Friday, April 19, 2024

ਹਾਦਸੇ `ਚ ਵਿੱਛੜੀਆਂ ਰੂਹਾਂ ਨਮਿਤ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ‘ਚ ਸ਼ਾਮਲ ਹੋਏ ਐਮ.ਪੀ ਔਜਲਾ

ਪੀੜਤ ਪਰਿਵਾਰਾਂ ਨਾਲ ਉਨਾਂ ਦੇ ਘਰਾਂ `ਚ ਜਾ ਕੇ ਕੀਤਾ ਦੁੱਖ ਸਾਂਝਾ
ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਦੁਸ਼ਹਿਰੇ ਮੌਕੇ ਵਾਪਰੇ ਦਿਲ ਕੰਬਾਊ ਰੇਲ ਹਾਦਸੇ `ਚ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਜਖਮੀਆਂ PPN2610201807ਦੀ ਜਲਦ ਸਿਹਤਯਾਬੀ ਲਈ ਸਥਾਨਕ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਅਪਣੇ ਪਰਿਵਾਰ ਅਤੇ ਐਨ.ਜੀ.ਓ ‘ਸਾਂਝੀ ਛਾਂ’ ਵਲੋਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗੁਮਟਾਲਾ ਬਾਈਪਾਸ ਵਿਖੇ ਰਖਵਾਏ ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ `ਚ ਸ਼ਾਮਲ ਹੋਏ।ਗੁਰਦੁਆਰਾ ਸਾਹਿਬ ਹੋਈ ਅਰਦਾਸ ਵਿੱਚ ਮੌਜੂਦ ਮ੍ਰਿਤਕਾਂ ਦੇ ਵਾਰਸਾਂ ਤੇ ਜਖਮੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ) ਜੁਗਲ ਕਿਸ਼ੋਰ ਸ਼ਰਮਾ, ਸਰਦਾਰਨੀ ਜਗੀਰ ਕੌਰ ਬੋਪਾਰਾਏ (ਮਾਤਾ ਜੀ ਐਮ.ਪੀ ਔਜਲਾ), ਕੌਂਸਲਰ ਵਿਕਾਸ ਸੋਨੀ, ਕੌਂਸਲਰ ਜਤਿੰਦਰ ਸਿੰਘ ਭਾਟੀਆ, ਕੌਂਸਲਰ ਅਜੀਤ ਸਿੰਘ ਭਾਟੀਆ, ਕੌਂਸਲਰ ਸ਼੍ਰੀਮਤੀ ਜਤਿੰਦਰ ਸੋਨੀਆ, ਕੌਂਸਲਰ ਸੁਰਿੰਦਰ ਚੌਧਰੀ, ਕੌਂਸਲਰ ਹਰਪਨ ਔਜਲਾ ਨੇ ਉਨ੍ਹਾਂ ਦੇ ਨਾਲ ਹਰ ਦੁੱਖ ਸੁੱਖ ਦੀ ਘੜੀ `ਚ ਖੜਣ ਦਾ ਭਰੋਸਾ ਦਿੱਤਾ।
PPN2610201806ਬੀਤੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ `ਤੇ ਵਾਪਰੇ ਦਿਲ ਕੰਬਾਊ ਹਾਦਸੇ ਦੇ ਮ੍ਰਿਤਕਾਂ ਅਤੇ ਜਖਮੀਂ ਹੋਏ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ ਅਤੇ ਜਖਮੀਂ ਵਿਅਕਤੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ।ਔਜਲਾ ਨੇ ਕਿਹਾ ਕਿ ਗੈਰ ਸਰਕਾਰੀ ਸੰਸਥਾ ਸਾਂਝੀ ਛਾਂ ਦੇ ਸਹਿਯੋਗ ਨਾਲ ਉਨਾਂ ਨੇ ਕੌਂਸਲਰ ਅਮਰ ਗਿੱਲ, ਸੰਜੀਵ ਰਾਮਪਾਲ, ਰਜੇਸ਼ ਅਗਰਵਾਲ, ਇਕਬਾਲ ਸਿੰਘ ਤੁੰਗ ਸਮੇਤ ਰੇਲ ਹਾਦਸੇ ਦੇ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਦਸਮੇਸ਼ ਨਗਰ, ਜੌੜਾ ਫਾਟਕ, ਮੋਹਕਮਪੁਰਾ ਸਮੇਤ ਕਈ ਹੋਰ ਇਲਾਕਿਆਂ ਦਾ ਦੌਰਾ ਕੀਤਾ ।
ਗੁਰਜੀਤ ਸਿੰਘ ਔਜਲਾ ਨੇ ਪੀੜਿਤ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਐਨ.ਜੀ.ਓ ਸਮੇਤ ਹੋਰਨਾਂ ਸੰਸਥਾਵਾਂ ਨੂੰ ਇੰਨਾਂ ਪੀੜਿਤ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ।ਉਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਕੀਤੀ ਜਾ ਰਹੀ ਬਿਆਨਬਾਜੀ` ਤੇ ਕਿਹਾ ਮਲਿਕ ਉਨ੍ਹਾਂ ਦੇ ਵੱਡੇ ਭਰਾ ਹਨ ਤੇ ਉਹ ਸੂਝਵਾਨ ਆਗੂ ਹਨ ਅਤੇ ਉਨ੍ਹਾਂ ਨੂੰ ਸਿਆਸਤ ਛੱਡ ਕੇ ਕੇਂਦਰ ਵਿੱਚਲੀ ਮੋਦੀ ਸਰਕਾਰ ਨਾਲ ਗੱਲਬਾਤ ਕਰਕੇ ਕਮਿਸ਼ਨ ਫਾਰ ਰੇਲਵੇ ਸੇਫਟੀ ਤੋਂ ਇਸ ਹਾਦਸੇ ਦੀ ਜਾਂਚ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਬਣਦੀ ਜਿੰਮੇਂਵਾਰੀ ਨਿਭਾਅ ਰਹੀ ਹੈ ਅਤੇ ਮਲਿਕ ਨੂੰ ਕੇਂਦਰ ਸਰਕਾਰ ਤੋਂ ਬਣਦੀ ਸਹਾਇਤਾ ਰਾਸ਼ੀ ਤੇ ਰੇਲਵੇ ਜਾਂਚ ਕਰਵਾਉਣ ਵਿੱਚ ਮੋਹਰੀ ਰੋਲ ਨਿਭਾਉਣਾ ਚਾਹੀਦਾ ਹੈ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply