Friday, March 29, 2024

ਐਸ.ਡੀ.ਓ ਅਤੇ ਦਲਾਲ ਨੂੰ ਵਿਜੀਲੈਂਸ ਵਿਭਾਗ ਨੇ ਕੀਤਾ ਕਾਬੂ

ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿਜੀਂਲੈਂਸ ਵਿਭਾਗ ਵੱਲੋਂ ਇਤਰਾਜਹੀਣਤਾ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਬਦਲੇ ਮੋਟੀ PPN2110201806ਰਕਮ ਵਸੂਲਣ ਵਾਲੇ ਐਸ.ਡੀ.ਓ ਅਤੇ ਉਸ ਦੇ ਦਲਾਲ ਨੂੰ ਫਰੀਦਕੋਟ ਤੋਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਸ਼ੋਕ ਬਾਠ ਵਿਜੀਂਲੈਂਸ ਰੇਂਜ ਬਠਿੰਡਾ ਨੇ ਦੱਸਿਆ ਕਿ ਉਕਤ ਅਧਿਕਾਰੀ ਅਤੁਲ ਕੌਸ਼ਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫਰੀਦਕੋਟ ਵਿਖੇ ਤਾਇਨਾਤ ਸੀ ਅਤੇ  ਇਹ ਜਿਲ੍ਹੇ ਦੇ ਵੱਖ-ਵੱਖ ਇੰਡਸਰੀਜ਼ ਦੇ ਮਾਲਕਾਂ, ਜਿੰਨ੍ਹਾਂ ‘ਚ ਸੈਲਰ ਅਤੇ ਸਕੁਲ ਆਦਿ ਸ਼ਾਮਲ ਸਨ, ਨੂੰ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਬਦਲੇ ਬਤੌਰ ਰਿਸ਼ਵਤ 25 ਤੋਂ 30 ਹਜਾਰ ਰੁਪਏ ਲੈਂਦਾ ਸੀ।ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਇਹ ਰਕਮ ਜਰਨੈਲ ਸਿੰਘ ਵਾਸੀ ਫਰੀਦਕੋਟ ਰਾਹੀਂ ਹਾਸਲ ਕਰਦਾ ਸੀ ਅਤੇ ਗੱਲਬਾਤ ਵੀ ਇਸ ਦੇ ਰਾਹੀਂ ਹੀ ਕਰਦਾ ਸੀ।ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੇ ਵੀ ਵੱਖ-ਵੱਖ ਸਕੂਲਾਂ ਅਤੇ ਸੈਲਰ ਮਾਲਕਾਂ ਪਾਸੋਂ ਹਜਾਰਾਂ ਰੁਪਏ ਬਤੌਰ ਰਿਸ਼ਵਤ ਮੰਗੇ ਹਨ।ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਨੇ ਮਿਲ ਕੇ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਹੈ, ਜਿੰਨ੍ਹਾਂ ਖਿਲਾਫ ਥਾਣਾ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਵਿਖੇ ਮਾਮਲਾ ਦਰਜ਼ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਦੋਸ਼ੀ ਪਾਏ ਗਏ ਉਕਤ ਦੋਸ਼ੀਆਂ ਨੂੰ ਇੰਸਪੈਕਟਰ ਸੋਹਣ ਸਿੰਘ ਵਿਜੀਲੈਂਸ ਬਿਉਰੋ ਯੂਨਿਟ ਫਰੀਦਕੋਟ ਵੱਲੋਂ ਕਾਬੂ ਕੀਤਾ ਗਿਆ ਹੈ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply