Friday, April 19, 2024

ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਕੀਤੀ ਜਾਵੇ ਫਸਲ ਦੀ ਬਿਜ਼ਾਈ – ਡਾ. ਹਰਮਨਦੀਪ ਸਿੰਘ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਦੀ ਪ੍ਰਮੁੱਖ ਫ਼ਸਲ ਕਣਕ ਦੀ ਹੈ ਤੇ ਹੁਣ ਇਸ ਦੀ ਬਿਜਾਈ ਜ਼ੋਰਾਂ ਤੇ ਹੈ। ਇਸ ਦੀ ਬਿਜਾਈ PPN3010201811ਲਈ ਕੱਤਕ ਦਾ ਮਹੀਨਾ ਉਤਮ ਮੰਨਿਆ ਜਾਂਦਾ ਹੈ, ਇਸ ਦਾ ਅਰਥ ਹੈ ਕਿ ਬਿਜਾਈ ਅੱਧ ਨਵੰਬਰ ਤੱਕ ਮੁਕੰਮਲ ਕਰ ਲੈਣੀ ਚਾਹੀਦੀ ਹੈ ਅਤੇ ਪਛੇਤੀ ਬਿਜਾਈ ਨਾਲ ਝਾੜ ਉਪਰ ਵਧੇਰੇ ਅਸਰ ਪੈਂਦਾ ਹੈ।
    ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਜੰਡਿਆਲਾ ਗੁਰੂ ਨੇ ਨਜ਼ਦੀਕੀ ਪਿੰਡ ਭੈਣੀ ਬਦੇਸ਼ਾ ਵਿਖੇ ਅਗਾਂਹ ਵਧੂ ਕਿਸਾਨ ਦਲਜੀਤ ਸਿੰਘ ਦੇ ਖੇਤਾਂ ਵਿੱਚ ਝੋਨੇ ਤੋਂ ਬਾਅਦ ਵੱਢ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਪ੍ਰਦਰਸ਼ਿਤ ਕਰਨ ਉਪਰੰਤ ਇਕੱਤਰ ਹੋਏ ਕਿਸਾਨਾਂ ਨਾਲ ਕੀਤਾ।ਉਨ੍ਹਾਂ ਕਿਹਾ ਕਿ ਸਿੰਚਾਈ ਵਾਲੇ ਇਲਾਕਿਆਂ ਵਿੱਚ ਕਣਕ ਅਤੇ ਝੋਨਾ ਦੀ ਭਰਪੂਰ ਫ਼ਸਲ ਲਈ ਜਾਂਦੀ ਹੈ।ਇਹ ਦੋਵੇਂ ਫ਼ਸਲਾਂ ਧਰਤੀ ਦੀ ਉਪਜਾਉ ਸ਼ਕਤੀ ਕੱਢ ਲੈਂਦੀਆਂ ਹਨ।ਧਰਤੀ ਨੂੰ ਦੁਬਾਰਾ ਉਪਜਾਉ ਬਣਾਉਣ ਲਈ ਸਮੇਂ ਦੀ ਲੋੜ ਹੈ। ਫ਼ਸਲੀ ਚੱਕਰ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਉਤਪਾਦਨ ਲਗਾਤਾਰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਫ਼ਸਲਾਂ ਲਈ ਨਵੀਂਆਂ ਆ ਰਹੀਆਂ ਖੋਜਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨਵੀਆਂ ਕਾਢਾਂ ਦੀ ਸਹਾਇਤਾ ਨਾਲ ਖੇਤੀ ਉਤਪਾਦਨ ਨੂੰ ਵਧਾਉਣ ਲਈ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਫ਼ਸਲਾਂ ਉਤਪਾਦਨ ਤਰੀਕਿਆਂ ਅਤੇ ਖੇਤੀ ਆਰਥਿਕਤਾ ਦੇ ਅਮਲ ਵਿਚ ਇਸ ਤਰ੍ਹਾਂ ਸੁਧਾਰ ਕਰਨ ਦੀ ਲੋੜ ਹੈ ਕਿ ਪਾਣੀ ਦੀ ਲੋੜ ਘੱਟ ਪਵੇ।
    ਖੇਤੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਹੈਪੀ ਸੀਡਰ ਦੀ ਵਿਸ਼ੇਸ਼ਤਾਈਆਂ ਬਾਰੇ ਵੀ ਭਰਪੂਰ ਜਾਣ ਦਿਤੀ ਅਤੇ ਕਿਹਾ ਕਿ ਜਿਹੜੇ ਵੀ ਕਿਸਾਨ ਇਸ ਨੂੰ ਖਰੀਦਣਾ ਚਾਹੁੰਣ ਉਹ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਉਹਨਾਂ ਨੂੰ ਵਿਭਾਗ ਵਲੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਜਾ ਸਕਦੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਗਾਹ ਵਧੂ ਕਿਸਾਨ ਦਲਜੀਤ ਸਿੰਘ, ਕੰਵਲਬੀਰ ਸਿੰਘ, ਰਾਜਬੀਰ ਸਿੰਘ, ਬਲਜੀਤ ਸਿੰਘ, ਬੱਬੂ ਮੈਂਬਰ ਪੰਚਾਇਤ, ਮਨਬੀਰ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ ਤੇ ਜਤਿੰਦਰ ਸਿੰਘ ਸਾਰੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply