Friday, March 29, 2024

ਕਰਜ਼ੇ ਤੋਂ ਦੁੱਖੀ ਕਿਸਾਨ ਨੇ ਜਹਿਰ ਨਿਗਲ ਕੇ ਕੀਤੀ ਖੁਦਕੁਸ਼ੀ

ਫਸਲ ਦੀ ਘੱਟ ਪੈਦਾਵਾਰ ਤੋਂ ਸੀ ਪ੍ਰੇਸ਼ਾਨ
ਭੀਖੀ/ਮਾਨਸਾ, 24 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਫਸਲ ਦੀ ਪੈਦਾਵਾਰ ਘੱਟ ਹੋਣ `ਤੇ ਸਿਰ ਚੜੇ ਕਰਜੇ ਤੋਂ ਦੁਖੀ ਮਾਨਸਾ ਦੇ ਪਿੰਡ ਮੂਸਾ ਵਿੱਚ 27 PPN2410201801ਸਾਲਾ ਕਿਸਾਨ ਨੇ ਜ਼ਜਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੇ ਸਿਰ 8-9 ਲੱਖ ਰੁਪਏ ਦਾ ਕਰਜਾ ਸੀ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਮੂਸਾ ਦੇ 27 ਸਾਲਾ ਕਿਸਾਨ ਕੁਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸਿਰ ਚੜੇ ਕਰਜੇ ਅਤੇ ਝੋਨੇ ਦੀ ਫਸਲ ਦੀ ਪੈਦਾਵਾਰ ਘੱਟ ਹੋਣ ਕਾਰਣ ਪ੍ਰੇਸ਼ਾਨੀ ਵਿੱਚ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਸ਼ਾਦੀਸ਼ੁਦਾ ਸੀ ਤੇ ਦੋ ਬੱਚਿਆਂ ਦਾ ਬਾਪ ਸੀ।ਮ੍ਰਿਤਕ ਦੇ ਪਰਿਵਾਰ ਕੋਲ ਮਹਿਜ਼ ਤਿੰਨ ਏਕੜ ਜਮੀਨ ਤੇ ਉਸ ਦੇ ਸਿਰ ਬੈਂਕ ਅਤੇ ਆੜਤੀ ਦਾ 8-9 ਲੱਖ ਰੁਪਏ ਕਰਜਾ ਹੈ।ਮ੍ਰਿਤਕ ਦੇ ਰਿਸ਼ਤੇਦਾਰਾਂ ਬਲਵਿੰਦਰ ਸਿੰਘ ਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਲਵੀਰ ਸਿੰਘ ਝੋਨੇ ਦੀ ਫਸਲ ਦਾ ਝਾੜ ਘੱਟ ਹੋਣ ਕਾਰਣ ਪ੍ਰੇਸ਼ਾਨ ਸੀ ਤੇ ਉਸ ਨੇ ਜਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ।ਉਹਨਾਂ ਕਿਸਾਨ ਸਿਰ ਚੜੇ ਕਰਜੇ ਨੂੰ ਸਾਫ ਕਰਨ ਤੇ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply