Thursday, April 18, 2024

ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਕੌਮੀ ਕਾਨਫ਼ਰੰਸ ਦਾ ਅਗਾਜ਼

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਬੌਟਨੀ ਵਿਭਾਗ ਵੱਲੋਂ ਅੱਜ ਭਾਰਤ ਸਰਕਾਰ ਦੇ ਵਿਗਿਆਨ ਅਤੇ PPN3010201807ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ‘ਪਲਾਂਟ ਸਾਇੰਸਜ਼ : ਨੈਟਵਰਕ ਇਨ ਹੈਲਥ ਐਂਡ ਐਨਵਾਇਰਮੈਂਟ’ ਵਿਸ਼ੇ ’ਤੇ 2 ਰੋਜ਼ਾ ਦੀ ਕੌਮੀ ਕਾਨਫਰੰਸ ਆਯੋਜਿਤ ਕੀਤੀ, ਜਿਸ ’ਚ ਖੋਜਕਾਰਾਂ ਅਤੇ ਵਿਦਵਾਨਾਂ ਨੇ ਸ਼ਿਰਕਤ ਕਰਦਿਆਂ ਵਾਤਾਵਰਣ ’ਤੇ ਚਰਚਾ ਸਟਾਫ਼ ਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
    ਇਸ ਕਾਨਫਰੰਸ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ, ਜਿਸ ’ਚ ਡਾ. ਅਨਿਲ ਸੂਦ, ਸਾਬਕਾ ਕਾਰਜਕਾਰੀ ਡਾਇਰੈਕਟਰ ਮੁਖੀ, ਬਾਇਓਟੈਕਨਾਲੋਜੀ ਵਿਭਾਗ, ਫੁੱਲਾਂ ਦੀ ਕਾਸ਼ਤ ਸੀ.ਐਸ.ਆਈ.ਆਰ-ਆਈ.ਐਚ.ਬੀ.ਟੀ, ਪਾਲਮਪੁਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
    ਡਾ. ਸੂਦ ਨੇ ਆਪਣੇ ਸੰਬੋਧਨੀ ਭਾਸ਼ਣ ’ਚ ਦੱਸਿਆ ਕਿ ਪਲਾਂਟ ਸਾਇੰਸਜ਼ ਨੇ ਖੋਜ ਦੇ ਨਵੇਂ-ਨਵੇਂ ਤਰੀਕਿਆਂ ਨਾਲ ਕਿਸਾਨਾਂ ਵੱਲੋਂ ਪੈਦਾਵਾਰ ਨੂੰ ਸਰਲ ਕੀਤਾ ਹੈ। ਉਨ੍ਹਾਂ ਨੇ ਡੀ. ਐਨ. ਏ., ਜੀਨਸ ਅਤੇ ਜੀਨੋਮਜ਼ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਤਿੰਨੋਂ ਪਲਾਂਟ ਸਾਇੰਸਜ਼ ਦੀ ਬੁਨਿਆਦ ਹਨ।
    ਇਸ ਤੋਂ ਪਹਿਲਾਂ ਛੀਨਾ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਪਲਾਂਟ ਸਾਇੰਸਜ਼ ਦੀਆਂ ਨਵੀਆਂ-ਨਵੀਆਂ ਖੋਜਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਸ ਨੂੰ ਅਪਨਾਉਣ ਨਾਲ ਕਿਸਾਨਾਂ ਅਤੇ ਮਾਲੀਆਂ ਦੁਆਰਾ ਕੀਤੀ ਜਾ ਰਹੀ ਪੈਦਾਵਾਰ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਉਨ੍ਹਾਂ ਦੀ ਆਮਦਨ ’ਚ ਖਾਸਾ ਵਾਧਾ ਹੋਵੇਗਾ।ਇਸ ਤੋਂ ਇਲਾਵਾ ਅਜੋਕੇ ਸਮੇਂ ’ਚ ਮਨੁੱਖ ਅਤੇ ਵਾਤਾਵਰਣ ਬਾਰੇ ਜੋ ਖ਼ਤਰਨਾਕ ਸਿੱਟੇ ਸਾਹਮਣੇ ਆ ਰਹੇ ਉਨ੍ਹਾਂ ਦੀ ਰੋਕਥਾਮ ਹੋਵੇਗੀ। ਇਸ ਮੌਕੇ ਖੋਜਕਾਰ, ਬੁੱਧੀਜੀਵੀ, ਫ਼ੈਕਲਟੀ ਰਿਸਰਚ ਸਕਾਲਰ ਅਤੇ ਸੰਸਥਾ ਦੇ ਵਿਦਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
    ਕਾਨਫਰੰਸ ਮੌਕੇ ਦੋ ਵੱਖ-ਵੱਖ ਟੈਕਨੀਕਲ ਸ਼ੈਸਨ ਆਯੋਜਿਤ ਕੀਤੇ ਗਏ, ਜਿਸ ’ਚ ਜੱਜ ਸਾਹਿਬਾਨ ਦੀ ਭੂਮਿਕਾ ਪ੍ਰੋ: ਅਵਿਨਾਸ਼ ਨਾਗਪਾਲ, ਪ੍ਰੋ: ਆਦਰਸ਼ ਪਾਲ ਵਿੱਜ਼ ਅਤੇ ਪ੍ਰੋ: ਸਰੋਜ਼ ਅਰੋੜਾ ਨੇ ਬਾਖੂਬੀ ਨਿਭਾਈ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਤੋਂ ਪ੍ਰੋ: ਰਾਜਕੁਮਾਰ ਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੀਤਿਕਾ ਸਿਰਹੱਦੀ ਅਤੇ ਡਾ. ਮੂਨਰੁਚੀ ਕਪੂਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ: ਪੀ.ਐਸ ਬੇਦੀ ਅਤੇ ਪ੍ਰੋ: ਰੇਣੂ ਭਾਰਤ ਨੇ ਆਪਣੇ ਆਪਣੇ ਖੋਜ਼ ਪੱਤਰ ਪੜ੍ਹੇ।
    ਕੋਆਰਡੀਨੇਟਰ ਪ੍ਰੋ. ਕਿਰਨਦੀਪ ਕੌਰ ਹੁੰਦਲ ਨੇ ਕਾਨਫਰੰਸ ਦੇ ਪਹਿਲੇ ਦਿਨ ਨੂੰ ਖਤਮ ਕਰਨ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਰਾਜਬੀਰ ਸਿੰਘ ਸੰਗਠਨ ਸਕੱਤਰ ਨੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਹਰਜਿੰਦਰ ਸਿੰਘ, ਡਾ. ਮਧੂ, ਡਾ. ਪ੍ਰਭਜੀਤ ਕੌਰ, ਡਾ. ਪਰਮਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਮਨਿੰਦਰ ਕੌਰ, ਡਾ. ਸਰਸਵਤੀ, ਪ੍ਰੋ. ਰਮਨਦੀਪ ਕੌਰ, ਪ੍ਰੋ. ਐਸ਼ਵਰਿਆ ਗੁਰੂੰਗ ਅਤੇ ਪ੍ਰੋ. ਸੰਦੀਪ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੁਮੈਨ ਵਿਖੇ ‘ਬਹੁ-ਅਨੁਸ਼ਾਸਨੀ ਅਤੇ ਸੰਪੂੂਨ ਸਿੱਖਿਆ’ ਵਿਸ਼ੇ ’ਤੇ ਗੈਸਟ ਲੈਕਚਰ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਦੀ ਆਈ.ਕਿਯੂ.ਏ.ਸੀ ਅਤੇ ਐਨ.ਈ.ਪੀ ਕਮੇਟੀ …

Leave a Reply