Thursday, April 25, 2024

ਜਨਰਲ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ `ਚ ਜਿਲ੍ਹਾ ਪੱਧਰੀ ਟੂਰਨਾਮੈੈਂਟ

ਹਾਕੀ ਅੰਡਰ 14 ਤੇ 18 ਦੇ ਮੁਕਾਬਲੇ ਸਮਾਪਤ- ਕਬੱਡੀ ਲੜਕੇ ਦੇ ਮੁਕਾਬਲਿਆਂ ਦੀ ਸ਼ੁਰੂਆਤ
    ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ, ਡਾਇਰੈਕਟਰ ਸਪੋਰਟਸ ਪੰਜਾਬ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਤੰਦਰੁਸਤ ਪੰਜਾਬ ਨੂੰ ਸਮਰਪਿਤ, ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਅਤੇ ਜਨਰਲ ਸ੍ਰ: ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਵਿੱਚ ਜਿਲ੍ਹਾ ਪੱਧਰੀ ਟੂਰਨਾਮੈੈਂਟ ਅੰਡਰ 25 ਸਾਲ ਕਬੱਡੀ ( ਲੜਕੇ) ਦੇ ਮੁਕਾਬਲੇ ਅਟਾਰੀ ਵਿਖੇ ਸਰੋਵਰ ਸਾਈਟ `ਤੇ ਕਰਵਾਏ ਜਾ ਰਹੇ ਹਨ। ਜਿਸ ਦਾ ਅੱਜ ਪਹਿਲਾ ਦਿਨ ਸੀ ।
    PPN2310201805  ਇਹ ਜਾਣਕਾਰੀ ਦਿੰਦਿਆ ਮਿਸ ਨੀਤੂ ਕਬੱਡੀ ਕੋਚ ਨੇ ਦੱਸਿਆ ਕਿ ਕਬੱਡੀ ਗੇਮ ਦੇ ਅੰਡਰ 25 ਉਮਰ ਵਰਗ ਲੜਕਿਆਂ ਦੇ ਪਹਿਲੇ ਦਿਨ ਦੇ ਮੁਕਬਲਿਆਂ ਵਿੱਚ ਪਹਿਲਾ ਮੈਚ ਵਡਾਲੀ ਡੌਗਰਾਂ ਅਤੇ ਬਾਬਾ ਦੀਪ ਸਿੰਘ ਕਲੱਬ ਦਰਮਿਆਨ ਹੋਇਆ ਜਿਸ ਵਿੱਚ ਬਾਬਾ ਦੀਪ ਸਿੰਘ ਕਲੱਬ ਜੇਤੂ ਰਿਹਾ।ਦੂਸਰਾ ਮੈਚ ਸਪੋਰਟਸ ਕਲੱਬ ਹਰਸ਼ਾ ਛੀਨਾਂ ਅਤੇ ਭੀਲੋਵਾਲ ਸਕੂਲ ਦਰਮਿਆਨ ਹੋਇਆ, ਜਿਸ ਵਿੱਚ ਸਪੋਰਟਸ ਕਲੱਬ ਹਰਸ਼ਾ ਛੀਨਾ ਜੇਤੂ ਰਿਹਾ।ਤੀਸਰਾ ਮੈਚ ਮੀਰੀ ਪੀਰੀ ਕਲੱਬ ਅਤੇ ਬਾਬਾ ਜਗਤ ਸਿੰਘ ਹਰਸ਼ਾ ਛੀਨਾਂ ਦਰਮਿਆਨ ਹੋਇਆ ਜਿਸ ਵਿੱਚ ਮੀਰੀ ਪੀਰੀ ਕਲੱਬ ਜਿੱਤਿਆ। ਚੌਥਾ ਮੈਚ ਖਾਲਸਾ ਕਾਲਜੀਏਟ ਸੀ:ਸੈਕ: ਸਕੂਲ ਅਤੇ ਫੇਰੂਮਾਨ ਸਕੂਲ ਦਰਮਿਆਨ ਹੋਇਆ ਜਿਸ ਵਿੱਚ ਖਾਲਸਾ ਕਾਲਜੀਏਟ ਸਕੂਲ ਜੇਤੂ ਰਿਹਾ।ਪੰਜਵਾ ਅਤੇ ਆਖਰੀ ਮੈਚ ਸਾਂਘਵਾਂ ਪਿੰਡ ਅਤੇ ਬਾਬਾ ਜਗਤ ਸਿੰਘ ਕਲੱਬ ਹਰਸ਼ਾ ਛੀਨਾਂ ਦਰਮਿਆਨ ਹੋਇਆ ਜਿਸ ਵਿੱਚ ਬਾਬਾ ਜਗਤ ਸਿੰਘ ਕਲੱਬ ਹਰਸ਼ਾ ਛੀਨਾਂ ਜੇਤੂ ਰਿਹਾ।ਕਬੱਡੀ ਕੋਚ ਰਾਜਬੀਰ ਕੌਰ, ਕੁਲਦੀਪ ਕੌਰ, ਬਲਕਾਰ ਸਿੰਘ, ਹਰਿੰਦਰ ਸਿੰਘ, ਰਣਜੀਤ ਸਿੰਘ, ਸੁੰਖਜਿੰਦਰ ਸਿੰਘ ਆਦਿ ਹਾਜਰ ਰਹੇ।PPN2310201806
     ਗੁਰੂ ਨਾਨਕ ਦੇ ਯੁਨੀਵਰਸਿਟੀ ਅੰਮ੍ਰਿਤਸਰ ਵਿਖੇ ਹੋ ਰਹੇ ਹਾਕੀ ਅੰਡਰ 14 ਉਮਰ ਵਰਗ ਅਤੇ 18 ਦੇ ਮੁਕਾਬਲੇ ਅੱਜ ਸੰਪਨ ਹੋ ਗਏ।ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਕੁਲਸਿੰਦਰ ਸਿੰਘ ਮੱਲੀ ਲੈਕਕਚਰਾਰ ਸ:ਸੀ:ਸੈਕ: ਸਕੂਲ ਛੇਹਰਟਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤੀ।ਉਨ੍ਹਾਂ ਖਿਡਾਰੀਆਂ ਨੂੰ ਹੋਰ ਸਖਤ ਮੇਹਨਤ ਕਰਨ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਪ੍ਰੇਰਿਆ।ਹਾਕੀ ਅੰਡਰ 14 ਸਾਲ ਉਮਰ ਵਰਗ ਲੜਕਿਆ ਦੇ ਮੁਕਾਬਲੇ ਵਿੱਚ ਸੀ:ਸ:ਸਕੂਲ ਅਟਾਰੀ ਦੀ ਟੀਮ ਪਹਿਲੇ ਸਥਾਨ ਤੇ, ਖਾਲਸਾ ਸੀ:ਸੈਕ:ਸਕੂਲ ਅੰਮ੍ਰਿਤਸਰ ਦੀ ਟੀਮ ਦੂਸਰੇ ਸਥਾਨ ਤੇ ਅਤੇ ਖਾਲਸਾ ਅਕੈਡਮੀ ਮਹਿਤਾ ਦੀ ਟੀਮ ਤੀਸਰੇ ਸਥਾਨ ਤੇ ਰਹੀ। ਅੰਡਰ 14 ਲੜਕੀਆਂ ਦੇ ਮੁਕਾਬਲੇ ਵਿੱਚ ਖਾਲਸਾ ਕਾਲਜੀਏਟ ਸੀ:ਸੈਕ: ਸਕੂਲ ਪਹਿਲੇ ਸਥਾਨ ਤੇ, ਖਾਲਸਾ ਅਕੈਡਮੀ ਮਹਿਤਾ ਦੀ ਟੀਮ ਦੂਸਰੇ ਸਥਾਨ ਤੇ ਅਤੇ ਬਾਬਾ ਭੱਲਾ ਸਪੋਰਟਸ ਕਲੱਬ ਬੁਤਾਲਾ ਦੀ ਟੀਮ ਤੀਸਰੇ ਸਥਾਨ `ਤੇ ਰਹੀ।ਹਾਕੀ ਅੰਡਰ 18 ਉਮਰ ਵਰਗ ਲੜਕਿਆਂ ਦੇ ਮੁਕਾਬਲੇ ਵਿੱਚ ਖਾਲਸਾ ਅਕੈਡਮੀ ਮਹਿਤਾ ਦੀ ਟੀਮ ਪਹਿਲੇ ਸਥਾਨ `ਤੇ, ਛੇਹਰਟਾ ਸੀ:ਸ:ਸਕੂਲ ਛੇਹਰਟਾ ਦੀ ਟੀਮ ਦੂਸਰੇ ਸਥਾਨ ਅਤੇ ਸੀ:ਸੈਕ:ਸਕੂਲ ਅਬਦਾਲ ਦੀ ਟੀਮ ਤੀਸਰੇ ਸਥਾਨ `ਤੇ ਰਹੀ।ਅੰਡਰ 18 ਲੜਕੀਆ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਸੀ:ਸੈਕ: ਸਕੂਲ ਪਹਿਲੇ ਸਥਾਨ `ਤੇ, ਖਾਲਸਾ ਅਕੈਡਮੀ ਮਹਿਤਾ ਦੀ ਟੀਮ ਦੂਸਰੇ ਅਤੇ ਬਾਬਾ ਭੱਲਾ ਸਪੋਰਟਸ ਕਲੱਬ ਬੁਤਾਲਾ ਦੀ ਟੀਮ ਤੀਸਰੇ ਸਥਾਨ `ਤੇ ਰਹੀ।
     ਇਸ ਮੌਕੇ ਤੇ ਹਾਕੀ ਕੋਚ ਬਲਜਿੰਦਰ ਸਿੰਘ, ਬਖਸ਼ੀਸ਼ ਸਿੰਘ, ਸਲਵਿੰਦਰ ਸਿੰਘ, ਨਵਜੀਤ ਸਿੰਘ, ਜਗਰੂਪ ਸਿੰਘ, ਮਨਿੰਦਰ ਸਿੰਘ ਆਦਿ ਹਾਜਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply