ ਬੱਚਿਆਂ ਵਲੋਂ ਕੀਤੀ ਗਈ ਪੇਸ਼ਕਾਰੀ ਦੀ ਸਲਾਘਾ ਕਰਦੇ ਹੋਏ ਆਰ.ਜੇ ਕੌਰ ਦੀ ਨਵੀਂ ਐਲਬਮ ਦੀ ਕਾਮਯਾਬੀ ਲਈ ਸ਼ੁਭ ਇਛਾਵਾਂ ਦਿੱਤੀਆਂ।ਮਿਨਹਾਸ ਨੇ ਕਿਹਾ ਕਿ ਉਹ ਬੇਸ਼ੱਕ ਇੱਕ ਪੰਥਕ ਸਕੂਲ ਦੇ ਪ੍ਰਿੰਸੀਪਲ ਹਨ, ਪਰ ਜਿਸ ਤਰੀਕੇ ਨਾਲ ਅਕੈਡਮੀ ਨੇ ਲੱਚਰਪੁਣੇ ਅਤੇ ਪ੍ਰਦੂਸ਼ਿਤ ਸੰਗੀਤ ਨੂੰ ਪਰੇ ਰੱਖ ਕੇ ਸਭਿਆਚਾਰਕ ਪ੍ਰੋਗਰਾਮ ਦਾ ਜੋ ਖਰੜਾ ਪੇਸ਼ ਕੀਤਾ ਹੈ ਅਜਿਹਾ ਸਕੂਲ ਵਾਲੇ ਵੀ ਆਪਣੇ ਸਾਲਾਨਾ ਦਿਹਾੜੇ ਮੌਕੇ ਨਹੀਂ ਕਰ ਪਾਉਂਦੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ ਦਾ ਇਸ ਮੌਕੇ ਅਕੈਡਮੀ ਵਲੋਂ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ।
    ਅੰਮ੍ਰਿਤਪਾਲ ਨੇ ਪ੍ਰੋਗਰਾਮ ਦੀ ਕਾਮਯਾਬੀ ਤੋਂ ਉਤਸ਼ਾਹਿਤ ਹੁੰਦੇ ਹੋਏ ਅਗਲਾ ਸਾਲਾਨਾ ਦਿਹਾੜਾ ਤਾਲਕਟੋਰਾ ਸਟੈਡੀਅਮ ਵਿਖੇ ਮਨਾਉਣ ਦਾ ਐਲਾਨ ਕੀਤਾ।ਸਟੇਜ ਦਾ ਸੰਚਾਲਣ ਸੀਨੀਅਰ ਪੱਤਰਕਾਰ ਅਤੇ ਉਘੀ ਰੰਗਕਰਮੀ ਅਵਨੀਤ ਕੌਰ ਭਾਟੀਆ ਵਲੋਂ ਕੀਤਾ ਗਿਆ।ਪਰਮਿੰਦਰ ਨੇ ਸਾਬਤ ਸੂਰਤ ਗਾਇਕਾ ਆਰ.ਜੇ ਕੌਰ ਨੂੰ ਸ਼ੁੱਧ ਸਭਿਆਚਾਰਕ ਗੀਤ ਦਾ ਐਲਬਮ ਜਾਰੀ ਕਰਨ ’ਤੇ ਵਧਾਈ ਦਿੰਦੇ ਹੋਏ ਪੰਜਾਬੀ ਸੰਗੀਤ ’ਚ ਹਥਿਆਰਾਂ ਅਤੇ ਨਸ਼ੇ ਦੇ ਵਧਦੇ ਪ੍ਰਚਾਰ ਨੂੰ ਰੋਕਣ ਵਾਸਤੇ ਛੇਤੀ ਹੀ ਇੱਕ ਨਵੀਂ ਜਥੇਬੰਦੀ ਬਣਾਉਣ ਦੀ ਗੱਲ ਕਹੀ।

 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply