Thursday, April 18, 2024

ਪਰਲ ਪੀੜਿਤਾਂ ਨੂੰ ਇਨਸਾਫ ਦਿਵਾਉਣ ਲਈ ਹੋਈ ਮੀਟਿੰਗ

ਭੀਖੀ/ਮਾਨਸਾ, 21 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਰਲ ਚਿੱਟ ਫੰਡ ਕੰਪਨੀ ਦੇ ਪੀੜਿਤਾਂ ਵਲੋਂ ਬਣਾਈ ਗਈ ਇਨਸਾਫ ਦੀ ਅਵਾਜ ਜਥੇਬੰਦੀ ਜੋ ਕਿ PPN2110201817ਸਰਕਾਰਾਂ ਦੀ ਸ਼ਹਿ `ਤੇ ਕਰੋੜਾਂ ਲੋਕਾਂ ਦਾ ਪੈਸਾ ਹੜੱਪ ਚੁੱਕੀ ਕੰਪਨੀ ਤੋਂ ਪੈਸੇ ਵਾਪਿਸ ਕਰਵਾਉਣ ਲਈ ਲਗਾਤਾਰ ਪਿਛਲੇ 3 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ।ਪੰਜਾਬ ਦੇ 25 ਲੱਖ ਲੋਕਾਂ ਦਾ ਅਤੇ ਪੂਰੇ ਭਾਰਤ ਦੇ 6 ਕਰੌੜ ਲੋਕਾਂ ਦਾ 49 ਹਜਾਰ ਕਰੋੜ ਰੁਪਿਆ ਵਾਪਸ ਨਹੀ ਕੀਤਾ।ਪੈਸਾ ਵਾਪਿਸ ਕਰਵਾਉਣ ਲਈ ਜਥੇਬੰਦੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ 26 ਅਕਤੂਬਰ ਨੂੰ ਦਿੱਲੀ ਜੰਤਰ-ਮੰਤਰ `ਤੇ ਭੁੱਖ ਹੜਤਾਲ ਤੇ ਸਾਥੀਆਂ ਸਮੇਤ ਅਣਮਿੱਥੇ ਸਮੇਂ ਲਈ ਬੈਠ ਰਹੇ ਹਨ, ਉਸੇ ਤਹਿਤ ਅੱਜ ਭੀਖੀ ਦੇ ਗੁਰਦੁਆਰਾ ਪਾਤਸ਼ਾਹੀ ਨੋਵੀਂ ਵਿਖੇ ਵੀ ਸਰਕਲ ਭੀਖੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਭੁੱਖ ਹੜਤਾਲ ਦਾ ਸਾਥ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ। ਜੇਕਰ ਕੇਂਦਰ ਸਰਕਾਰ ਨੇ ਪੈਸੇ ਵਾਪਿਸ ਨਾ ਕੀਤੇ ਤਾਂ ਫਿਰ 25 ਨਵੰਬਰ ਨੂੰ ਪੂਰੇ ਭਾਰਤ ਦੇ ਪੀੜਿਤ ਜੰਤਰ-ਮੰਤਰ `ਤੇ ਬਹੁਤ ਵੱਡਾ ਇਕੱਠ ਕਰਨਗੇ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਿੰਦਰ ਧਵਨ, ਤਰਸੇਮ ਖਾਨ ਤੋਂ ਇਲਾਵਾ ਸਰਕਲ ਭੀਖੀ ਦੇ ਸੁਖਪਾਲ ਸਿੰਘ ਅਲੀਸ਼ੇਰ, ਸਤਪਾਲ ਸਿੰਘ ਭੀਖੀ ਅਤੇ ਹੋਰ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਹਿੱਸਾ ਲਿਆ ਅਤੇ 26 ਅਕਤੂਬਰ ਦੇ ਧਰਨੇ ਵਾਲੇ ਪੋਸਟਰ ਵੀ ਵੰਡੇ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply