Friday, April 19, 2024

ਦੁਰਗਿਆਣਾ ਮੰਦਰ ਕਮੇਟੀ ਨੇ ਦੁਸਿਹਰਾ ਧੂਮਧਾਮ ਨਾਲ ਮਨਾਇਆ

ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ PPN2110201810ਗੋਲਬਾਗ ਮੈਦਾਨ ਵਿਚ ਮਨਾਇਆ ਗਿਆ।ਸਿੱਖਿਆ ਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ।ਸੋਨੀ ਨੇ ਇਸ ਸ਼ੁੱਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਉਨਾਂ ਕਿਹਾ ਕਿ ਅੱਜ ਸਾਡੇ ਸਮਾਜ ਦੀ ਲੋੜ ਹੈ ਕਿ ਅਸੀਂ ਆਪਣੇ ਸ਼ਹਿਰ ਤੇ ਆਲੇ-ਦੁਆਲੇ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਅੱਗੇ ਆਈਏ।ਉਨਾਂ ਕਿਹਾ ਕਿ ਕੇਵਲ ਵਾਤਾਵਰਣ ਹੀ ਨਹੀਂ, ਸਾਡਾ ਆਲਾ-ਦੁਆਲਾ ਕਈ ਤਰਾਂ ਦੀਆਂ ਮੁਸ਼ਿਕਲਾਂ ਨਾਲ ਘਿਰਿਆ ਹੋਇਆ ਹੈ, ਜਿਸ ਵਿਚੋਂ ਨਿਕਲਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨ ਦੀ ਲੋੜ ਹੈ।
ਸੋਨੀ ਨੇ ਕਿਹਾ ਕਿ ਅੱਜ ਜਿੱਥੇ ਸਰਕਾਰ ਕਿਸਾਨ ਨੂੰ ਪਰਾਲੀ ਸਾੜਨ ਤੋਂ ਵਰਜ ਰਹੀ ਹੈ, ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੀਆਂ ਫੈਕਟਰੀਆਂ, ਕਾਰਖਾਨਿਆਂ ਆਦਿ ਦਾ ਪ੍ਰਦੂਸ਼ਣ ਰੋਕੀਏ ਅਤੇ ਇੰਨਾਂ ਵਿਚੋਂ ਨਿਕਲਦੇ ਪ੍ਰਦੂਸ਼ਿਤ ਪਾਣੀ ਦਾ ਟਰੀਟਮੈਂਟ ਕਰਕੇ ਬਾਹਰ ਸੁੱਟੀਏ। ਉਨਾਂ ਕਿਹਾ ਕਿ ਵਾਤਾਵਰਣ ਨਾਲ ਖਿਲਵਾੜ ਕਰਨ ਸਾਡਾ ਭਵਿੱਖ ਤਬਾਹ ਕਰ ਦੇਵੇਗਾ ਇਸ ਲਈ ਸਾਰੇ ਪੰਜਾਬ ਵਾਸੀ ਆਪਣੇ ਪੰਜਾਬ ਨੂੰ ਹਰਾ-ਭਰਾ ਕਰਨ ਲਈ ਅੱਗੇ ਆਉਣ।
ਇਸ ਮੌਕੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਦੁਸ਼ਹਿਰੇ ਕਮੇਟੀ ਦੇ ਪ੍ਰਧਾਨ ਵਿਨੋਦ ਸਹਿਦੇਵ, ਪ੍ਰਸ਼ੋਤਮ ਐਡਵੋਕੇਟ, ਰਮੇਸ਼ ਸ਼ਰਮਾ ਪ੍ਰਧਾਨ ਦੁਰਗਿਆਨਾ ਕਮੇਟੀ, ਮਹੇਸ਼ ਖੰਨਾ, ਵਿਕਾਸ ਸੋਨੀ, ਅਰੁਣ ਪੱਪਲ ਕੌਂਸ਼ਲਰ, ਪਰਮਜੀਤ ਚੋਪੜਾ, ਗੁਰਦੇਵ ਦਾਰਾ, ਪਰਮਜੀਤ ਬਤਰਾ, ਡਾ. ਰਾਕੇਸ਼ ਰਵੀ ਕਾਂਤ, ਰਮਨ ਬਾਬਾ ਆਦਿ ਹਾਜ਼ਰ ਸਨ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply