Thursday, March 28, 2024

93ਵੀਂ ਬਲਦੇਵ ਸਿੰਘ ਬਰਾੜ ਯਾਦਗਾਰੀ ਜੂਨੀਅਰ ਓਪਨ ਪੰਜਾਬ ਐਥਲੈਟਿਕਸ ਚੈਪੀਅਨਸ਼ਿਪ ਸੰਪਨ

ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਪੋਰਟਸ ਸਕੂਲ ਘੁੱਦਾ ਵਿਖੇ 93ਵੀਂ ਬਲਦੇਵ ਸਿੰਘ ਬਰਾੜ ਯਾਦਗਾਰੀ ਜੂਨੀਅਰ ਓਪਨ ਪੰਜਾਬ PPN1710201806ਐਥਲੈਟਿਕਸ ਚੈਪੀਅਨਸ਼ਿਪ ਸੰਪਨ ਹੋ ਗਈ।ਚੈਪੀਅਨਸ਼ਿਪ ਵਿੱਚ ਗੈਸਟ ਆਫ ਆਨਰ ਸਾਕਸ਼ੀ ਸ਼ਾਹਨੀ ਏ.ਡੀ.ਸੀ ਅਤੇ ਸਪੈਸ਼ਲ ਗੈਸਟ ਦੇ ਤੌਰ `ਤੇ ਐਲ.ਆਰ ਨਈਅਰ ਪੰਹੁਚੇ।ਕੇ.ਪੀ.ਐਸ ਬਰਾੜ ਜਨਰਲ ਸੈਕਟਰੀ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਨੇ ਆਏ ਹੋਏ ਮਹਿਮਾਨਾਂ ਨੰੂ ਜੀ ਆਇਆ ਕਿਹਾ।ਵਿਸ਼ੇਸ਼ ਆਕਰਸ਼ਨ ਏਸ਼ੀਅਨ ਰਿਕਾਰਡ ਹੋਲਡਰ ਸ਼ਾਟਪੁੱਟ ਤੇਜਿੰਦਰਪਾਲ ਸਿੰਘ ਤੂਰ, ਏਸ਼ੀਅਨ ਚੈਪੀਅਨ ਟ੍ਰਿਪਲ ਜੰਪ ਅਰਪਿੰਦਰ ਸਿੰਘ  ਅਤੇ ਕਾਮਨਵੈਲਥ ਗੇਮਜ ਬਰਾਊਨਜ਼ ਮੈਡਲਿਸਟ ਡਿਸਕਸ ਥਰੋਅ ਨਵਜੀਤ ਕੌਰ ਢਿੱਲੋਂ ਅਤੇ ਉਹਨਾਂ ਦੇ ਪਿਤਾ ਅਤੇ ਕੋਚ ਜਸਪਾਲ ਸਿੰਘ ਢਿੱਲੋਂ ਤੇ ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ।ਬੈਸਟ ਐਥਲੀਟ ਲੜਕੇ ਅੰਡਰ 16 ਹਰਜੀਤ ਸਿੰਘ ਸੰਗਰੂਰ, ਅੰਡਰ 14 ਜੋਵਨ ਸਿੰਘ ਰੋਪੜ ਅਤੇ ਲੜਕੀਆਂ ਅੰਡਰ 16 ਕਮਲਪ੍ਰੀਤ ਕੌਰ ਲੁਧਿਆਣਾ ਅਤੇ ਅੰਡਰ 14 ਜੋਤੀ ਰਾਣੀ ਸ੍ਰੀ ਮੁਕਤਸਰ ਸਾਹਿਬ ਰਹੇ।  ਉਕਤ ਚੈਪੀਅਨਸ਼ਿਪ ਵਿੱਚ ਲੜਕੇ ਅੰਡਰ 16 ਅਤੇ ਅੰਡਰ 14 `ਚ ਸੰਗਰੂਰ ਦੀ ਟੀਮ ਚੈਪੀਅਨ ਰਹੀ ਅਤੇ ਰਨਰਅੱਪ ਅੰਡਰ 16 ਵਿੱਚ ਜਲੰਧਰ ਅਤੇ ਅੰਡਰ 14 ਵਿੱਚ ਤਰਨਤਾਰਨ ਦੀ ਟੀਮ ਰਹੀ।ਲੜਕੀਆਂ ਵਿੱਚ ਅੰਡਰ 16 ਲੁਧਿਆਣਾ ਅਤੇ ਅੰਡਰ 14 ਵਿੱਚ ਸ੍ਰੀ ਮੁਕਤਸਰ ਸਾਹਿਬ ਅਤੇ ਰਨਰਅੱਪ ਵਿੱਚ ਅੰਡਰ 16 ਲੜਕੀਆਂ `ਚ ਹੁਸ਼ਿਆਰਪੁਰ ਅਤੇ ਅੰਡਰ 14 ਵਿੱਚ ਤਰਨਤਾਰਨ ਦੀ ਟੀਮ ਰਹੀ।
ਇਸ ਮੌਕੇ ਤੇ ਰਮਨਦੀਪ ਸਿੰਘ ਗਿੱਲ ਪ੍ਰਿੰਸੀਪਲ, ਦਰਸਨ ਸਿੰਘ ਪ੍ਰਿੰਸੀਪਲ, ਪਕਿੰਦਰ ਸਿੰਘ, ਅਮਰਵੀਰ ਸਿੰਘ ਗਰੇਵਾਲ ਜਨਰਲ ਸੈਕਟਰੀ, ਮਨਜੀਤ ਸਿੰਘ, ਸੰਜੇ ਕੁਮਾਰ, ਹਰਭਜਨ ਸਿੰਘ, ਸੁਖਚਰਨ ਸਿੰਘ ਬਰਾੜ, ਆਰ.ਸੀ ਸਰਮਾ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply