Tuesday, April 16, 2024

ਸਰਕਾਰੀ ਪਾਲੀਟੈਕਨਿਕ ਕਾਲਜ ’ਚ ਹੋਏ ਕਵਿਤਾ ਗਾਇਨ ਮੁਕਾਬਲੇ

ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸਰਕਾਰੀ ਪਾਲੀਟੈਕਨਿਕ ਕਾਲਜ ਦੇ ਸਾਹਿਤਕ ਕਲੱਬ ਵਲੋਂ ਅੰਤਰ ਵਿਭਾਗੀ ਕਵਿਤਾ PPN1710201805ਗਾਇਨ ਮੁਕਾਬਲਿਆਂ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 17 ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਜਿਨ੍ਹਾਂ ਵਿਚੋਂ ਜ਼ਿਆਦਾਤਰ ਆਪਣੀਆਂ ਲਿਖੀਆਂ ਕਵਿਤਾਵਾਂ ਪੇਸ਼ ਕੀਤੀਆਂ।ਕਵਿਤਾਵਾਂ ਵੱਖ-ਵੱਖ ਸਮਾਜਿਕ ਮੁੱਦਿਆਂ ਤੰਦਰੁਸਤ ਪੰਜਾਬ, ਨਸ਼ਿਆਂ, ਦਹੇਜ, ਭਰੂਣ ਹੱਤਿਆ ਅਤੇ ਸਵੱਛਤਾ ਆਦਿ ਵਿਸ਼ਿਆਂ ’ਤੇ ਪੇਸ਼ ਕੀਤੀਆਂ।
ਇਨ੍ਹਾਂ ਮੁਕਾਬਲਿਆਂ ਵਿਚ ਆਈ.ਟੀ ਵਿਭਾਗ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਨੇ ਪਹਿਲਾ, ਸਿਵਲ ਇੰਜੀ: ਦੇ ਵਿਸ਼ਾਲ ਯਾਦਵ ਨੇ ਦੂਜਾ ਅਤੇ ਇਲੈਕਟ੍ਰੀਕਲ ਇੰਜੀ: ਦੇ ਸੁਖਦਰਸ਼ਨ ਤੇ ਸਿਵਲ ਇੰਜੀ: ਦੇ ਹਰਮਨਜੀਤ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਇਲੈਕਟ੍ਰੀਕਲ ਇੰਜੀ: ਦੇ ਵਿਦਿਆਰਥੀ ਅਨਮੋਲ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰਸਿੰਘ ਨੇ ਕੀਤੀ। ਉਨ੍ਹਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕ ਕਲੱਬ ਵਲੋਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਵਧੀਆ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਅੱਜਕਲ ਉਹ ਸਾਹਿਤ ਪੜ੍ਹਨ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ’ਤੇ ਬਤੀਤ ਕਰਦੇ ਹਨ।ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਾਧੂ ਸਮਾਂ ਕਾਲਜ ਦੀ ਲਾਇਬਰੇਰੀ ਵਿਚ ਕਿਤਾਬਾਂ ਪੜ੍ਹਨ `ਚ ਲਗਾਉਣ।ਇਹ ਮੁਕਾਬਲੇ ਪ੍ਰਧਾਨ ਵਿਦਿਆਰਥੀ ਫੰਡ ਸਲਾਹਕਾਰ ਕਮੇਟੀ ਪ੍ਰਧਾਨ ਅਨੂਜਾ ਗੋਪਾਲ ਮੁੱਖੀ ਵਿਭਾਗ ਅਤੇ ਸਕੱਤਰ ਸੁਖਵਿੰਦਰ ਪ੍ਰਤਾਪ ਰਾਣਾ ਮੁਖੀ ਵਿਭਾਗ ਦੀ ਦੇਖ-ਰੇਖ ਹੇਠ ਸਾਹਿਤਕ ਕਲੱਬ ਦੇ ਇੰਚਾਰਜ ਮੀਨਾ ਗਿੱਲ ਲੈਕਚਰਾਰ ਅਤੇ ਨੇਹਾ ਗਰਗ ਲੈਕਚਰਾਰ ਵਲੋਂ ਕਰਵਾਏ ਗਏ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply