Thursday, March 28, 2024

6 ਘੰਟੇ ਚੱਲਿਆ ਰਚਨਾਵਾਂ ਦਾ ਦੌਰ, ਰਚਨਾਵਾਂ ਤੇ ਕੀਤੀ ਗਈ ਨਿੱਠ ਕੇ ਚਰਚਾ’

ਸਾਬਕਾ ਜਨਰਲ ਸਕੱਤਰ ਜਗਦੀਸ਼ ਨੀਲੋਂ ਨੂੰ ਸਮਰਪਿਤ ਕੀਤੀ ਸਭਾ ਦੀ ਮੀਟਿੰਗ
ਸਮਰਾਲਾ, 23 ਅਕਤੂਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਾਹਿਤ ਸਭਾ ਦੇ ਚੇਅਰਮੈਨ PPN2310201810ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਕੀਤੀ ਗਈ।ਸਭ ਤੋਂ ਪਹਿਲਾਂ ਪਿਛਲੇ ਮਹੀਨੇ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਭਾ ਦੇ ਜਰਨਲ ਸਕੱਤਰ ਜਗਦੀਸ਼ ਨੀਲੋਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਵੱਖ-ਵੱਖ ਸਾਹਿਤ ਸਭਾਵਾਂ ਵਿੱਚ ਕੀਤੇ ਕਾਰਜਾਂ ਨੂੰ ਯਾਦ ਕੀਤਾ ਗਿਆ, ਉਪਰੰਤ ਅੰਮ੍ਰਿਤਸਰ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ ਕਹਾਣੀਕਾਰ ਸੁਖਜੀਤ ਨੇ ਹਾਜ਼ਰੀਨ ਨੂੰ `ਜੀ ਆਇਆਂ` ਆਖਿਆ ਅਤੇ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਦਮਨਜੀਤ ਸਿੰਘ ਕੰਗ ਦੀਆਂ ਦੋ ਖੂਬਸੂਰਤ ਕਾਵਿਤਾਵਾਂ ‘ਹਿਫਾਜ਼ਤ’ ਅਤੇ ‘ਆਉਂਦੇ ਸੀ ਜਿਹੜੇ’ ਨਾਲ਼ ਕੀਤੀ ਗਈ।ਜਰਨੈਲ ਸਿੰਘ ਮਾਂਗਟ ਨੇ ਆਪਣੇ ਦੋਹੇ-‘ਮੁਹੱਬਤ ਜ਼ਾਲਿਮ ਹੈ ਬੜੀ ਚੁਣ ਚੁਣ ਖਾਂਦੀ ਮਾਸ’ ਸੁਣਾਏ, ਜਿਨ੍ਹਾਂ ਦੀ ਸਭ ਨੇ ਸਰਾਹਨਾਂ ਕੀਤੀ।ਬਲਵੰਤ ਸਿੰਘ ਮਾਂਗਟ ਨੇ ਕਵਿਤਾ, ਹਰਬੰਸ ਸਿੰਘ ਰਾਏ ਨੇ ਗੀਤ- ‘ਰੁੱਤਾਂ ਤਾਂ ਉਹੀ ਨੇ ਪਰ ਬੰਦੇ ਬਦਲ ਗਏ’, ਅਵਤਾਰ ਸਿੰਘ ਉਟਾਲਾਂ ਨੇ ਸੱਭਿਆਚਾਰ ਗੀਤ-‘ਕੈਂਠੇ ਵਾਲ਼ਿਆ ਮੈਂ ਤੇਰੇ ਨਖਰੇ ’ਤੇ ਡੁੱਲ ਗਈ’, ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਨੇ ਦੋਹੇ, ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਚਿੜੀਆਂ ਦੀ ਜਿੱਤ’, ਲੀਲ ਦਿਆਲਪੁਰੀ ਨੇ ਕਵਿਤਾ ‘ਕਾਲਜ ਦੀਆਂ ਯਾਦਾਂ’, ਪਰਮਜੀਤ ਸਿੰਘ ਰਾਏ ਨੇ ਆਪਣਾ ਖੂਬਸੂਰਤ ਗੀਤ-‘ਬੇਦਰਦੀ ਤੇਰੇ ਰਾਹਾਂ ਵਿੱਚ ਜ਼ਿੰਦਗੀ ਗੁਜ਼ਾਰੀ ਜਾਨੇ ਆਂ’ ਤਰੰਨਮ ਵਿੱਚ ਪੇਸ਼ ਕੀਤਾ ਤੇ ਸਭ ਨੂੰ ਝੂਮਣ ਲਾ ਦਿੱਤਾ।ਤਰਨ ਬੱਲ ਨੇ ਕਵਿਤਾ ‘ਪ੍ਰਵਾਸ’, ਮਨਜੀਤ ਘਣਗਸ ਨੇ ਗ਼ਜ਼ਲ ‘ਆਪਾਂ ਜਿਹੜੇ ਪਾਸੇ ਜਾਈਏ, ਸੁੱਚੇ ਪਿਆਰ ਦੇ ਦੀਪ ਜਗਾਈਏ’, ਦੀਪ ਦਿਲਬਰ ਨੇ ਗੀਤ-‘ਸਾਡਾ ਰੱਬ ਨਾਲ਼ ਡੰਡਾ ਖੜਕੇ’ ਸੁਣਾਇਆ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ ਆਪਣੀ ਵੱਡੀ ਕਹਾਣੀ ‘ਨੇਕੂ’ ਪੜ੍ਹੀ ਅਤੇ ਸੁਖਜੀਤ ਨੇ ਆਪਣੀ ਮਸ਼ਹੂਰ ਕਵਿਤਾ ‘ਜ਼ਿੰਦਗੀ ਹੋਰ ਹੋਣੀ ਸੀ’ ਹਾਜ਼ਰੀਨ ਦੀ ਫਰਮਾਇਸ਼ ’ਤੇ ਸੁਣਾਈ। ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਨਿੱਠ ਕੇ ਚਰਚਾ ਹੋਈ। ਰਚਨਾਵਾਂ ਤੇ ਚਰਚਾ ਕਰਨ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਐਡਵੋਕੇਟ ਨਰਿੰਦਰ ਸ਼ਰਮਾ, ਸਿਮਰਜੀਤ ਸਿੰਘ ਕੰਗ, ਨਿਰਭੈ ਸਿੰਘ ਸਿੱਧੂ, ਮੇਘ ਸਿੰਘ ਜਵੰਦਾ (ਨੈਸ਼ਨਲ ਐਵਾਰਡੀ), ਕਹਾਣੀਕਾਰ ਸੰਦੀਪ ਸਮਰਾਲਾ, ਸੁਖਵੀਰ ਸਿੰਘ ਕੰਗ ਕੋਟਲਾ ਸਮਸ਼ਪੁਰ, ਨੇਤਰ ਸਿੰਘ ਮੁੱਤੋਂ, ਡਾ. ਸੰਦੀਪ ਮਾਨ, ਪੱਤਰਕਾਰ ਸੁਰਜੀਤ ਸਿੰਘ ਵਿਸ਼ਦ ਅਤੇ ਹਰਜਿੰਦਰ ਘਣਗਸ ਨੇ ਭਾਗ ਲਿਆ।
ਇਸ ਉਪਰੰਤ ਮੇਘ ਸਿੰਘ ਜਵੰਦਾ ਨੇ ਸਾਹਿਤ ਸਭਾ ਸਮਰਾਲਾ ਵੱਲੋਂ 10 ਨਵੰਬਰ ਨੂੰ ਐਡਵੋਕੇਟ ਨਰਿੰਦਰ ਸ਼ਰਮਾ ਦੀ ਕਾਵਿ ਪੁਸਤਕ ‘ਜਿੱਤ ਕੇ ਆਉਣ ਤੱਕ’ ਇੱਕ ਵੱਡੇ ਫੰਕਸ਼ਨ ਦੇ ਰੂਪ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਸਬੰਧੀ ਦੱਸਿਆ ਅਤੇ ਮੀਟਿੰਗ ਵਿੱਚ ਆਏ ਸਾਰੇ ਬੁੱਧੀਜੀਵੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ।ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ ਅਤੇ ਅਖੀਰ ਵਿੱਚ ਕਹਾਣੀਕਾਰ ਸੁਖਜੀਤ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply