Saturday, April 20, 2024

ਬਟਾਲਾ ਤੇ ਪਨਿਆੜ `ਚ ਸਥਾਪਿਤ ਹੋਣਗੇ ਆਧੁਨਿਕ ਤਕਨੀਕ ਵਾਲੇ ਸ਼ੂਗਰ ਪਲਾਂਟ – ਰੰਧਾਵਾ

ਬਟਾਲਾ, 21 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜ਼ਿਲਾ ਗੁਰਦਾਸਪੁਰ ਦੇ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ Sukhjinder Randhawaਸਰਕਾਰ ਵਲੋਂ ਸਹਿਕਾਰੀ ਖੰਡ ਮਿੱਲ ਬਟਾਲਾ ਅਤੇ ਪਨਿਆੜ (ਗੁਰਦਾਸਪੁਰ) ਵਿਖੇ ਆਧੁਨਿਕ ਤਕਨੀਕ ਦੇ ਸ਼ੂਗਰ ਪਲਾਂਟ ਲਗਾਏ ਜਾਣਗੇ, ਜਿਨਾਂ ਵਿੱਚ ਖੰਡ ਦੇ ਨਾਲ ਨਾਲ ਇਥਾਨੋਲ ਅਤੇ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ।ਇਹ ਖੁਲਾਸਾ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵਲੋਂ ਇਸ ਪ੍ਰੋਜੈਕਟ ਉਪਰ ਕੰਮ ਚੱਲ ਰਿਹਾ ਹੈ ਅਤੇ ਇਨਾਂ ਦੋਵਾਂ ਮਿੱਲਾਂ ਦੀ ਗੰਨਾ ਪਿੜਾਈ ਸਮਰੱਥਾ ਨੂੰ ਵਧਾਇਆ ਜਾਵੇਗਾ।
ਸਹਿਕਾਰਤਾ ਮੰਤਰੀ ਰੰਧਾਵਾ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ, ਭੋਗਪੁਰ ਵਿਖੇ ਆਧੁਨਿਕ ਤਕਨੀਕ ਦਾ 3000 ਟੀ.ਸੀ.ਡੀ ਸਮੇਤ 15 ਮੈਗਾਵਾਟ ਕੋਜੈਨਰੇਸ਼ਨ ਦਾ ਨਵਾਂ ਸ਼ੂਗਰ ਮਿੱਲ ਪ੍ਰਾਜੈਕਟ ਅਗਲੇ ਸਾਲ 31 ਮਾਰਚ ਤੱਕ ਚਾਲੂ ਕਰ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਪੰਜਾਬ ਵਿੱਚ ਸਹਿਕਾਰੀ ਖੇਤਰ ਦੀ ਸਭ ਤੋਂ ਪੁਰਾਣੀ ਸਹਿਕਾਰੀ ਖੰਡ ਮਿੱਲ, ਭੋਗਪੁਰ ਜਿਸ ਦੀ ਮੌਜੂਦਾ ਸਮਰੱਥਾ 1016 ਟੀ.ਸੀ.ਡੀ ਹੈ, ਵਿਖੇ ਆਧੁਨਿਕ ਤਕਨੀਕ ਦਾ 3000 ਟੀ.ਸੀ.ਡੀ ਦਾ ਨਵਾਂ ਸ਼ੂਗਰ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਵਿੱਚ 15 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ।  
ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਗੰਨਾ ਕਾਸ਼ਤਕਾਰਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਵਲੋਂ ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply