Friday, April 19, 2024

ਆਲ ਇੰਡੀਆ ਕ੍ਰਿਕਟ ਲੀਗ ਦੇ ਸੈਮੀਫਾਈਨਲ ਮੁਕਾਬਲੇ ਸ਼ੁਰੂ

ਭੀਖੀ/ਮਾਨਸਾ, 24 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਵਲੋਂ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਮਿਸ PPN2410201803ਅਪਨੀਤ ਰਾਇਤ ਆਈ.ਏ.ਐਸ ਜੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸਵ: ਬਲਰਾਜ ਸਿੰਘ ਭੂੰਦੜ ਅਤੇ ਗੁਰਪ੍ਰੀਤ ਸਿੰਘ ਸਿੱਧੂ ਯਾਦਗਾਰੀ ਆਲ ਇੰਡੀਆ ਕ੍ਰਿਕਟ ਲੀਗ ਦੇ ਸੈਮੀਫਾਈਨਲ ਮੁਕਾਬਲੇ ਸ਼ੁਰੂ ਹੋਏ।ਲੀਗ ਮੈਚ ਦੌਰਾਨ ਕੈਂਬਰਿਜ ਸਕੂਲ ਅਤੇ ਮਾਨਸ਼ਾਹੀਆ ਇਲੈਵਨ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਰੌਚਕ ਮੁਕਾਬਲਾ ਖੇਡਿਆ ਗਿਆ।ਇਸ ਮੁਕਾਬਲੇ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਜਿਲ੍ਹੇ ਦੇ ਨਾਮਵਰ ਡਾਕਟਰ ਡਾ. ਸ਼ੇਰਜੰਗ ਸਿੰਘ ਸਿੱਧੂ, ਡਾ. ਵਿਜੈ ਸਿੰਗਲਾ ਅਤੇ ਡਾ. ਜਨਕ ਰਾਜ ਵਿਸ਼ੇਸ਼ ਤੌਰ `ਤੇ ਪਹੁੰਚੇ। ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਰੌਚਕ ਮੁਕਾਬਲੇ ਦਾ ਆਨੰਦ ਮਾਣਿਆ।
ਇਸ ਮੁਕਾਬਲੇ ਵਿੱਚ ਮਾਨਸ਼ਾਹੀਆ ਇਲੈਵਨ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 139 ਦੌੜਾਂ ਬਣਾਈਆਂ। ਜਵਾਬ ਵਿੱਚ ਕੈਂਮਬਰਿਜ ਸਕੂਲ ਦੀ ਟੀਮ 120 ਦੌੜਾਂ ਤੇ ਆਊਟ ਹੋ ਗਈ।ਉਸ ਤੋਂ ਬਾਅਦ ਸੈਮੀ ਫਾਈਨਲ ਮੁਕਾਬਲਾ ਬਹੁਤ ਹੀ ਤਾਕਤਵਰ ਟੀਮਾਂ ਯੁਨਾਈਟਡ ਲਾਈਨਜ ਅਤੇ ਮਿੱਠੂ ਰਾਮ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਯੁਨਾਈਟਡ ਲਾਈਨ ਦੀ ਟੀਮ ਸਿਰਫ 61 ਦੌੜਾਂ ਉੱਪਰ ਆਊਟ ਹੋ ਗਈ।ਜਵਾਬ ਵਿੱਚ ਮਿੱਠੂ ਰਾਮ ਇਲੈਵਨ ਦੀ ਟੀਮ ਬੱਲੇਬਾਜੀ ਕਰਨ ਉਤਰੀ ਤਾਂ ਯੁਨਾਈਟਡ ਲਾਈਨਜ ਦੇ ਕਪਤਾਨ ਗੁਰਪ੍ਰੀਤ ਕੀੜੀ ਨੇ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਮਿੱਠੂ ਰਾਮ ਦੀ ਪੂਰੀ ਟੀਮ ਨੂੰ 34 ਦੌੜਾਂ ਉੱਪਰ ਹੀ ਆਊਟ ਕਰ ਦਿੱਤਾ। ਗੁਰਪ੍ਰੀਤ ਕੀੜੀ ਨੇ 4 ਓਵਰਾਂ ਵਿੱਚ ਬਿਨਾਂ ਰਨ ਦਿੱਤੇ 5 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾ ਦਿੱਤਾ। ਇਸ ਸੈਮੀਫਾਈਨਲ ਮੁਕਾਬਲੇ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਦੇ ਤੌਰ `ਤੇ ਡਾ. ਨਿਸਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ ਅਤੇ ਸੁਖਦੇਵ ਸਿੰਘ ਚੈਨੇਵਾਲਾ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਮਾਨਸਾ ਪਹੁੰਚੇ। ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਮਿਹਨਤ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ।
 ਇਸ ਮੌਕੇ ਜਗਮੋਹਨ ਸਿੰਘ ਧਾਲੀਵਾਲ ਜਨਰਲ ਸਕੱਤਰ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ ਕਿ ਕ੍ਰਿਕਟ ਲੀਗ ਦੇ ਇਹਨਾਂ ਮੁਕਬਲਿਆਂ ਵਿੱਚ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲੀਗ ਦੇ ਆਖਰੀ ਗੇੜ ਵਿੱਚ ਬਹੁਤ ਹੀ ਰੁਮਾਂਚਕ ਮੁਕਾਬਲੇ ਹੋਣਗੇ ਅਤੇ ਚੋਟੀ ਦੀ ਟੀਮ ਹੀ ਇੱਕ ਲੱਖ ਰੁਪਏ ਦੇ ਪਰਾਈਜ ਦੀ ਹੱਕਦਾਰ ਹੋਵੇਗੀ।ਇਸ ਲੀਗ ਦਾ ਫਾਈਨਲ ਮੁਕਾਬਲਾ 26 ਅਕਤੂਬਰ ਨੂੰ ਹੋਵੇਗਾ।ਇਸ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਮਿਸ ਅਪਨੀਤ ਰਾਇਤ ਆਈ.ਏ.ਐਸ ਜੀ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ ਮਾਨ ਵਾਈਸ ਪ੍ਰਧਾਨ, ਹਰਦੀਪ ਸ਼ਰਮਾ ਕੋਚ, ਪਰਵਿੰਦਰ ਸਿੰਘ ਕੋਚ, ਮਨਪ੍ਰੀਤ ਸਿੰਘ ਕੋਚ, ਲਾਭ ਸਿੰਘ ਪਿੱਚ ਕਿਊਰੇਟਰ, ਜਗਵਿੰਦਰ ਸਿੰਘ ਜੱਗੀ, ਗੁਰਮੇਲ ਸਿੰਘ ਗੋਗੀ, ਹਰਮੰਦਰ ਸਿੰਘ ਪੀ.ਸੀ ਅੰਪਾਇਰ, ਸੌਰਵ ਵਿਜ ਪੀ.ਸੀ ਅੰਪਾਇਰ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਮਹਾਤਮਾ ਹੰਸਰਾਜ ਅਤੇ ਭਗਵਾਨ ਮਹਾਵੀਰ ਜਯੰਤੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ ਮਹਾਤਾਮਾ …

Leave a Reply