Tuesday, November 20, 2018
ਤਾਜ਼ੀਆਂ ਖ਼ਬਰਾਂ

ਦੂਸਰਾ ਰਾਸ਼ਟਰੀ `ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ` ਵਿਸ਼ੇ ’ਤੇ ਸੈਮੀਨਾਰ 3-4 ਨਵੰਬਰ ਨੂੰ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕੈਨੇਡਾ ਦੀ ਵੀਰ-ਪੂਰਨ-ਦਾਦ ਸੰਸਥਾ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਖੋਜ ਕੇਂਦਰ (ਚੀਫ਼ Bhai-Veer-Singhਖਾਲਸਾ ਦੀਵਾਨ) ਵੱਲੋਂ ਦੂਸਰਾ ਰਾਸ਼ਟਰੀ ਸੈਮੀਨਾਰ 3-4 ਨਵੰਬਰ ਨੂੰ ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ ਵਿਸ਼ੇ ’ਤੇ ਸਵੇਰੇ 10.00 ਵਜੇ ਕਰਵਾਇਆ ਜਾ ਰਿਹਾ ਹੈ।ਸੈਮੀਨਾਰ ਦੀ ਪ੍ਰਧਾਨਗੀ ਡਾ. ਹਰਮਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਕਰਨਗੇ ਤੇ ਉਦਘਾਟਨੀ ਭਾਸ਼ਣ, ਮੁੱਖ ਮਹਿਮਾਨ ਡਾ. ਸਤਿੰਦਰ ਸਿੰਘ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇਣਗੇ। ਇਸ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਡਾ. ਅੰਮ੍ਰਿਤਪਾਲ ਕੌਰ, ਚੇਅਰਮੈਨ, ਭਾਈ ਵੀਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੜ੍ਹਨਗੇ।ਧੰਨਰਾਜ ਸਿੰਘ ਪ੍ਰਧਾਨ ਚੀਫ਼ ਖਾਲਸਾ ਦੀਵਾਨ ਆਏ ਵਿਦਵਾਨਾਂ ਨੂੰ `ਜੀ ਆਇਆਂ` ਕਹਿਣਗੇ ਅਤੇ ਭਾਈ ਵੀਰ ਸਿੰਘ ਖੋਜ ਕੇਂਦਰ ਬਾਰੇ ਡਾ. ਸ.ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਣਕਾਰੀ ਦੇਣਗੇ। ਧੰਨਵਾਦ ਦਾ ਮਤਾ ਸ ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸਕੱਤਰ ਚੀਫ਼ ਖਾਲਸਾ ਦੀਵਾਨ ਪੇਸ਼ ਕਰਨਗੇ।
ਸੈਮੀਨਾਰ ਵਿਚ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਲਵਲੀ ਯੂਨੀਵਰਸਿਟੀ, ਅਕਾਲ ਯੂਨੀਵਰਸਿਟੀ, ਬਾਬਾ ਭਾਗ ਸਿੰਘ ਯੂਨੀਵਰਸਿਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਯੂਨੀਵਰਸਿਟੀਆਂ ਨਾਲ ਸੰਬੰਧਤ ਕਾਲਜਾਂ ਦੇ ਵਿਦਵਾਨ ਵੀ ਹਿੱਸਾ ਲੈ ਰਹੇ ਹਨ।ਸੈਮੀਨਾਰ ਵਿਚ 32 ਖੋਜ ਪੱਤਰ ਪੜ੍ਹੇ ਜਾਣਗੇ।ਇਸ ਸੈਮੀਨਾਰ ਵਿਚ ਭਾਈ ਵੀਰ ਸਿੰਘ ਦੀਆਂ ਸਮਕਾਲੀ ਪ੍ਰਸਥਿਤੀਆਂ ਤੇ ਭਾਈ ਵੀਰ ਸਿੰਘ ਦੀ ਰਚਨਾਤਮਕ ਪ੍ਰਤਿਭਾ ਦੇ ਆਪਸੀ ਸੰਵਾਦ ਨੂੰ ਵਿਚਾਰ ਅਧੀਨ ਲਿਆਉਣ ਲਈ ਯੋਜਨਾਬੰਦੀ ਕੀਤੀ ਗਈ ਹੈ।ਇਸ ਕੇਂਦਰ ਵੱਲੋਂ ਭਾਈ ਵੀਰ ਸਿੰਘ ਬਾਰੇ ਪੰਜ ਪੁਸਤਕਾਂ ਦਾ ਇੱਕ ਸੈੱਟ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਭਾਈ ਵੀਰ ਸਿੰਘ ਵੱਲੋਂ ਆਰੰਭੇ ਗਏ ਦੋ ਪੱਤਰ ਨਿਰਗੁਣੀਆਰਾ ਅਤੇ ਖਾਲਸਾ ਐਡਵੋਕੇਟ ਵੀ ਨਿਰੰਤਰ ਤੌਰ ’ਤੇ ਪ੍ਰਕਾਸ਼ਿਤ ਹੋ ਰਹੇ ਹਨ।ਇਸ ਸੈਮੀਨਾਰ ਵਿਚ ਵਿਦਵਾਨਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।   
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>