Friday, March 29, 2024

ਸਰਕਾਰੀ ਸੀਨੀ. ਸੈਕੰ. ਸਕੂਲ ਭੁੱਲਰ ਦੀ ਖੇਡਾਂ ਵਿੱਚ ਬੱਲੇ ਬੱਲੇ

ਮੁੱਖ ਮਹਿਮਾਨ ਬਲਰਾਜ ਸਿੰਘ ਬਾਜਵਾ ਨੇ ਦਿੱਤਾ ਪੰਜ ਹਜਾਰ ਦਾ ਦਾਨ
ਬਟਾਲਾ, 17 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਿੱਖਆ ਵਿਭਾਗ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਤੇ ਖਾਸ ਕਰਕੇ ਅਨੁਸਾਸ਼ਨ PPN1710201801ਦੀ ਭਾਵਨਾ ਪੈਦਾ ਕਰਨ ਲਈ ਖੇਡਾਂ ਦੀ ਵੀ ਬਹੁਤ ਮਹਾਨਤਾ ਹੈ ਇਸੇ ਮਿਸਨ ਦੀ ਪੂਰਤੀ ਵਾਸਤੇ ਸਿਖਿਆ ਵਿਭਾਗ ਵਲੋ ਖੇਡਾਂ ਵਿਚ ਵੀ ਬੱਚਿਆਂ ਨੂੰ ਪਰਪੱਕ ਬਣਾਉਣ ਵਾਸਤੇ ਉਪਰਾਲੇ ਜਾਰੀ ਹਨ, ਤੇ ਸਾਰੇ ਜਿਲਿਆ ਵਿਚ ਜਿਲਾ ਟੂਰਨਾਮੈਂਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਇਸੇ ਹੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇੇ ਜਿਲਾ ਪੱਧਰੀ ਰੱਸਾਕਸੀ ਮੁਕਾਬਲੇ ਕਰਵਾਏ ਗਏ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਵੱਖ-ਵੱਖ ਸਕੂਲਾ ਨੇ ਹਿੱਸਾ ਲਿਆ।ਰੱਸਾ ਕਸੀ ਦੇ ਮੁਕਾਬਲਿਆਂ ਦਾ ਉਦਘਾਟਨ ਲੈਕਚਰਾਰ ਬਲਰਾਜ ਸਿੰਘ ਬਾਜਵਾ ਨੇ ਕੀਤਾ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾਕਿ ਪੜਾਈ ਦੇ ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿਚ ਅਹਿਮ ਸਥਾਨ ਹੈ, ਖੇਡਾਂ ਨਾਲ ਸਾਡੇ ਵਿੱਚ ਜਿੱਤ ਦੀ ਖੁਸ਼ੀ ਤੇ ਹਾਰ ਕੇ ਮੰਨਣਾ ਆਦਿ ਗੁਣ ਪੈਦਾ ਹੂੰਦੇ ਹਨ।ਕੁਲਦੀਪ ਸਿੰਘ ਲੈਕਰਚਾਰ ਬਤੌਰ ਆਫੀਸੀਅਲ ਪਹੁੰਚੇ, ਰਾਕੇਸ ਕੁਮਾਰ, ਹਰਦੇਵ ਸਿੰਘ, ਮੁਖਤਿਆਰ ਸਿੰਘ ਆਦਿ ਸਕੂਲਾਂ ਦੇ ਕੋਚ ਹਾਜਰ ਸਨ।ਰੱਸਾ ਕਸੀ ਮੁਕਾਬਲਿਆਂ ਵਿੱਚ ਅੰਡਰ 14 ਵਰਗ ਗਰੁਪ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸਕੂਲ ਭੁੱਲਰ ਤੇ ਦੂਜਾ ਸਥਾਨ ਗਗਨ ਇੰਟਰਨੈਸਨਲ ਸਕੂਲ ਕਲਾਨੌਰ, ਅੰਡਰ 17 ਵਰਗ ਗਰੁਪ ਵਿਚ ਪਹਿਲਾ ਸਥਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਤੇ ਦੂਸਰਾ ਸਥਾਨ ਸਰਕਾਰੀ ਸਕੂਲ (ਲੜਕੇੇ) ਸਕੂਲ ਫਤਹਿਗੜ ਚੂੜੀਆਂ ਦਾ ਰਿਹਾ।19 ਸਾਲ ਵਰਗ ਗਰੁਪ ਵਿਚ ਪਹਿਲਾ ਸਥਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੇ ਦੂਜਾ ਸਥਾਨ ਸਰਕਾਰੀ ਸਕੂਲ (ਲੜਕੇੇ) ਫਤਹਿਗੜ ਚੂੜੀਆਂ ਦਾ ਰਿਹਾ।ਵਿਸ਼ੇਸ਼ ਤੋਰ `ਤੇ ਪਹੁੰਚੇ ਮੁੱਖ ਮਹਿਮਾਨ ਬਲਰਾਜ ਸਿੰਘ ਬਾਜਵਾ ਲੈਕਚਰਾਰ ਧੁੱਪਸੜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਸਾਈ ਕਰਦਿਆਂ ਸਕੂਲ ਦੀ ਬਿਹਤਰੀ ਵਾਸਤੇ 5000/- ਰੁਪੈ ਦਾ ਦਾਨ ਦਿੱਤਾ ਗਿਆ।
ਇਸ ਮੌਕੇ ਸਟੇਟ ਐਵਾਰਡੀ ਉਮ ਪ੍ਰਕਾਸ਼ ਤਲਵੰਡੀ ਰਾਮਾ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਪਿਆਰਾ ਲਾਲ, ਜਤਿੰਦਰ ਬੀਰ ਸਿੰਘ ਕੈਲੇ, ਹਰਦੀਪ ਸਿੰਘ ਪੀ.ਟੀ.ਆਈ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਸਿੰਘ, ਪੂਜਾ ਭਾਰਤੀ, ਕੰਵਲਪ੍ਰੀਤ ਕੌਰ, ਪਰਵਿੰਦਰ ਕੌਰ, ਰਮਿੰਦਰ ਕੌਰ ਆਦਿ ਖੇਡ ਅਧਿਆਪਕ ਤੇ ਕੋਚ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply