Friday, March 29, 2024

ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਸਿਖਲਾਈ ਲਈ ਅਹਿਮ ਸਮਝੌਤਾ

PPN1810201815ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਟਰਨਸ਼ਾਲਾ, ਗੁਰੂਗ੍ਰਾਮ ਨੇ ਵਿਦਿਆਰਥੀਆਂ ਲਈ ਸਿਖਲਾਈ ਦੇ ਵਧੇਰੇ ਮੌਕੇ ਲਿਆਉਣ ਲਈ ਇਕ ਅਹਿਮ ਸਮਝੌਤਾ ਕੀਤਾ ਹੈ। ਇੰਨਟਰਸ਼ਾਲਾ ਭਾਰਤ ਦੀ ਪ੍ਰਮੁੱਖ ਇੰਟਰਨਸ਼ਿਪ ਅਤੇ ਟਰੇਨਿੰਗ ਦੇਣ ਲਈ ਇਕ ਵੱਡਾ ਪਲੇਟਫਾਰਮ ਹੈ।ਇਸ ਸਮਝੌਤੇ ਜ਼ਰੀਏ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਢੁਕਵੀਂ ਇੰਟਰਨਸ਼ਿਪ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।ਸਮਝੌਤੇ ਅਨੁਸਾਰ ਇੰਟਰਨਸ਼ਿਪ ਦੇ ਮੌਕਿਆਂ ਤੋਂ ਇਲਾਵਾ, ਵਿਦਿਆਰਥੀ ਕੌਂਸਲਿੰਗ ਅਤੇ ਮਾਰਗਦਰਸ਼ਨ ਬਾਰੇ ਸੁਝਾਅ ਵੀ ਲੈ ਸਕਦੇ ਹਨ।
      ਸਮਝੌਤੇ `ਤੇ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਹਸਤਾਖਰ ਕੀਤੇ।ਇੰਟਰਸ਼ਾਲਾ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਵਾਈਸ-ਚਾਂਸਲਰ ਨੇ ਕਿਹਾ ਕਿ ਉਨ੍ਹਾਂ ਨੂੰ ਇੰਟਰਨਸ਼ਾਲਾ ਦੇ ਨਾਲ ਭਾਈਵਾਲੀ ਰਾਹੀਂ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਅਰਥਪੂਰਨ ਸਿਖਲਾਈ ਪ੍ਰਾਪਤ ਹੋਵੇਗੀ ਅਤੇ ਉਨ੍ਹਾਂ ਦਾ ਵਿਵਹਾਰਕ ਗਿਆਨ ਵਧੇਗਾ।ਇੰਨਟਰਨਸਿ਼ਪ ਵਿਦਿਆਰਥੀਆਂ ਲਈ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਨੌਕਰੀ ਕਰਨ ਤੋਂ ਪਹਿਲਾਂ ਹੁਨਰਮੰਦ ਬਣਾਇਆ ਜਾ ਸਕੇ। ਵਿਦਿਆਰਥੀਆਂ ਨੂੰ ਕੰਮ ਦੌਰਾਨ ਹਰ ਤਰ੍ਹਾਂ ਦੀਆਂ ਪ੍ਰਤਸਿਥਤੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਕਿ ਸਿਖਲਾਈ ਪ੍ਰੋਗਰਾਮ ਵਿਚ ਸ਼ਾਮਿਲ ਹੈ।
      ਇੰਟਰਨਸ਼ਾਲਾ ਯੂਨੀਵਰਸਿਟੀ ਰਿਲੇਸ਼ਨ ਮੁਖੀ, ਸ੍ਰੀ ਸਮਯ ਭਟਨਾਗਰ ਨੇ ਕਿਹਾ ਕਿ ਇੰਨਟਰਸ਼ਾਲਾ ਭਾਰਤ ਦਾ ਸਭ ਤੋਂ ਵੱਡਾ ਇੰਟਰਨਸ਼ਿਪ ਅਤੇ ਟਰੇਨਿੰਗ ਪਲੇਟਫਾਰਮ ਹੈ, ਜਿਸ ਵਿੱਚ ਹਰ ਸਾਲ ਚਾਰ ਲੱਖ ਤੋਂ ਜ਼ਿਆਦਾ ਵਿਦਿਆਰਥੀ ਸਿਖਲਾਈ ਲੈਂਦੇ ਹਨ।ਆਈ.ਆਈ.ਟੀ ਅਤੇ ਐਨ.ਆਈ.ਟੀ ਦੀ ਐਲੂਮਨੀ ਟੀਮ ਦੁਆਰਾ 2010 ਵਿੱਚ ਇੰਟਰਨਸ਼ਾਲਾ ਸਥਾਪਿਤ ਕੀਤੀ ਗਈ।ਇੰਟਰਨਸ਼ਾਲਾ ਨੇ ਵਿਦਿਆਰਥੀਆਂ ਨੂੰ 40,000 ਤੋਂ ਵੱਧ ਸੰਸਥਾਵਾਂ ਵਿਚ ਇੰਟਰਨਸ਼ਿਪ ਕਰਾਉਣ ਵਿਚ ਸਹਾਇਤਾ ਕੀਤੀ ਹੈ ਜੋ ਇਨਾਂ ਨੂੰ ਨੌਕਰੀ ਦੇਣ ਲਈ ਪਲੇਟਫਾਰਮ ਵੀ ਮੁਹਈਆ ਕਰਵਾਉਂਦੇ ਹਨ। ਸਾਲ 2010 ਵਿਚ ਇਸਦੀ ਸਥਾਪਨਾ ਤੋਂ ਬਾਅਦ, ਇੰਨਟਸ਼ਾਲਾ ਨੇ ਹੁਣ ਤਕ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕੀਤੇ ਹਨ। ਇੰਨਟਰਨਿੰਗ, ਮੈਨੇਜਮੈਂਟ, ਲਾਅ, ਸਾਇੰਸ, ਡਿਜ਼ਾਈਨ, ਆਰਕੀਟੈਕਚਰ, ਆਦਿ ਵੱਖ-ਵੱਖ ਖੇਤਰਾਂ ਵਿਚ ਮੌਕਿਆਂ ਬਾਰੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਇਕ ਵੱਡਾ ਪਲੇਟਫਾਰਮ ਹੈ।
      ਉਨ੍ਹਾਂ ਦੱਸਿਆ ਕਿ ਇੰਟਰਨਸ਼ਾਲਾ ਨੂੰ ਭਾਰਤ ਸਰਕਾਰ ਨੇ ਸਕਿੱਲ ਬਿਲਡਿੰਗ ਦੀ ਕੌਮੀ ਤਰਜੀਹ ਵਜੋਂ ਪਹਿਚਾਣ ਦਿੱਤੀ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਦਾ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਨਾਲ ਹੋਏ ਅਗਾਹਵਧੂ ਇਸ ਸਮਝੌਤੇ ਨਾਲ ਉਤਸ਼ਾਹਿਤ ਹਨ।
      ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਉਦਯੋਗ ਲਿੰਕਿੰਜ਼ ਪ੍ਰੋਗਰਾਮ ਨੇ ਕਿਹਾ ਕਿ ਇਸ ਸਮਝੌਤੇ ਤੋਂ ਯੂਨੀਵਰਸਟਿੀ ਵਿਦਿਆਰਥੀਆਂ ਨੂੰ ਬਹੁਤ ਲਾਹਾ ਪ੍ਰਾਪਤ ਹੋਵੇਗਾ। ਡਾ. ਬੇਦੀ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਯੂਨੀਵਰਸਿਟੀ ਦੀ ਦੂਰਦਰਸ਼ੀ ਅਗਵਾਈ ਹੇਠ ਵਿਦਿਆਰਥੀਆਂ ਦੇ ਹਿਤ ਲਈ ਲੋੜੀਂਦੀ ਠੋਸ ਕਦਮ  ਚੁੱਕ ਰਹੇ ਹਨ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜ ਵੀ  ਹੁਣ  ਵਿਦਿਆਰਥੀਆਂ ਦੀ ਇੰਟਰਨਸ਼ਲਾ ਰਾਹੀਂ ਮੁਫਤ ਵਿਚ ਇੰਟਰਨਸਿ਼ਪ ਲੱਭਾਉਣ  ਵਿਚ ਸਹਾਇਤਾ ਕਰਨ ਦੇ ਯੋਗ ਹੋ ਗਏ ਹਨ ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply