Tuesday, November 20, 2018
ਤਾਜ਼ੀਆਂ ਖ਼ਬਰਾਂ

ਨਵਜੋਤ ਸਿੱਧੂ ਨੂੰ ਬਰਖਾਸਤ ਕਰ ਕੇ ਗ੍ਰਿਫਤਾਰ ਕਰੇ ਸਰਕਾਰ – ਸੁਖਬੀਰ ਬਾਦਲ

ਹਾਦਸਾ ਸਥਾਨ ਤੇ ਹਸਪਤਾਲ ਦਾ ਕੀਤਾ ਦੌਰਾ, ਮ੍ਰਿਤਕਾਂ ਦੇ ਸਸਕਾਰ `ਚ ਭਰੀ ਹਾਜ਼ਰੀ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੁਸਿਹਰੇ PPN2110201820ਮੌਕੇ ਵਾਪਰੇ ਰੇਲ ਹਾਦਸੇ ਦੇ ਦੁਖਾਂਤ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਠਹਿਰਾਉਦਿਆਂ ਉਹਨਾਂ ਨੂੰ ਕੈਬਨਿਟ ਵਿਚੋਂ ਤੁਰੰਤ ਬਰਖਾਸਤ ਕਰ ਕੇ ਪਰਚਾ ਦਰਜ ਕਰਦਿਆਂ ਤੁਰੰਤ ਗਿੰਫਤਾਰ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਮਿ੍ਰਤਕ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਇਕ ਕਰੋੜ ਮੁਆਵਜਾ ਅਤੇ ਪਰਿਵਾਰਕ ਮੈਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ।
ਬਾਦਲ ਅੱਜ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਅਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਉਹ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨਾਲ ਸ਼ੀਤਲਾ ਮੰਦਰ ਸ਼ਮਸ਼ਾਨਘਾਟ ਵਿਖੇ ਪਹੰੁਚ ਕੇ ਮ੍ਰਿਤਕਾਂ ਦੇ ਸਸਕਾਰ ’ਚ ਸ਼ਾਮਿਲ ਹੋਏ।ਉਹਨਾਂ ਮ੍ਰਿਤਕਾਂ ਅਤੇ ਜਖਮੀਆਂ ਬਾਰੇ ਜਾਣਕਾਰੀ ਲੈਣ ਲਈ ਗੁਰੂ ਨਾਨਕ ਹਸਪਤਾਲ ਦਾ ਵੀ ਦੌਰਾ ਕੀਤਾ । ਇਸ ਤੋਂ ਪਹਿਲਾਂ ਉਹਨਾਂ ਹਾਦਸੇ ਵਾਲੀ ਥਾਂ ਜੌੜਾ ਫਾਟਕ ਧੋਬੀਘਾਟ ਦਾ ਵੀ ਦੌਰਾ ਕੀਤਾ।
ਇਸ ਉਪਰੰਤ ਮਜੀਠੀਆ ਦੀ ਰਿਹਾਇਸ਼ ’ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਰੇਲ ਹਾਦਸੇ ’ਤੇ ਸਿਆਸਤ ਨਹੀਂ ਕਰ ਰਹੇ, ਪਰ ਜੋ ਵੀ ਉਹ ਕਹਿ ਰਹੇ ਹਨ। ਸਰਕਾਰ ਵਲੋਂ ਬਣਾਈ ਜਾਂਚ ਕਮਿਸ਼ਨ ਨੁੰ ਮੂਲੋ ਰਦ ਕਰਦਿਆਂ ਕਿਹਾ ਕਿ ਸਰਕਾਰ ਦੀ ਜਾਂਚ ਕਮਿਸ਼ਨ ਦੇ ਮੈਬਰ ਸਰਕਾਰੀ ਅਧਿਕਾਰੀ ਆਪਣੀ ਸਰਕਾਰ ਦੇ ਮੰਤਰੀ ਖਿਲਾਫ ਕੀ ਜਾਂਚ ਕਰੈਗਾ। ਉਹਨਾਂ ਪੰਜਾਬ ਤੋਂ ਬਾਹਰ ਕਿਸੇ ਨਿਰਪਖ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਹਾਦਸੇ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੈ । ਉਹਨਾਂ ਹਾਦਸੇ ਨੂੰ ਸਰਕਾਰ ਵਲੋਂ ਕੁਦਰਤੀ ਠਹਿਰਾਏ ਜਾਣ ’ਤੇ ਗੰਭੀਰ ਇਤਰਾਜ ਜਤਾਉਦਿਆਂ ਕਿਹਾ ਕਿ ਇਹ ਕੋਈ ਕੁਦਰਤੀ ਹਾਦਸਾ ਨਹੀਂ ਸਗੋਂ ਕਤਲੇਆਮ ਹੈ। ਜਿਸ ਲਈ ਸਮਾਗਮ ਦੇ ਪ੍ਰਬੰਧਕ ਅਤੇ ਪ੍ਰਸ਼ਾਸਨ ਸਿੱਧੇ ਤੌਰ `ਤੇ ਕਸੂਰਵਾਰ ਹਨ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹਾਦਸਾ ਅਤੇ ਇਨਸਾਨੀਅਤ ਦਾ ਘਾਣ ਹੋਣ ਤੋਂ ਟਾਲਿਆ ਜਾ ਸਕਦਾ ਸੀ।ਉਹਨਾ ਦਸਿਆ ਕਿ ਸਥਾਨਕ ਲੋਕਾਂ ਵਲੋਂ ਜੁਟਾਏ ਗਏ ਸੀ.ਸੀ.ਟੀ.ਵੀ ਰਿਕਾਰਡਿਗਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਨਵਜੋਤ ਕੌਰ ਸਿੱਧੂ ਵਲੋਂ ਹਾਦਸੇ ਤੋਂ ਪਹਿਲਾਂ ਚਲੇ ਜਾਣ ਦਾ ਦਾਅਵਾ ਝੂਠਾ ਹੈ।
ਇਸ ਮੌਕੇ ਜਥੇਦਾਰ ਗੁਲਜਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿਲ, ਰਜਿੰਦਰ ਸਿੰਘ ਮਹਿਤਾ, ਦਲਬੀਰ ਸਿੰਘ ਵੇਰਕਾ, ਮਲਕੀਅਤ ਸਿੰਘ ਏ ਆਰ, ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ ਮੀਆਂਵਿੰਡ,
ਸੰਦੀਪ ਸਿੰਘ ਏਆਰ, ਮਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਗੁਰਪ੍ਰੀਤ ਸਿੰਘ ਰੰਧਾਵਾ, ਗੁਰਪ੍ਰਤਾਪ ਸਿੰਘ ਟਿਕਾ, ਬੋਟੀ ਰੋਮਾਣਾ, ਕਿਰਨਪ੍ਰੀਤ ਮੋਨੂ, ਅਨਵਰ ਮਸੀਹ, ਰਜਿੰਦਰ ਸਿੰਘ ਮਰਵਾਹਾ, ਮੇਜਰ ਸ਼ਿਵੀ, ਜਸਪਾਲ ਸ਼ੰਟੂ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>