Friday, March 29, 2024

ਸਾਂਝਾ ਫ਼ਰੰਟ ਮੋਰਚੇ ਨੇ ਫ਼ੂਕਿਆ ਕੈਪਟਨ ਸਰਕਾਰ ਦਾ 20 ਫੁੱਟ ਉਚਾ ਪੁਤਲਾ

ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਵੱਡੀ ਕਟੌਤੀ ਦੇ ਖ਼ਿਲਾਫ਼ ਅਧਿਆਪਕਾਂ ਵਲੋਂ ਸਰਕਾਰ ਦੇ PPN2110201805ਖਿਲਾਫ਼ ਜਿਥੇ ਪਟਿਆਲਾ ਵਿਖੇ ਜਥੇਬੰਦੀ ਦੇ ਨੁਮਾਇੰਦੇ ਮਰਨ ਵਰਤ ’ਤੇ ਬੈਠੇ ਹੋਏ ਹਨ।ਉਥੇ ਹੀ ਸਾਂਝੇ ਮੋਰਚੇ ਦੇ ਬੈਨਰ ਹੇਠ ਦਸਹਿਰੇ ਤੋਂ ਪਹਿਲਾ ਵੱਖ-ਵੱਖ ਜਥੇਬੰਦੀਆਂ ਨੇ ਅਧਿਆਪਕਾਂ ਨਾਲ ਹੋਈ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਨਿੱਤਰਦਿਆਂ ਬਠਿੰਡਾ ਦੇ ਹਨੰੂਮਾਨ ਚੌਂਕ ਨੂੰ ਚਾਰੇ ਪਾਸਿਓ ਘੇਰ ਕੇ ਲਗਾਤਾਰ ਇਕ ਘੰਟਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਜਿਸ ਨਾਲ ਇਥੋਂ ਸ੍ਰੀ ਅੰਮ੍ਰਿਤਸਰ ਸਾਹਿਬ, ਮਲੋਟ, ਸ੍ਰੀ ਮੁਕਤਸਰ ਸਾਹਿਬ ਤੋਂ ਆਉਣ ਅਤੇ ਜਾਣ ਵਾਲੀ ਆਵਾਜਾਈ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਈ ਅਤੇ ਕਰੀਬ 2 ਕਿਲੋਮੀਟਰ ਲੰਮਾ ਜਾਮ ਲੱਗ ਗਿਆ।ਪ੍ਰਦਰਸ਼ਨ ਵਿਚ ਸ਼ਾਮਿਲ ਮੋਰਚੇ ਦੇ ਆਗੂਆਂ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਦੇ 20 ਫੁੱਟ ਉਚੇ ਪੁਤਲੇ ਦਾ ਚੌਂਕ ਵਿਚ ਅਰਥੀ ਫ਼ੂਕ ਮੁਜ਼ਾਹਰਾ ਕਰਦਿਆਂ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਰੱਜ ਕੇ ਭੜਾਸ ਕੱਢੀ।
ਮੋਰਚੇ ਦੇ ਕਨਵੀਨਰਾਂ ਰੇਸ਼ਮ ਸਿੰਘ ਜੰਡਾਵਾਲਾ, ਜਗਤਾਰ ਸਿੰਘ ਬਾਠ, ਲਛਮਣ ਸਿੰਘ ਮਲੂਕਾ, ਹਰਮੀਤ ਸਿੰਘ ਬਰਾੜ ਸਮੇਤ ਹੋਰ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਧਿਆਪਕਾਂ ਦੀਆਂ ਤਨਖ਼ਾਹਾਂ ’ਤੇ ਕੀਤੀ ਗਈ ਕਟੌਤੀ ਤੁਰੰਤ ਵਾਪਸ ਲੈ ਕੇ 15300 ਰੁਪਏ ਦੀ ਥਾਂ ’ਤੇ ਰੈਗੂਲਰ ਗਰੇਡ ਪੇ ਦੇਣ ਦਾ ਐਲਾਨ ਕਰੇ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਐਸ.ਟੀ.ਆਰ, ਈ.ਜੀ.ਐਸ, ਏ.ਆਈ.ਆਈ ਵਲੰਟੀਅਰਾਂ ਨੂੰ ਅਧਿਆਪਕਾਂ ਦਾ ਰੁਤਬਾ ਦੇ ਕੇ ਪੂਰੇ ਗਰੇਡ ਦਿੱਤੇ ਜਾਣ, ਰੈਸੋਨਲਾਈਜੇਸ਼ਲ ਬੰਦ ਕੀਤੀ ਜਾਵੇ, 10 ਸਾਲਾ ਤੋਂ ਸੇਵਾਵਾਂ ਦੇ ਰਹੇ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕਾ ਕੀਤਾ ਜਾਵੇ, ਗੈਰ ਵਿਗਿਆਨਿਕ ਪ੍ਰੋਜੈਕਟ ਬੰਦ ਕਰਕੇ ਨਿਰਧਾਰਿਤ ਸਿਲੇਬਸ ਅਨੁਸਾਰ ਪੜਾਇਆ ਜਾਵੇ, ਖ਼ਾਲੀ ਅਸਾਮੀਆਂ ਭਰੀਆਂ ਜਾਣ, ਅਧਿਆਪਕਾਂ ਦੇ ਤਬਾਦਲੇ ਅਤੇ ਮੁਅੱਤਲੀਆਂ ਰੱਦ ਕੀਤੀਆਂ ਜਾਣ।
 ਇਸ ਮੌਕੇ ਪੰਜਾਬ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀਆਂ ਵੱਖ-ਵੱਖ ਸੰਗਠਨ ਅਤੇ ਫੈਡਰੇਸ਼ਨਾਂ ਦੇ ਨੁਮਾਇੰਦੇ ਜਿਨ੍ਹਾਂ ਵਿਚ ਮੋਰਚੇ ਦੇ ਕਨਵੀਨਰ ਅਤੇ ਕੋ-ਕਨਵੀਨਰ ਤੋਂ ਇਲਾਵਾ ਈ.ਟੀ.ਟੀ ਟੀਚਰ ਯੂਨੀਅਨ ਦੇ ਜਗਸੀਰ ਸਿੰਘ ਸਹੋਤਾ ਕੋ-ਕਨਵੀਨਰ, ਕੋ-ਕਨਵੀਨਰ ਵੀਰਪਾਲ ਕੌਰ ਸਿਧਾਣਾ, ਮਨਰੇਗਾ ਕਰਮਚਾਰੀ ਯੂਨੀਅਨ ਦੇ ਵਰਿੰਦਰ ਸਿੰਘ, ਪੈਨਸ਼ਨ ਐਸੋਸੀਏਸ਼ਨ ਦਰਸ਼ਨ  ਸਿੰਘ ਮੌੜ, ਅਸ਼ਵਨੀ ਘੁੱਦਾ, ਬੀ.ਕੇ.ਯੂ ਏਕਤਾ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਮਾਨ, ਬੀ.ਕੇ.ਯੂ ਕ੍ਰਾਂਤੀਕਾਰੀ ਸੁਰਮੁੱਖ ਸਿੰਘ ਸੇਲਬਰਾਹ, ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਜਰਨੈਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੰਪੂਰਨ ਸਿੰਘ, ਥਰਮਲ ਠੇਕਾ ਮੁਲਾਜ਼ਮ ਦੇ ਗੁਰਿੰਦਰ ਪੰਨੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਬੀਕੇਯੂ ਡਕੌਦਾ ਦੇ ਬਲਦੇਵ ਸਿੰਘ ਭਾਈਰੂਪਾ, ਡੀ.ਟੀ.ਐਫ ਦੇ ਸਾਬਕਾ ਆਗੂ ਪਿਰਮਲ ਸਿੰਘ, ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ ਦੇ ਕੇਵਲ ਕ੍ਰਿਸ਼ਨ ਆਦਿ ਨੇ ਇਸ ਮੌਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਅਧਿਆਪਕਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਵਿਚ ਭਾਗ ਲੈਂਦਿਆਂ ਐਲਾਨ ਕੀਤਾ ਕਿ ਜਿਨ੍ਹਾਂ ਸਮਾਂ ਅਧਿਆਪਕ ਮਾਰੂ ਇਹ ਨਾਦਰਸ਼ਾਹੀ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply