Friday, March 29, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਜਿੱਤੀ ਜੀ.ਐਨ.ਡੀ.ਯੂ ਇੰਟਰ-ਕਾਲਜ ਟੈਨਿਸ ਚੈਂਪੀਅਨਸ਼ਿਪ

ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀ ਟੈਨਿਸ ਟੀਮ ਨੇ ਗੁਰੂ ਨਾਨਕ ਦੇਵ PPN2310201803ਯੁਨੀਵਰਸਿਟੀ ਅੰਮ੍ਰਿਤਸਰ ਵਿੱਖੇ 28 ਤੋਂ 30 ਸਤੰਬਰ ਤੱਕ ਜੀ.ਐਨ.ਡੀ.ਯੂ ਇੰਟਰ ਕਾਲਜ ਟੈਨਿਸ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।ਕਾਲਜ ਟੀਮ ਨੇ ਕੇ.ਐਮ.ਵੀ ਕਾਲਜ ਜਲੰਧਰ ਅਤੇ ਐਚ.ਐਮ.ਵੀ ਕਾਲਜ ਜਲੰਧਰ ਨੂੰ ਹਰਾਂ ਕੇ ਸ਼ਾਨਦਾਰ ਜਿੱਤ ਦਰਜ਼ ਕੀਤੀ ਜੇਤੂ ਟੀਮ ਦੀਆਂ ਖਿਡਾਰਣਾਂ ਵਿੱਚ ਅਵੰਤਿਕਾ ਮਹਾਜਨ, ਵੰਸ਼ਿਕਾ ਵਿਜ, ਸੁਖਮਨਪ੍ਰੀਤ ਕੌਰ ਅਤੇ ਅਪਾਕਸ਼ਾ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆਂ ਨੇ ਇਨਾਂ ਨੌਜਵਾਨ ਖਿਡਾਰਣਾਂ ਦੇ ਸਖਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨਾਂ ਕਿਹਾ ਕਿ ਕਾਲਜ ਨੇ ਖਿਡਾਰਣਾਂ ਦੇ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਚੈਂਪਿਅਨਸ਼ਿਪਾਂ ਨੂੰ ਯਾਦਗਾਰੀ ਬਣਾਇਆ ਹੈ।ਜਿਸ ਕਾਰਨ ਬੀ.ਬੀ.ਕੇ ਡੀ.ਏ.ਵੀ ਖੇਡਾਂ ਵਿੱਚ ਸਦਾ ਮੋਹਰੀ ਰਿਹਾ ਹੈ। ਸਰੀਰਕ ਸਿਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਸਵੀਟੀ ਬਾਲਾ, ਸਵੀਤਾ ਕੁਮਾਰੀ, ਰਾਜਦੀਪ ਕੌਰ ਅਤੇ ਹੋਰ ਫੈਕਲਟੀ ਮੈਂਬਰਾ ਨੇ ਵੀ ਜੇਤੂ ਖਿਡਾਰਨਾਂ ਦੀਆਂ ਪ੍ਰਾਪਤੀਆਂ `ਤੇ ਵਧਾਈ ਦਿੱਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply